ਜਗਰਾਉਂ (ਰਾਣਾ ਸ਼ੇਖਦੌਲਤ)ਜਿਵੇਂ ਕਿ ਪੂਰੇ ਸੰਸਾਰ ਵਿੱਚ ਕਰੋਨਾ ਵਾਇਰਸ ਦਾ ਖਤਰਾ ਵਧ ਰਿਹਾ ਹੈ ਸਰਕਾਰਾਂ ਨੇ ਵੱਡੇ ਵੱਡੇ ਸ਼ਹਿਰਾਂ ਵਿੱਚ ਸ਼ੌਅਰੂਮ ਬੰਦ ਕਰ ਦਿੱਤੇ ਇਥੋਂ ਤੱਕ ਕਿ ਵਿਆਹ ਤੇ ਵੀ 50 ਬੰਦਿਆਂ ਤੋਂ ਵੱਧ ਇਕੱਠ ਨਹੀਂ ਕਰ ਸਕਦੇ ਸਿਨਮਾ ਹਾਲ ਅਤੇ ਮੰਡੀਆਂ ਵੀ 31 ਮਾਰਚ ਤੱਕ ਬੰਦ ਕਰ ਦਿੱਤੀਆਂ ਹਨ ਵੱਡੀ ਗੱਲ ਤਾਂ ਮੋਬਾਈਲਾਂ ਤੇ ਰਿੰਗਟੂਨ ਵੀ ਚੱਲ ਰਹੀ ਹੈ ਕਿ ਹਰ ਇਨਸਾਨ ਤੋਂ ਇੱਕ ਫੁੱਟ ਦੀ ਦੂਰੀ ਬਣਾ ਕੇ ਰੱਖੋ।ਪਰ ਅੱਜ ਪਿੰਡ ਸ਼ੇਖਦੌਲਤ ਵਿੱਚ ਸਰਕਾਰ ਦੁਆਰਾ ਗਰੀਬ ਪਰਿਵਾਰਾਂ ਨੂੰ 2 ਰੁਪਏ ਕਿਲੋ ਵਾਲੀ ਕਣਕ ਵੰਡਣ ਆਏ ਤਾਂ ਪੂਰਾ ਇਕੱਠ ਕਰਕੇ ਇੱਕੋ ਹੀ ਮਸ਼ੀਨ ਤੇ ਹਰ ਇਨਸਾਨ ਦੇ ਫਿਗਰ ਸਕੈਨ ਹੋ ਰਿਹੇ ਸੀ। ਨਾ ਕੋਈ ਵੀ ਸਟੈਨਾਈਜਰ ਦੀ ਵਰਤੋਂ ਹੋ ਰਹੀ ਸੀ ਅਤੇ ਨਾ ਹੀ ਕਿਸੇ ਨੂੰ ਹੱਥ ਧੌਣ ਲਈ ਕਿਹਾ ਜਾਂਦਾ ਸੀ ਨਾ ਹੀ ਕਿਸੇ ਦੇ ਮਾਸਕ ਦੀ ਵਰਤੋਂ ਕੀਤੀ ਸੀ ਕੀ ਅਜਿਹਾ ਕਰਨਾ ਸਰਕਾਰਾਂ ਲਈ ਕਰੋਨਾ ਵਾਇਰਸ ਨੂੰ ਬੁਲਾਵਾਂ ਨਹੀਂ ਹੈ ਕਿਉਂਕਿ ਸਰਕਾਰਾਂ ਨੇ ਤਾਂ ਕੁਝ ਪਿੰਡਾਂ ਵਿੱਚ ਘਰਾਂ ਵਿਚੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਪਰ ਦੂਜੇ ਪਾਸੇ ਪੂਰੇ ਪਿੰਡ ਦਾ ਇਕੱਠ ਕਰਕੇ ਕਣਕ ਵੰਡਣਾ ਵੀ ਬੀਮਾਰੀਆਂ ਨੂੰ ਸੱਦਾ ਹੈ।