ਜਗਰਾਉਂ 11 ਫ਼ਰਵਰੀ (ਜਸਮੇਲ ਗ਼ਾਲਿਬ) ਅੱਜ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਮੰਡ ਦੇ ਕਈ ਪਿੰਡਾਂ ਦਾ ਦੌਰਾ ਕੀਤਾ।ਅੱਜ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਨੇ ਅੱਜ ਕਈ ਪਿੰਡਾਂ ਵਿੱਚ ਭਰਵਾਂ ਚੋਣ ਜਲਸਾ ਕੀਤਾ ਗਿਆ।ਇਸ ਮੌਕੇ ਡੱਲੇ ਨੇ ਕਿਹਾ ਕਿ ਇਸ ਚੋਣ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਰਵਾਇਤੀ ਰਾਜਨੀਤਕ ਪਾਰਟੀਆਂ ਨੂੰ ਸੱਤਾ ਤੋਂ ਪਾਸੇ ਧੱਕਣ ਲਈ ਜਾਗਰੂਕ ਹੋ ਕੇ ਆਪਣੀ ਵੋਟ ਦੀ ਵਰਤੋਂ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਹੈ ਕਿ ਦਿੱਲੀ ਦੀ ਮੋਦੀ ਸਰਕਾਰ ਖ਼ਿਲਾਫ਼ ਕਾਲੇ ਕਾਨੂੰਨ ਵਿਰੁੱਧ ਲੰਬੀ ਲੜਾਈ ਚ ਉਤਾਰਿਆ ਯੁਕਤ ਸਮਾਜ ਮੋਰਚੇ ਚ ਨਵੇਂ ਬਦਲਾਅ ਲਈ ਇਕ ਹੋਰ ਜੰਗ ਲੜ ਰਿਹਾ ਹੈ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਭਾਵੇਂ ਰਾਜਨੀਤਕ ਪਾਰਟੀਆਂ ਦੇ ਰੌਲੇ ਦੌਰਾਨ ਕਿਸਾਨ ਮੋਰਚਾ ਪਿੱਛੇ ਦਿਖ ਰਿਹਾ ਹੈ ਪਰ ਪਿੰਡਾਂ ਚ ਸੰਯੁਕਤ ਮੋਰਚੇ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਸ ਚੋਣ ਦੌਰਾਨ ਇਹ ਮੋਰਚਾ ਪੰਜਾਬ ਚ ਹੋਰ ਮਜ਼ਬੂਤ ਹੋ ਕੇ ਉਤਰੇਗਾ।ਇਸ ਸਮੇਂ ਹਰਚਰਨ ਸਿੰਘ ਚਕਰ ਦਲੀਪ ਸਿੰਘ ਚਕਰ ਬੂਟਾ ਸਿੰਘ ਮਾਲਕ ਜਥੇਦਾਰ ਹਰੀ ਸਿੰਘ ਫਤਿਹਗੜ੍ਹ ਸਿਵੀਆਂ ਮਨੀ ਸਧਾਰ ਰਾਜ ਗਗੜਾ ਲਵਪ੍ਰੀਤ ਸਿੰਘ ਪਿੰਡ ਤਿਹਾੜਾ ਤੋਂ ਰਾਜਿੰਦਰ ਸਿੰਘ ਗੁਰਦੇਵ ਸਿੰਘ ਕੁਲਦੀਪ ਸਿੰਘ ਗੁਰਸੇਵਕ ਸਿੰਘ ਮੇਜਰ ਸਿੰਘ ਅਜਮੇਰ ਗਾਲਬ ਹਰਿਮੰਦਰ ਸਿੰਘ ਕਮਲਜੀਤ ਸਿੰਘ ਕੁਲਵੀਰ ਸਿੰਘ ਜਗਦੀਪ ਸਿੰਘ ਗੁਰਦੀਪ ਗੁਰਦੀਪ ਸਿੰਘ ਆਦਿ ਹਾਜ਼ਰ ਸਨ।