You are here

ਦਾਖਾ ਵਲੋਂ ਪਿੰਡ ਸੇਰੇਵਾਲ ਨਜ਼ਦੀਕ ਜੱਸੋਵਾਲ ਡਰੇਨ 'ਤੇ 2.11 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਪੁਲ ਦਾ ਜਾਇਜ਼ਾ

ਸਿੱਧਵਾਂ ਬੇਟ, ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )-

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਅੱਜ ਦਰਿਆ ਸਤਲੁਜ ਨਜ਼ਦੀਕ ਸਥਿਤ ਦੋ ਧਾਰਮਿਕ ਅਸਥਾਨਾਂ ਨੂੰ ਆਪਸ ਵਿਚ ਜੋੜਣ ਵਾਲੇ ਲਾਗਲੇ ਪਿੰਡ ਸੇਰੇਵਾਲ ਨਜ਼ਦੀਕ ਜੱਸੋਵਾਲ ਡਰੇਨ 'ਤੇ 2.11 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ 50 ਮੀਟਰ ਲੰਬੇ ਅਤੇ 7.50 ਮੀਟਰ ਚੌੜੇ ਪੁਲ 'ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਆਖਿਆ ਕਿ ਇਹ ਪੁਲ ਸਿਰਫ਼ 9 ਮਹੀਨਿਆਂ ਵਿਚ ਤਿਆਰ ਹੋ ਜਾਵੇਗਾ | ਜਿਸ ਨਾਲ ਜਿੱਥੇ ਧੰਨ-ਧੰਨ ਬਾਬਾ ਨੰਦ ਸਿੰਘ ਦੇ ਜਲ ਪ੍ਰਵਾਹ ਅਸਥਾਨ ਠਾਠ ਕੰਨੀਆਂ ਸਾਹਿਬ ਅਤੇ ਸਤਲੁਜ ਦੇ ਕੰਢੇ 'ਤੇ ਸਥਿਤ ਡੇਰਾ ਬਾਬਾ ਲਾਲ ਸਿੰਘ ਦੀ ਆਪਸ ਵਿਚ ਦੂਰੀ ਘਟ ਜਾਵੇਗੀ ਅਤੇ ਸੰਗਤਾਂ ਦੋਵਾਂ ਅਸਥਾਨਾਂ 'ਤੇ ਇਸ ਪੁਲ ਰਾਹੀਂ ਗੁਜਰਕੇ ਹਾਜ਼ਰੀ ਭਰ ਸਕਣਗੀਆਂ ਉੱਥੇ ਬੇਟ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਇਸ ਦਾ ਭਾਰੀ ਲਾਭ ਮਿਲੇਗਾ | ਇਸ ਮੌਕੇ ਯੂਥ ਕਾਂਗਰਸੀ ਆਗੂ ਮਨੀ ਗਰਗ, ਜੇ.ਈ. ਪਰਮਿੰਦਰ ਸਿੰਘ, ਸੰਮਤੀ ਮੈਂਬਰ ਜਗਜੀਤ ਸਿੰਘ ਕਾਕੜ, ਸੰਮਤੀ ਮੈਂਬਰ ਜੀਵਨ ਸਿੰਘ ਬਾਘੀਆਂ, ਸੰਮਤੀ ਮੈਂਬਰ ਤੇਜਿੰਦਰ ਸਿੰਘ ਨੰਨੀ, ਕੌਾਸਲਰ ਕਰਮਜੀਤ ਸਿੰਘ ਕੈਂਥ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਜਸਵੀਰ ਸਿੰਘ ਪਰਜੀਆਂ, ਸਰਪੰਚ ਮੰਗਲ ਸਿੰਘ, ਕਾਮਰੇਡ ਨਛੱਤਰ ਸਿੰਘ, ਨੰਬਰਦਾਰ ਮੇਜ਼ਰ ਸਿੰਘ, ਜੱਗੀ ਜਗਰਾਉਂ, ਸਰਪੰਚ ਅਮਰਦੀਪ ਸਿੰਘ ਆਦਿ ਮੌਜੂਦ ਸਨ |