ਜਗਰਾਉਂ(ਰਾਣਾ ਸ਼ੇਖਦੌਲਤ)ਇੱਥੋਂ ਨਜਦੀਕ ਬਲਾਕ ਸਿੱਧਵਾਂ ਬੇਟ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਕਰੋਨਾ ਵਾਇਰਸ ਸਬੰਧੀ ਕੈਪ ਲਗਾਇਆ ਗਿਆ ਇਹ ਕੈਪ ਮੈਡਮ ਕੁਲਵਿੰਦਰ ਕੌਰ ਜ਼ੋਸੀ ਵਾਧੂ ਚਾਰਜ ਦੀ ਅਗਵਾਈ ਹੇਠ ਕਰਵਾਇਆ ਗਿਆ ਇੰਸਪੈਕਟਰ ਡਾਕਟਰ ਬਲਵਿੰਦਰਪਾਲ ਸਿੰਘ ਅਤੇ ਸੁਪਰਵਾਈਜ਼ਰ ਸੁਖਵੰਤ ਕੌਰ, ਪਰਮਜੀਤ ਕੌਰ, ਰਾਜਵੰਤ ਕੌਰ ਸਮੂਹ ਆਗਨਵਾੜੀ ਵਰਕਰਾਂ ਨੇ ਕਰੋਨਾ ਵਾਇਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਡਾਕਟਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਬਹੁਤ ਹੀ ਖਤਰਨਾਕ ਬਿਮਾਰੀ ਹੈ ਇਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਫੈਲਦੀ ਹੈ ਹੁਣ ਤੱਕ ਸੈਂਕੜੇ ਮੌਤਾਂ ਇਸ ਨਾਲ ਹੋ ਚੁੱਕੀਆਂ ਹਨ ਇਹ ਕਿਵੇਂ ਫੈਲਦੀ ਹੈ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਸਭ ਤੋਂ ਜਿਆਦਾ ਚਾਇਨਾ ਵਿੱਚ ਫੈਲੀ ਹੋਈ ਹੈ ਕਿਉਂਕਿ ਉੱਥੇ ਜਾਨਵਰਾਂ ਦੀ ਮੰਡੀ ਲੱਗਦੀ ਹੈ ਉਥੋਂ ਦੇ ਲੋਕ ਕੱਚਾ ਮਾਸ ਖਾਦੇ ਹਨ ਜਿਸ ਕਰਕੇ ਚਾਇਨਾ ਵਿੱਚ ਇਹ ਬੀਮਾਰੀ ਜਿਆਦਾ ਹੈ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਇਸ ਤੋਂ ਬਚਣ ਲਈ ਹਰ 2 ਘੰਟੇ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਸਟੈਨਾਈਜ਼ਰ ਵਰਤਣਾ ਚਾਹੀਦਾ ਹੈ ਖਾਸ਼ੀ ,ਗਲਾ ਖਰਾਬ ਜਾ ਜੁਕਾਮ ਹੋਣ ਤੇ ਤਰੁੰਤ ਡਾਕਟਰ ਦੀ ਸਲਾਹ ਨਾਲ ਮੈਡੀਸਨ ਲੈਣੀ ਚਾਹੀਦੀ ਹੈ।