You are here

ਦਿਹਾਤੀ ਪੁਲਿਸ ਨੇ 1 ਕਿੱਲੋ 250 ਗ੍ਰਾਮ ਅਫੀਮ ਸਣੇ ਦੋਸ਼ੀ ਕੀਤਾ ਕਾਬੂ

ਦਿਹਾਤੀ ਪੁਲਿਸ ਨੇ 1 ਕਿੱਲੋ 250 ਗ੍ਰਾਮ ਅਫੀਮ ਸਣੇ ਦੋਸ਼ੀ ਕੀਤਾ ਕਾਬੂ


ਜਗਰਾਓਂ 9 ਜੂਨ (ਅਮਿਤ ਖੰਨਾ  )ਦੀਪਕ ਹਿਲੋਰੀ IPS/ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਜੀ ਦੇ ਹੁਕਮਾਂ ਨਾਲਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਹਿੱਤ ਚਲਾਈਗਈ ਮੁਹਿੰਮ ਨੂੰ ਉਦੋਂ ਸਫਲਤਾ ਮਿਲੀ, ਜਦੋਂ  ਪ੍ਰਿਥੀਪਾਲ ਸਿੰਘ PPS ਐਸ.ਪੀ.(ਡੀ) ਜਗਰਾਂਉ ਦੀਆਂ ਹਦਾਇਤਾਂ ਅਨੁਸਾਰ  ਅਨਿਲ ਕੁਮਾਰ ਭਨੋਟ PPS ਡੀ.ਐਸ.ਪੀ.(ਡੀ) ਜਗਰਾਂਉ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਗਰਾਉਂ ਜਿਲਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਪਾਰਟੀ ਦੇ ਏ.ਐਸ.ਆਈ. ਰਣਧੀਰ ਸਿੰਘ ਜੋ ਸਮੇਤ ਪੁਲੀਸ ਪਾਰਟੀ ਦੇ ਇਲਾਕਾ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਬੱਸੀਆਂ ਮੌਜੂਦ ਸੀ। ਪਾਸ ਮੁਖਬਰੀ ਹੋਈ ਕਿ ਗੁਰਤੇਜ ਸਿੰਘ ਉਰਫ ਤੇਜੀ ਪੁੱਤਰ ਬਲਜੀਤ ਸਿੰਘ ਵਾਸੀ ਵਾਰਡ ਨੰਬਰ 03, ਕੁੱਲਾ ਪੱਤੀ ਰਾਏਕੋਟ ਅੱਜ ਐਕਟਿਵਾ ਪਰ ਸਵਾਰ ਹੋ ਕੇ ਅਫੀਮ ਵੇਚਣ ਲਈ ਮਲੇਰਕੋਟਲਾ ਤੋਂ ਲੋਹਟਬੱਦੀ ਵਿੱਚ ਦੀ ਹੁੰਦਾ ਹੋਇਆ ਰਾਏਕੋਟ ਵੱਲ ਨੂੰ ਆ ਰਿਹਾ ਹੈ ਜਿਸਤੇ ਏ.ਐਸ.ਆਈ. ਰਣਧੀਰ ਸਿੰਘ ਨੇ ਗੁਰਤੇਜ ਸਿੰਘ ਉਰਫ ਤੇਜੀ ਖਿਲਾਫ ਮੁੱਕਦਮਾਂ ਨੰ 45 ਮਿਤੀ 08.06.2022 ਅ/ਧਾ 18,25/61/85 NDPS ਐਕਟ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕਰਾਇਆ। ਜਾਬਤੇ ਅਨੁਸਾਰ ਮੁਕੱਦਮਾ ਦੀ ਤਫਤੀਸ਼ ਦੌਰਾਨ ਐਸ.ਆਈ.ਕਰਮਜੀਤ ਸਿੰਘ ਨੇ ਸਮੇਤ ਪੁਲੀਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਗੁਰਤੇਜ ਸਿੰਘ ਉਰਫ ਤੇਜੀ ਉਕਤ ਨੂੰ ਸਮੇਤ ਐਕਟਿਵਾ ਸਕੂਟੀ ਦੇ ਕਾਬੂ ਕਰਕੇ ਇਸਦੇ ਕਬਜਾ ਵਿੱਚੋਂ 1 ਕਿੱਲੋ 250 ਗ੍ਰਾਮ ਅਫੀਮ ਬਰਾਮਦ ਕੀਤੀ। ਦੋਸ਼ੀ ਗੁਰਤੇਜ ਸਿੰਘ ਉਰਫ ਤੇਜੀ ਉਕਤ ਕਾਫੀ ਲੰਬੇ ਸਮੇਂ ਤੋਂ ਅਫੀਮ ਦੀ ਸਮੱਗਲਿੰਗ ਕਰਨ ਦਾ ਕੰਮ ਕਰਦਾ ਆ ਰਿਹਾ ਸੀ। ਦੋਸ਼ੀ ਗੁਰਤੇਜ ਸਿੰਘ ਉਰਫ ਤੇਜੀ ਉਕਤ ਪਰ ਪਹਿਲਾਂ ਵੀ ਮੁਕੱਦਮਾ ਨੰਬਰ 144 ਮਿਤੀ 27.09.2021 ਜੁਰਮ 18,25/61/85 NDPS Act ਥਾਣਾ ਸਦਰ ਜਗਰਾਂਉ ਦਰਜ ਹੈ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ।