ਕਾਉਂਕੇ ਕਲਾਂ, 29 ਫਰਵਰੀ ( ਜਸਵੰਤ ਸਿੰਘ ਸਹੋਤਾ)-ਸਾਬਕਾ ਮੰਤਰੀ ਵਿਕਰਮ ਮਜੀਠੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਤੇ ਚੰਡੀਗੜ ਵਿਖੇ ਪੁਲਿਸ ਵੱਲੋ ਕੀਤਾ ਤਸੱਦਦ ਨਿੰਦਣਯੋਗ ਹੈ ਜੋ ਸੱਚ ਤੇ ਹੱਕ ਦੀ ਅਵਾਜ ਨੂੰ ਜਬਰੀ ਦਵਾਉਣ ਦੀ ਕੋਝੀ ਕੋਸਿਸ ਤੇ ਸਜਿਸ ਹੈ।ਇਹ ਟਿੱਪਣੀ ਅੱਜ ਸ੍ਰੌਮਣੀ ਅਕਾਲੀ ਦਲ ਬਾਦਲ ਦੇ ਮਾਲਵਾ ਜੋਨ ਤੋ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ ਨੇ ਕਰਦਿਆਂ ਕਿਹਾ ਕਿ ਅਕਾਲੀ ਵਰਕਰ ਸਾਂਤਮਈ ਤਰੀਕੇ ਨਾਲ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਹਾਇਸ ਅੱਗੇ ਘਿਰਾਓ ਕਰ ਰਹੇ ਸਨ ਪਰ ਪੁਲਿਸ ਵੱਲੋ ਸਰਕਾਰ ਦੀ ਸਹਿ ਤੇ ਵਰਕਰਾਂ ਤੇ ਜਬਰੀ ਤਸੱਦਦ ਕਰਨਾ ਮੰਦਭਾਗਾ ਹੈ।ਉਨਾ ਕਿਹਾ ਕਿ ਸਰਕਾਰ ਦੀ ਘਟੀਆਂ ਕਾਰਜਗੁਜਾਰੀ ਵਿਰੱੁਧ ਅਵਾਜ ਬੁਲੰਦ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਹਿੰਸਾਂ ਦਾ ਰੂਪ ਧਾਰਨ ਕਰਕੇ ਸਰਕਾਰ ਆਪਣੀਆਂ ਮਾੜੀਆਂ ਨੀਤੀਆਂ ਤੇ ਪਰਦਾ ਨਹੀ ਪਾ ਸਕਦੀ।ਉਨਾ ਕਿਹਾ ਕਿ ਅਕਾਲੀ ਦਲ ਵੱਲੋ ਪਹਿਲਾ ਹੀ ਪੰਜਾਬ ਸਰਕਾਰ ਦੀਆਂ ਵਧੀਕੀਆਂ ਖਿਲਾਫ ਸਮੱੁਚੇ ਸੂਬੇ ਵਿੱਚ ਰੋਸ ਧਰਨੇ ਕਰ ਰਿਹਾ ਹੈ ਜਿਸ ਵਿੱਚ ਲੋਕ ਆਪ ਮੁਹਾਰੇ ਸਾਮਿਲ ਹੋ ਰਹੇ ਹਨ।ਉਨਾ ਕਿਹਾ ਕਿ ਪਾਰਟੀ ਵੱਲੋ ਜਿਲਾ ਲੁਧਿਆਣਾ ਦੇ ਡੇਹਲੋ ਵਿਖੇ 15 ਮਾਰਚ ਨੂੰ ਦਿੱਤਾ ਜਾਣ ਵਾਲਾ ਰੋਸ ਧਰਨਾ ਸਰਕਾਰ ਦੀਆਂ ਜੜਾ ਹਿਲਾ ਦੇਵੇਗਾ ਜਿਸ ਸਮੇ ਵੱਡੀ ਗਿਣਤੀ ਦੀ ਤਾਦਾਦ ਪਾਰਟੀ ਵਰਕਰ ਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧੀ ਲੋਕ ਆਪ ਮੁਹਾਰੇ ਸਾਮਿਲ ਹੋਣਗੇ।