You are here

ਕੋਰੋਨਾ ਵਾਇਰਸ ਦਾ ਕਹਿਰ , 50 ਲੱਖ ਦਾ ਬੀਮਾ, 3 ਮਹੀਨੇ ਮੁਫ਼ਤ ਸਿਲੰਡਰ, ਅਪ੍ਰੈਲ ਤੋਂ 2,000 ਰੁਪਏ ਸਿੱਧੇ ਖਾਤੇ 'ਚ ਜਾਣੋ

ਨਵੀਂ ਦਿੱਲੀ, ਮਾਰਚ 2020-(ਏਜੰਸੀ )-

ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੀ ਚੁਣੌਤੀਆਂ ਨਾਲ ਨਜਿੱਠਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ 'ਚ ਵਿੱਤ ਮੰਤਰੀ ਨੇ ਕਿਸਾਨਾਂ, ਗਰੀਬਾਂ ਤੇ ਲਾਕਡਾਊਨ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਕੁਝ ਨਾ ਕੁਝ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਾਣੋ ਪ੍ਰੈੱਸ ਕਾਨਫੰਰਸ ਦੀਆਂ ਵੱਡੀਆਂ ਗੱਲ਼ਾਂ...

ਵਿੱਤ ਮੰਤਰੀ ਨੇ ਲਾਕਡਾਊਨ ਤੋਂ ਸਿੱਧੇ ਰੂਪ 'ਚ ਪ੍ਰਭਾਵਿਤ ਗਰੀਬ ਤੇ ਦਿਹਾੜੀ ਮਜ਼ਦੂਰਾਂ ਦੇ ਨਾਲ-ਨਾਲ ਪਿੰਡਾਂ 'ਚ ਰਹਿਣ ਵਾਲਿਆਂ ਲਈ 1.70 ਹਜ਼ਾਰ ਕਰੋੜ ਰਾਹਤ ਪੈਕੇਜ ਦਾ ਐਲਾਨ ਕੀਤਾ।

ਮਹਿਲਾ ਜਨ-ਧਨ ਖਾਤਾਧਾਰਕਾਂ ਨੂੰ 500 ਰੁਪਏ ਦੀ ਰਾਸ਼ੀ ਉਨ੍ਹਾਂ ਦੇ ਖ਼ਾਤੇ 'ਚ ਭੇਜੀ ਜਾਵੇਗੀ। ਇਸ ਨਾਲ 20 ਕਰੋੜ ਮਹਿਲਾਵਾਂ ਨੂੰ ਫਾਇਦਾ ਹੋਵੇਗਾ।

63 ਲੱਖ ਸੈਲਫ ਗਰੁੱਪ ਨੂੰ 20 ਲੱਖ ਰੁਪਏ ਤਕ ਦਾ ਕੋਲੈਟਰਲ ਫ੍ਰੀ ਲੋਨ ਮਿਲੇਗਾ। ਅਜਿਹੇ ਸੈਲਫ ਹੈਲਪ ਗਰੁੱਪ ਨਾਲ ਜੁੜੇ 7 ਕਰੋੜ ਪਰਿਵਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਪਹਿਲੇ ਅਜਿਹੇ ਲੋਨ ਦੀ ਸੀਮਾ 10 ਲੱਖ ਰੁਪਏ ਸੀ।

ਕੰਸਟ੍ਰਕਸ਼ਨ ਨਾਲ ਜੁੜੇ 3.5 ਕਰੋੜ ਮਜ਼ੂਦਰਾਂ ਲਈ 31,000 ਹਜ਼ਾਰ ਰੁਪਏ ਦੇ ਫੰਡ ਦਾ ਸਹੀ ਇਸਤੇਮਾਲ ਕੀਤਾ ਜਾਵੇ। ਇਸ ਲਈ ਸੂਬਾ ਸਰਕਰਾਂ ਨੂੰ ਕਿਹਾ ਜਾਵੇਗਾ।

ਕੋਰੋਨਾ ਵਾਇਰਸ ਦੀ ਲੜਾਈ ਲਈ ਮੈਡੀਕਲ ਟੈਸਟ, ਸਕ੍ਰੀਨਿੰਗ ਤੇ ਹੋਰ ਜ਼ਰੂਰਤਾਂ ਲਈ ਡਿਸਿਟ੍ਰਕਟ ਮਿਨਰੇਲ ਫੰਡ ਦਾ ਇਸਤੇਮਾਲ ਕਰਨ ਦੀ ਆਜ਼ਾਦੀ ਸੂਬਾ ਸਰਕਾਰਾਂ ਨੂੰ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੀ ਇਸ ਫੰਡ ਦਾ ਇਸਤੇਮਾਲ ਕੀਤਾ ਜਾਵੇਗਾ।

100 ਤੋਂ ਘੱਟ ਮੁਲਾਜ਼ਮਾਂ ਵਾਲੀ ਕੰਪਨੀ ਜਿਸ 'ਚ 90 ਫੀਸਦੀ ਮੁਲਾਜ਼ਮਾਂ ਦੀ ਸੈਲਰੀ 15,000 ਰੁਪਏ ਤੋਂ ਘੱਟ ਹੈ, ਉਸ ਮੁਲਾਜ਼ਮਾਂ ਦੇ ਈਪੀਐੱਫਓ ਖਾਤੇ 'ਚ ਸਰਕਾਰ ਅਗਲੇ ਤਿੰਨ ਮਹੀਨੇ ਤਕ ਮੁਲਾਜ਼ਮ ਤੇ ਕੰਪਨੀ ਵੱਲੋਂ ਪੈਸੇ ਦੇਵੇਗੀ। ਸਰਕਾਰ ਦੋਵੇਂ ਪਾਸੇ 12-12 ਫੀਸਦੀ ਦਾ ਯੋਗਦਾਨ ਕਰੇਗੀ। ਇਸ ਨਾਲ 80 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ।

50 ਲੱਖ ਦਾ ਬੀਮਾ ਕਵਰ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਕੋਰੋਨਾ ਵਾਇਰਸ ਦੇ ਇਲਾਜ 'ਚ ਸਿੱਧੇ ਰੂਪ ਜਾਂ ਅਸਿੱਧੇ ਰੂਪ ਤੋਂ ਆਪਣੀ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ 'ਚ ਡਾਕਟਰ, ਪੈਰਾਮੈਡੀਕਲ ਸਟਾਫ, ਸਫਾਈ ਮੁਲਾਜ਼ਮ ਆਦਿ ਸ਼ਾਮਲ ਹਨ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 80 ਕਰੋੜ ਗਰੀਬਾਂ ਤੇ ਦਿਹਾੜੀ ਮਜ਼ੂਦਰਾਂ ਨੂੰ ਭੋਜਨ ਰਾਹਤ ਦਿੱਤੀ ਜਾਵੇਗੀ। 5 ਕਿੱਲੋ ਅਨਾਜ ਜਾਂ ਚਾਵਲ ਪਹਿਲਾਂ ਤੋਂ ਮਿਲਦਾ ਸੀ ਹੁਣ 5 ਕਿੱਲੋ ਅਗਲੇ ਤਿੰਨ ਮਹੀਨੇ ਤਕ ਮੁਫ਼ਤ 'ਚ ਦੇਵੇਗੀ ਸਰਕਾਰ। ਲੋਕਾਂ ਨੂੰ ਆਪਣੀ ਪਸੰਦ ਦੀ 1 ਕਿੱਲੋ ਦਾਲ ਹਰ ਮਹੀਨੇ ਫ੍ਰੀ ਮਿਲੇਗੀ। ਸਰਕਾਰ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਵੇਗੀ, ਹਰ ਕਿਸੇ ਨੂੰ ਅਨਾਜ ਮਿਲੇਗਾ।

ਸੀਤਾਰਮਨ ਨੇ ਕਿਹਾ ਕਿ ਕਿਸਾਨਾਂ ਨੂੰ 6000 ਪੀਐੱਮ ਕਿਸਾਨ ਸਮਾਨ ਨਿਧੀ ਤਹਿਤ 6000 ਰੁਪਏ ਮਿਲਦੇ ਹਨ। ਅਸੀਂ ਉਨ੍ਹਾਂ ਨੂੰ 2,000 ਰੁਪਏ ਸਿੱਧੇ ਤੌਰ 'ਤੇ ਦੇਣ ਜਾ ਰਹੇ ਹਾਂ। ਇਸ ਨਾਲ 8.69 ਕਰੋੜ ਕਿਸਾਨਾਂ ਨੂੰ ਇਸ ਮੁਸ਼ਕਲ ਸਮੇਂ 'ਚ ਮਦਦ ਮਿਲੇਗੀ। ਇਹ ਪੈਸੇ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਖਾਤੇ 'ਚ ਪਾ ਦਿੱਤੇ ਜਾਣਗੇ।

ਪੇਂਡੂ ਖੇਤਰ 'ਚ ਮਨਰੇਗਾ ਤਹਿਤ ਘੱਟ ਕੰਮ ਕਰਨ ਵਾਲਿਆਂ ਨੂੰ ਹੁਣ 182 ਰੁਪਏ ਦੇ ਬਦਲੇ 200 ਰੁਪਏ ਮਿਲਣਗੇ। ਉਨ੍ਹਾਂ ਦੀ ਆਮਦਨੀ 'ਚ 2000 ਰੁਪਏ ਦਾ ਵਾਧਾ ਹੋਵੇਗਾ। ਇਸ ਨਾਲ 5 ਕਰੋੜ ਪਰਿਵਾਰਾਂ ਨੂੰ ਮਦਦ ਮਿਲੇਗੀ।