You are here
ਜਗਰਾਓਂ,ਲੁਧਿਆਣਾ, ਫ਼ਰਵਰੀ 2020- (ਰਾਣਾ ਸੇਖਦੌਲਤ)
ਪੰਜਾਬ ਅੰਦਰ ਆਏ ਦਿਨ ਚਿੱਟੇ ਕਾਰਨ ਨੌਜਵਾਨਾ ਦੀ ਮੌਤ ਹੋ ਰਹੀ ਹੈ ਚਿੱਟੇ ਨੇ ਨੌਜਵਾਨਾ ਨੂੰ ਆਪਣੀ ਲਪੇਟ ਚ ਇਸ ਕਦਰ ਲੈ ਲਿਆ ਹੈ ਕਿ ਹਰ ਸਵੇਰ ਨੌਜਵਾਨ ਮਰ ਰਿਹਾ ਹੈ। ਇਸ ਤਰਾਂ ਸਥਾਨਿਕ ਮੁਹੱਲਾ ਮਾਈ ਜੀਨਾਂ ਨਜ਼ਦੀਕ ਇੰਦਰਾ ਕਲੋਨੀ ਦੇ 30 ਸਾਲਾ ਨੌਜਵਾਨ ਦੀ ਮੌਤ ਹੋ ਗਈ । ਇਸ ਮੁਹੱਲੇ ਦੀਆ ਔਰਤਾ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਖਿਲਾਫ ਅਵਾਜ ਉਠਾ ਰਹੀਆ ਹਨ ਪਰ ਪ੍ਰਸ਼ਾਸ਼ਨ ਅਤੇ ਕਾਨੂੰਨ ਨੇ ਉਹਨਾ ਦੀ ਇਕ ਨਾ ਸੁਣੀ। ਬੀਤੀ ਦਿਨ ਇਹਨਾ ਔਰਤਾ ਵੱਲੋਂ ਕਾਗਰਸ ਆਗੂ ਨੂੰ ਚਿੱਠੀ ਦੇ ਰਾਹੀ ਚਿੱਟਾ ਬੰਦ ਕਰਵਾਉਣ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆ ਨੂੰ ਲਿਖਤੀ ਸ਼ਕਾਇਤਾ ਵੀ ਦਿੱਤੀਆ। ਕਿ ਸਮੱਗਲਰਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਪਰ ਉਹਨਾ ਦੀ ਕਿਤੇ ਸੁਣਵਾਈ ਨਾ ਹੋਈ ਇੱਦਰਾ ਕਲੋਨੀ ਵਾਸੀ ਬਲਜਿੰਦਰ ਸਿੰਘ ਅਤੇ ਕੁਲਵਿੰਦਰ ਕੋਰ ਨੇ ਦੱਸਿਆ ਕਿ ਸਾਡਾ ਪੁੱਤਰ ਹਰਦੀਪ ਸਿੰਘ ਚਿੱਟੇ ਦਾ ਆਦੀ ਸੀ ਸਾਡੇ ਵੱਲੋਂ ਘਰ ਨੂੰ ਗਹਿਣੇੇ ਰੱਖ ਕੇ ਉਸ ਦਾ ਇਲਾਜ ਕਰਵਾਇਆ ਗਿਆ। ਪਰੰਤੂ ਬੀਤੇ ਦਿਨ ਉਸ ਵੱਲੋ ਚਿੱਟੇ ਦਾ ਟੀਕਾ ਲਗਾਉਣ ਕਰਕੇ ਉਸ ਦੀ ਮੌਤ ਹੋ ਗਈ। ਉਹਨਾ ਦੱਸਿਆ ਕੀ ਹਰਦੀਪ ਸਿੰਘ ਦੀ ੳੇੁਮਰ 30 ਸਾਲ ਦੀ ਕਰੀਬ ਸੀ। ਜਿਹੜਾ ਉਹ ਪੈਸੇ ਕਮਾਉਦਾ ਸੀ ਉਹ ਸਾਰੇ ਚਿੱਟਾ ਪੀਣ ਤੇ ਲਾ ਦਿੰਦਾ ਸੀ। ਮ੍ਰਿਤਕ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਮੇਰੇ ਘਰ 4 ਬੇਟੀਆ ਅਤੇ ਇੱਕ ਬੇਟਾ ਹੈ। ਉਹਨਾ ਨੇ ਕਿਹਾ ਕਿ ਚਿੱਟੇ ਨੇ ਮੇਰਾ ਘਰ ਬਰਬਾਦ ਕਰ ਦਿੱਤਾ ਹੈ।ਉਹਨਾ ਨੇ ਦੱਸਿਆ ਕਿ ਮੇਰਾ ਘਰ ਵੀ ਉਸ ਦੇ ਇਲਾਜ ਕਰਕੇ ਗਹਿਣੇ ਰੱਖਿਆ ਹੋਇਆ ਹੈ। ਆਏ ਦਿਨ ਸਾਡੇ ਮੁਹੱਲੇ ਵਿੱਚ ਚਿੱਟੇ ਕਾਰਨ ਨੌਜਵਾਨਾ ਦੀ ਮੌਤ ਹੁੰਦੀ ਰਹਿੰਦੀ ਹੈ। ਪਰੰਤੂ ਕਿਸੇ ਵੱਲੋਂ ਵੀ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ। ਸਮਗੱਲਰਾ ਦੇ ਹੋਸਲੇ ਬੁਲੰਦ ਹਨ। ਇੱਥੇ ਦੇ 80% ਪ੍ਰਤੀਸ਼ਤ ਨੌਜਵਾਨ ਚਿੱਟੇ ਦੇ ਆਦੀ ਹਨ। ਸੂਚਨਾ ਮਿਲਣ ਤੇ ਐੱਸ.ਐੱਚ.ਓ ਜਗਜੀਤ ਸਿੰਘ ਪਹੁੰਚੇ ਅਤੇ ਸਮੱਗਲਰਾ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਬਾਇਆ।