You are here

ਵੱਖ ਵੱਖ ਆਗੂਆਂ ਨੇ ਕਾਬਲ ਦੇ ਗੁਰਦੁਆਰਾ ਸਹਿਬ ਵਿਖੇ ਹੋਏ ਹਮਲੇ ਦੀ ਕੀਤੀ ਨਿਖੇਧੀ।

ਕਾਉਂਕੇ ਕਲਾਂ, 25 ਮਾਰਚ ( ਜਸਵੰਤ ਸਿੰਘ ਸਹੋਤਾ)-ਅੱਜ ਅਫਾਗਿਸਤਾਨ ਵਿਖੇ ਕਾਬਲ ਦੇ ਗੁਰਦੁਆਰਾ ਸਹਿਬ ਵਿਖੇ ਹੋਏ ਆਤਮਘਾਤੀ ਹਮਲੇ ਦੀ ਵੱਖ ਵੱਖ ਆਗੂਆਂ ਨੇ ਸਖਤ ਸਬਦਾਂ ਵਿੱਚ ਨਿੰਦਾ ਕਰਦਿਆ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ ਦੇ ਅਹਿਮ ਅੰਗ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦਿਆਂ ਇਸ ਮੰਦਭਾਗੇ ਹਮਲੇ ਨੂੰ ਲੈ ਕੇ ਦਖਲ ਦੇਣ ਦੀ ਮੰਗ ਕੀਤੀ।ਯੂਥ ਵੈਲਫੇਅਰ ਕਲੱਬ ਦੌਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ,ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਮੱਲਾ ਦੇ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ,ਅਕਾਲੀ ਦਲ ਬਾਦਲ ਦੇ ਯੂਥ ਵਰਕਰ ਗੁਰਪ੍ਰੀਤ ਸਿੰਘ ਗੋਪੀ,ਨੇ ਕਿਹਾ ਕਿ ਗੁਰਦੁਆਰਾ ਸਹਿਬ ਤੇ ਆਤਮਘਾਤੀ ਹਮਲਾ ਹੋਣਾ ਮੰਦਭਾਗਾ ਹੈ ਜੋ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੀਤਾ ਗਿਆ ਖਿਲਵਾੜ ਹੈ।ਉਨਾ ਕਿਹਾ ਕਿ ਇਸ ਹਮਲੇ ਵਿੱਚ 11 ਵਿਅਕਤੀਆਂ ਦੀ ਮੌਤ ਹੋਣ ਦੀ ਪੁਸਟੀ ਹੋਈ ਹੈ ਜਿਸ ਨੂੰ ਬਰਦਾਸਤ ਕਰਨਾ ਸਮਝੋ ਬਾਹਰ ਹੈ।ਉਨਾ ਕਿਹਾ ਕਿ ਜਿੱਥੇ ਇੱਕ ਪਾਸੇ ਸਮੱੁਚਾ ਵਿਸਵ ਮਹਾਮਾਰੀ ਕੋਰੋਨਾ ਵਾਇਰਸ ਤੋ ਆਪਣਾ ਆਪਣਾ ਬਚਾਅ ਕਰ ਰਿਹਾ ਹੈ ਤੇ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ੳੱੁਥੇ ਦੂਜੇ ਪਾਸੇ ਸਿੱਖ ਕੌਮ ਦੇ ਆਸਥਾ ਦੇ ਘਰ ਵਿਖੇ ਇਹ ਆਤਮਘਾਤੀ ਹਮਲਾ ਹੋਣਾ ਕਿਸੇ ਗਹਿਰੀ ਸਾਜਿਸ ਦਾ ਸਿੱਟਾ ਹੈ ਜਿਸ ਨੂੰ ਬੇਨਕਾਬ ਕਰਨਾ ਜਰੂਰੀ ਹੈ।ਉਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਮਤਘਾਤੀ ਹਮਲੇ ਦੇ ਦੋਸੀ ਵਿਅਕਤੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਅਫਾਗਿਸਤਾਨ ਦੇ ਰਾਸਟਰਪਤੀ ਤੇ ਦਬਾਅ ਪਾਉਣ।