You are here

ਕੋਰੋਨਾ ਵਾਇਰਸ ਕਾਰਨ ਦੇਸ਼ ਪੱਧਰੀ ਲਾਕਡਾਊਨ ਨੂੰ ਤੋੜਦੇ ਹੋਏ ਸ਼ਨਿਚਰਵਾਰ ਅਨੰਦ ਵਿਹਾਰ ਬੱਸ ਅੱਡੇ 'ਤੇ ਜਨਸੈਲਾਬ

ਨਵੀਂ ਦਿੱਲੀ, ਮਾਰਚ 2020-(ਏਜੰਸੀ )-

ਕੋਰੋਨਾ ਵਾਇਰਸ ਕਾਰਨ ਦੇਸ਼ ਪੱਧਰੀ ਲਾਕਡਾਊਨ ਨੂੰ ਤੋੜਦੇ ਹੋਏ ਸ਼ਨਿਚਰਵਾਰ ਨੂੰ ਅਨੰਦ ਵਿਹਾਰ ਬੱਸ ਅੱਡੇ 'ਤੇ ਜਨਸੈਲਾਬ ਆ ਗਿਆ ਹੈ। ਬੱਸ ਅੱਡੇ ਤੋਂ ਜਿੱਧਰ ਨਜ਼ਰ ਜਾ ਰਹੀ, ਉੱਧਰ ਲੋਕਾਂ ਦਾ ਸਿਰਫ਼ ਇਕੱਠ ਹੀ ਨਜ਼ਰ ਆਰ ਰਿਹਾ ਹੈ। ਲਾਕਡਾਊਨ ਦੇ ਸਾਰੇ ਪ੍ਰਬੰਧ ਇੱਥੇ ਪੂਰੀ ਤਰ੍ਹਾਂ ਲੜਖੜਾ ਗਏ ਹਨ। ਲਾਕਡਾਊਨ ਤੋਂ ਬਾਅਦ ਚਾਰੇ ਪਾਸੇ ਫੈਲੇ ਸੰਨਾਟੇ ਨੂੰ ਲੋਕਾਂ ਦੀ ਭੀੜ ਨੇ ਰੌਲੇ 'ਚ ਤਬਦੀਲ ਕਰ ਦਿੱਤਾ ਹੈ। ਹਰ ਕੋਈ ਭੱਜ ਰਿਹਾ ਹੈ। ਜਿੱਧਰੋਂ ਇਲਾਕੇ 'ਚ ਜਾਣ ਵਾਲੀ ਬੱਸ ਜਾਣ ਦੀ ਸੂਚਨਾ ਆ ਰਹੀ, ਉੱਧਰ ਹੀ ਲੋਕ ਭੱਜ ਰਹੇ ਹਨ। ਹਾਲਾਕਿ ਹਿੱਥੇ ਥਰਮਲ ਸਕਰੀਨਿੰਗ ਦਾ ਪ੍ਰਬੰਧ ਕੀਤਾ ਗਿਆ ਤਾਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ।ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਨਾਲ ਲੜੀ ਜਾ ਰਹੀ ਜੰਗ ਦੌਰਾਨ ਇਸ ਤਰ੍ਹਾਂ ਦੀਆਂ ਭਿਆਨਕ ਤਸਵੀਰਾਂ ਅੰਦਰ ਨੂੰ ਹਿਲਾ ਰਹੀਆਂ ਕਿ ਇੰਜ ਕੋਰੋਨਾ ਕਿਵੇਂ ਕਾਬੂ ਹੋਵੇਗਾ ਅਤੇ ਇਹ ਭੀੜ ਜਿੱਥੇ ਜਾਵੇਗੀ, ਉੱਥੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਕੀ ਸਥਿਤੀ ਹੋਵੇਗੀ।

ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹੈ। ਪਰ, ਸ਼ਨਿਚਵਰਾਰ ਨੂੰ ਇਹ ਗਿਣਤੀ ਕਈ ਗੁਣਾ ਵਧ ਗਈ। ਡਰ, ਭੁੱਖ ਅਤੇ ਭਵਿੱਖ ਦੀ ਅਨਿਸ਼ਚਿਤਤਾ 'ਚ ਲੋਕ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਨੂੰ ਛੱਡ ਕੇ ਆਪਣੇ ਪਿੰਡ ਜਾ ਰਹੇ ਹਨ। ਪਹਿਲਾਂ ਕੁਝ ਲੋਕ ਪੈਦਲ ਹੀ ਆਪਣੇ ਪਿੰਡਾਂ ਵੱਲ ਜਾਣ ਲੱਗੇ ਸਨ ਪਰ ਦੋ ਦਿਨਾਂ ਤੋਂ ਬੱਚ ਚੱਲਣ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਲਗਾਤਾਰ ਲੋਕਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।