ਹੈਡਸਫੀਲਡ/ ਯੂ ਕੇ-ਨਵੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-
ਇੰਗਲੈਂਡ ਦੇ ਨੋਰਥ ਵਿੱਚ ਸਥਿਤ ਸ਼ਹਿਰ ਹੈਡਸਫੀਲਡ ਜਿਥੇ ਸਿੱਖਾਂ ਦੇ ਵਰਲਡ ਵਾਰ ਇੱਕ ਅਤੇ ਦੋ ਦੇ ਮਹਾਨ ਸਿੱਖ ਸਿਪਾਹੀਆਂ ਨੂੰ ਯਾਦ ਕਰਦਿਆਂ ਇਕ ਸੋਲਜਰ ਦਾ ਆਦਮ ਕਦ ਬੁੱਤ ਲਾਇਆ ਗਿਆ ।ਸਿੱਖ ਸੋਲਜ ਆਰਗੇਨਾਈਜੇਸ਼ਨ ਦੇ ਵਿਸੇਸ ਉਪਰਾਲੇ ਨਾਲ 10 ਸਾਲ ਦੀ ਕਰੜੀ ਮੇਹਨਤ ਸਦਕਾ ਅੱਜ( 30 ਨਵੰਬਰ 2019 ਨੂੰ) ਗਰੀਨ ਹੈਡ ਪਾਰਕ ਹੈਡਸਫ਼ੀਲਡ ਵਿਖੇ ਹਜਾਰਾਂ ਲੋਕਾਂ ਦੀ ਮਜੂਦਗੀ ਅੰਦਰ ਇਸ ਆਦਮ ਕਦ ਬੁੱਤ ਤੋਂ ਇੰਗਲੈਡ ਦੀ ਮਹਾਰਾਣੀ ਦੇ ਵਿਸੇਸ ਦੂਤ ਅਤੇ ਟਾਉਨ ਦੇ ਮੇਹਰ ਅਤੇ ਹੋਰ ਪਤਵੰਤਿਆਂ ਨੇ ਪਰਦਾ ਲਾ ਕੇ ਲੋਕ ਅਰਪਤ ਕੀਤਾ।ਉਸ ਸਮੇ ਸਿੱਖਾਂ ਵਲੋਂ ਬਰਤਾਨਵੀ ਸਾਮਰਾਜ ਲਈ ਲੜੀਆਂ ਲੜਾਈਆਂ ਵਿਚ ਵੱਡੀ ਗਿਣੀ ਵਿੱਚ ਦਿਤੀਆਂ ਸ਼ਹਾਦਤ ਦੀ ਸਲਾਗਾ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਓਹਨਾ ਨੂ ਸਦਾ ਯਾਦ ਰੱਖਣ ਦਾ ਸੱਦਾ ਦਿੱਤਾ।ਮਹਾਨ ਸਿੱਖ ਸਿਪਾਹੀਆਂ ਵਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਹੈਡਸਫੀਲਡ ਸ਼ਹਿਰ ਦੇ ਗਰੀਨਹੈੱਡ ਪਾਰਕ ਵਿਚ ਸਿੱਖ ਸਿਪਾਹੀ ਦਾ 6 ਫੁੱਟ ਉੱਚਾ ਕਾਂਸੀ ਦਾ ਬੁੱਤ ਜਿਸ 'ਤੇ 65000 ਪੌਡ (60 ਲੱਖ ਤੀਹ ਹਜ਼ਾਰ ਰੁਪਏ) ਦੀ ਲਾਗਤ ਆਈ ਸਥਾਪਿਤ ਕੀਤਾ ਗਿਆ ਹੈ | ਸਿੱਖ ਸਿਪਾਹੀ ਸੰਸਥਾ ਦੇ ਕੁਲਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਇਥੇ ਵੱਸਣ ਵਾਲੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿੱਖ ਸਿਪਾਹੀਆਂ ਦੀ ਯਾਦਗਰ ਸਥਾਪਿਤ ਕਰਨ ਲਈ ਹੈਡਸਫੀਲਡ ਨੂੰ ਚੁਣਿਆ ਗਿਆ ਹੈ | ਜ਼ਿਕਰਯੋਗ ਹੈ ਕਿ ਦੋਵੇਂ ਵਿਸ਼ਵ ਯੁੱਧਾਂ ਵਿਚ 83000 ਤੋਂ ਵੱਧ ਸਿੱਖ ਸਿਪਾਹੀ ਸ਼ਹੀਦ ਹੋਏ ਸਨ, ਜਦੋਂ ਕਿ ਜ਼ਖ਼ਮੀਆਂ ਦੀ ਗਿਣਤੀ ਲੱਖਾਂ 'ਚ ਹੈ |