You are here

ਕੋਰੋਨਾ ਵਾਇਰਸ ਦੇ ਬਚਾਅ ਲੲੀ ਨਿਯਮਾਂ ਤੋਂ ਜਾਣੂ ਕਰਵਾਉਂਦੇ ਹੋਏ ਚੋਕੀਂ ਇੰਚਾਰਜ ਪਰਮਦੀਪ ਸਿੰਘ।

ਮੋਗਾ(ਉਂਕਾਰ ਦੌਲੇਵਾਲ,ਜੱਜ ਮਸੀਤਾਂ)ਪੂਰੇ ਸੰਸਾਰ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਅੱਗ ਵਾਂਗ ਫੈਲ ਰਹੀ ਹੈ।ਕੁੱਝ ਦੇਸ਼ਾਂ ਨੇ ਇਸਨੂੰ ਮਹਾਂਮਾਰੀ ਵੀ ਸਾਬਤ ਕਰ ਦਿੱਤਾ ਹੈ,ਪੂਰੇ ਵਰਲਡ ਵਿੱਚ 13646  ਮੌਤਾਂ ਹੋ ਚੁੱਕੀਆਂ ਹਨ,ਅਤੇ 32000 ਮਰੀਜ਼ ਇਸ ਬਿਮਾਰੀ ਦੇ ਪੋਜ਼ਟਿਵ ਹਨ।ਲੇਕਿਨ ਪੰਜਾਬ ਸਰਕਾਰ ਵਲੋਂ ਚਲਾਈ ਗੲੀ ਮੁਹਿੰਮ ਦੌਰਾਨ ਪੂਰੇ ਪੰਜਾਬ ਨੂੰ ਪਹਿਲਾਂ 31 ਮਾਰਚ ਤੱਕ ਲੋਕਡਾਊਨ ਕਰਨ ਲੲੀ ਕਿਹਾ ਸੀ,ਪਰ ਹੁਣ 15 ਅਪਰੈਲ ਤੱਕ ਲੋਕਡਾਊਨ ਕਰਨ ਲੲੀ ਕਿਹਾ ਗਿਆ ਹੈ।ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਵਾਉਂਦੇ ਹੋਏ,ਪਿੰਡ ਦੌਲੇਵਾਲ ਦੇ ਚੌਕੀਂ ਇੰਚਾਰਜ ਪਰਮਦੀਪ ਸਿੰਘ ਅਤੇ ਪੁਲਿਸ ਪਾਰਟੀ ਨੇ ਗੱਡੀ ਉੱਪਰ ਸਪੀਕਰ ਲਗਾ ਕੇ ਐਲਾਨ ਕੀਤਾ ਕੇ ਕੋਈ ਵੀ ਪਿੰਡ ਦੀਆਂ ਸੱਥਾਂ ਜਾ ਮੋੜਾਂ ਤੇ ਇਕੱਠ ਕਰਕੇ ਨਾ ਖੜਾ ਹੋਵੇ ਅਤੇ ਕੋਈ ਵੀ ਘਰੋਂ ਬਾਹਰ ਨਹੀਂ ਨਿਕਲੇਗਾ ਅਤੇ ਜੇਕਰ ਸਾਡੇ ਰੋਕਣ ਤੋਂ ਬਾਅਦ ਵੀ ਕੋਈ ਬਾਹਰ ਨਿਕਲੇਗਾ ਤਾਂ ਪੁਲਿਸ ਉਸ ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰੇਗੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜੰਗ ਜਿੱਤਣ ਲੲੀ ਸਾਨੂੰ ਸਾਰੇ ਪੰਜਾਬ ਦੀ ਮੱਦਦ ਦੀ ਲੋੜ ਹੈ।ਪੰਜਾਬ ਸਰਕਾਰ ਦੁਆਰਾ ਪੂਰਾ ਸੰਸਾਰ ਲੋਕਡਾਊਨ ਕਰਨ ਨਾਲ ਇਹ ਵੀ ਦਸਿਆ ਗਿਆ ਹੈ,ਕਿ ਜਰੂਰੀ ਸੇਵਾਵਾਂ ਇਸ ਤਰਾਂ ਚਾਲੂ ਰਹਿਣਗੀਆਂ ਕਰਿਆਨੇ ਵਾਲੀਆਂ ਦੁਕਾਨਾਂ ਸਵੇਰੇ 8 ਤੋਂ 9ਵਜੇ ਤੱਕ ਖੁੱਲਣਗੀਆਂ ਦੁੱਧ ਵਾਲੀਆਂ ਡੇਅਰੀਆਂ 5 ਤੋਂ 6 ਵਜੇ ਤੱਕ ਖੁੱਲਣਗੀਆਂ ਅਤੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।