ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਇਕ ਮੰਗ ਪੱਤਰ ਵਣ ਰੇਂਜ ਅਫਸਰ ਜਗਰਾਓਂ ਸ੍ਰ ਮੋਹਣ ਸਿੰਘ ਨੂੰ ਸੋਂਪਦਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਸਹਿਰੀ ਇਲਾਕਿਆ ਵਿਚ ਜਮੀਨ ਦੀ ਘਾਟ ਨੂੰ ਮੁਖ ਰੱਖਦੇ ਹੋਏ ਸਹਿਰੀ ਵਸਨੀਂਕਾ ਨੂੰ ਗ਼ਮਲਿਆ ਸਮੇਤ ਬੂਟੇ ਮੁਫ਼ਤ ਦਿਤੇ ਜਾਣ ਜਿਵੇੰ ਕੇ ਪੰਜਾਬ ਦੇ ਵੱਡੇ ਸ਼ਹਿਰਾ ਵਿਚ ਪਹਿਲਾ ਹੀ ਗ਼ਮਲਿਆ ਸਮੇਤ ਮੁਫ਼ਤ ਬੂਟੇ ਦਿਤੇ ਜਾ ਰਹੇ ਹਨ ਏਸੇ ਤਰਜ ਤੇ ਜਗਰਾਓਂ ਦੇ ਵਸਨੀਕਾ ਨੂੰ ਵੀ ਗ਼ਮਲੇ ਤੇ ਬੂਟੇ ਮੁਫ਼ਤ ਦਿਤੇ ਜਾਣ. ਪ੍ਰੈਸ ਨੂੰ ਜਾਰੀ ਬਿਆਨ ਵਿਚ ਟੀਮ ਮੈਂਬਰ ਸਤਪਾਲ ਸਿੰਘ ਦੇਹੜਕਾ ਤੇ ਜਸਵੰਤ ਸਿੰਘ ਜੱਸਲ ਨੇ ਕਿਹਾ ਕੇ ਸਹਿਰੀ ਇਲਾਕਿਆ ਵਿਚ ਜਗਾਹ ਦੀ ਘਾਟ ਕਾਰਣ ਵਣ ਵਿਭਾਗ ਵਲੋਂ ਵੰਡੇ ਜਾਂਦੇ ਮੁਫ਼ਤ ਬੂਟੇ ਨਹੀਂ ਲਗਾਏ ਜਾਂਦੇ, ਓਥੇ ਜਗਾਹ ਮੁਤਾਬਿਕ ਯੋਗ ਗ਼ਮਲਿਆ ਵਾਲੇ ਬੂਟੇ ਪ੍ਰਾਈਵੇਟ ਤੋਰ ਤੇ ਮਹਿੰਗੇ ਹੋਣ ਕਰਕੇ ਸਹਿਰੀ ਲੋਕ ਬੂਟੇ ਲਗੋਣ ਤੋਂ ਕੰਨੀ ਕਤਰਾ ਜਾਂਦੇ ਹਨ, ਓਹਨਾ ਕਿਹਾ ਕੇ ਸਹਿਰੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਗ਼ਮਲਿਆ ਵਾਲੇ ਬੂਟੇ ਸਮੇਤ ਗ਼ਮਲੇ ਮੁਫ਼ਤ ਦਿਤੇ ਜਾਣੇ ਚਾਹੀਦੇ ਹਨ ਤਾਂ ਕੇ ਸਹਿਰੀ ਲੋਕ ਵੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿਚ ਆਪਣਾਂ ਬਣਦਾ ਯੋਗਦਾਨ ਪਾ ਸਕਣ, ਟੀਮ ਮੈਂਬਰਾ ਨੇ ਇਹ ਵੀ ਕਿਹਾ ਕੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਸ੍ਰ ਸਾਧੂ ਸਿੰਘ ਧਰਮਸੋਤ ਨੂੰ ਵੀ ਮਿਲਿਆ ਜਾਵੇਗਾ. ਗਰੀਨ ਪੰਜਾਬ ਮਿਸ਼ਨ ਟੀਮ ਦੇ ਇਸ ਮੰਗ ਪੱਤਰ ਨੂੰ ਵਣ ਰੇਜ ਅਫਸਰ ਸ੍ਰ ਮੋਹਣ ਸਿੰਘ ਵਲੋਂ ਯੋਗ ਹੁਕਮਾਂ ਲਈ ਉੱਚ ਅਧਿਕਾਰੀਆ ਨੂੰ ਭੇਜ ਦਿਤਾ ਹੈ ਇਸ ਸਮੇ ਸਵਰਨ ਸਿੰਘ, ਜਸਵੀਰ ਸਿੰਘ,ਰਵਿੰਦਰਜੀਤ ਸਿੰਘ, ਨੀਰਜ ਕੁਮਾਰ , ਹਰਦਿਆਲ ਸਿੰਘ, ਹਰਜੀਤ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜਰ ਸਨ