You are here

ਡਿਜੀਟਲ ਤਰੀਕੇ ਨਾਲ ਕੰਮ ਕਰਨ ਲਈ ਜ਼ਿਲ੍ਹਾ ਲੁਧਿਆਣਾ ਅਧੀਨ ਕੰਮ ਕਰਦੇ ਪੰਚਾਇਤ ਸਕੱਤਰਾਂ, ਲੇਖਾਕਾਰ ਅਤੇ ਈ.ਪੰਚਾਇਤ ਕੰਪਿਊਟਰ ਆਪਰੇਟਰਾਂ ਨੂੰ ਦਿੱਤੀ ਟ੍ਰੇਨਿੰਗ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਿਖੇ ਚਰਨਜੋਤ ਸਿੰਘ ਵਾਲੀਆ ਉੱਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਡਿਜੀਟਲ ਇੰਡੀਆ ਨਾਲ ਜੁੜਦੇ ਹੋਏ ਅਤੇ ਪਿੰਡ ਪੱਧਰ 'ਤੇ ਵਿਕਾਸ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਜ਼ਿਲ੍ਹਾ ਲੁਧਿਆਣਾ ਅਧੀਨ ਕੰਮ ਕਰਦੇ ਪੰਚਾਇਤ ਸਕੱਤਰਾਂ, ਲੇਖਾਕਾਰ ਅਤੇ ਈ.ਪੰਚਾਇਤ ਕੰਪਿਊਟਰ ਆਪਰੇਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਮੁੱਖ ਦਫਤਰ ਵੱਲੋਂ ਭੇਜੇ ਗਏ ਅਮਰਿੰਦਰ ਸਿੰਘ ਚੀਮਾਂ ਐਪਲੀਕੇਸ਼ਨ ਮੈਨੇਜਰ ਅਤੇ ਦੀਪਕ ਕੌਸ਼ਲ ਨੈੱਟਵਰਕ ਮੈਨੇਜਰ ਵੱਲੋਂ ਆਨ ਲਾਈਨ ਪੋਰਟਲਾਂ ਸਬੰਧੀ ਪੂਰਨ ਤੌਰ 'ਤੇ ਜਾਣਕਾਰੀ ਦਿੱਤੀ ਗਈ ਤਾਂ ਜੋ ਪੰਚਾਇਤਾਂ ਦਾ ਕੰਮ ਆਉਣ ਵਾਲੇ ਵਿੱਤੀ ਸਾਲ ਤੋਂ ਡਿਜੀਟਲ ਤਰੀਕੇ ਨਾਲ ਗ੍ਰਾਂਟਾਂ ਦਾ ਭੁਗਤਾਨ ਅਤੇ ਖਰਚ ਕਰਨਾ ਯਕੀਨੀ ਬਣਾਇਆ ਜਾ ਸਕੇ।