You are here

ਲੋਕ ਸੇਵਾ ਸੁਸਾਇਟੀ ਨੇ ਕੁਸ਼ਟ ਆਸ਼ਰਮ ਵਿਖੇ ਸ਼ੈੱਡ ਪਾਇਆ 

ਲੋਕ ਸੇਵਾ ਸੁਸਾਇਟੀ ਨੇ ਕੁਸ਼ਟ ਆਸ਼ਰਮ ਵਿਖੇ ਸ਼ੈੱਡ ਪਾਇਆ


ਲੋਕ ਸੇਵਾ ਸੁਸਾਇਟੀ ਦਾ ਮਿਸ਼ਨ !ਅਰੋੜਾ /ਜੈਨ /ਭੰਡਾਰੀ
ਜਗਰਾਉ 9 ਜੂਨ (ਅਮਿਤਖੰਨਾ) ਜਗਰਾਉਂ  ਮਨੁੱਖਤਾ ਦੀ ਸੇਵਾ ਵਿਚ ਤੱਤਪਰ ਇਲਾਕੇ ਦੀ ਪ੍ਰਸਿੱਧ ਸਮਾਜਿਕ ਸੰਸਥਾ ਆਪਣੇ ਨਾਂ ਨੂੰ ਸਾਰਥਕ ਰੂਪ ਦੇ ਰਹੀ ਲੋਕ ਸੇਵਾ ਸੁਸਾਇਟੀ ਵੱਲੋਂ  ਸਮਾਜਕ ਕਾਰਜਾਂ ਦੀ ਲਡ਼ੀ ਨੂੰ ਜਾਰੀ ਰੱਖਦਿਆਂ ਲੋਕ ਸੇਵਾ ਸੁਸਾਇਟੀ ਦੇ ਸਦਾਬਹਾਰ ਚੇਅਰਮੈਨ ਗੁਲਸ਼ਨ ਅਰੋੜਾ ਦੀ ਯੋਗ ਅਗਵਾਈ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਪ੍ਰਧਾਨਗੀ ਹੇਠ  ਸੈਕਟਰੀ ਕੁਲਭੂਸ਼ਨ ਗੁਪਤਾ ਖਜ਼ਾਨਚੀ ਮਨੋਹਰ ਸਿੰਘ ਟੱਕਰ ਅਤੇ ਸਰਪ੍ਰਸਤ ਰਜਿੰਦਰ ਜੈਨ ਦੀ  ਦੇ ਸਾਂਝੇ ਉੱਦਮ ਸਦਕਾ ਸ਼ਹਿਰ ਦੇ ਕੁਸ਼ਟ ਆਸ਼ਰਮ ਨੂੰ 6 ਫੁੱਟ ਚੌੜਾ ਤੇ 170 ਫੁੱਟ ਲੰਬਾ ਸ਼ੈੱਡ ਪਾ ਕੇ ਦਿੱਤਾ ਗਿਆ  ਤੇ ਇਸ ਕਾਰਜ ਨੂੰ ਸੁਸ਼ੀਲ ਜੈਨ ਸਪੁੱਤਰ ਸਵਰਗੀ ਦਿਆ ਚੰਦ ਜੈਨ (ਸੁਤੰਤਰਤਾ ਸੈਨਾਨੀ ) ਦੀ ਦੂਜੀ ਬਰਸੀ ਨੂੰ ਸਮਰਪਿਤ ਕੀਤਾ ਗਿਆ  ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ ਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਭੰਡਾਰੀ ਨੇ ਆਖਿਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ  ਤੇ ਲੋਕ ਸੇਵਾ ਸੋਸਾਇਟੀ ਲੋਕ ਭਲਾਈ ਦੇ ਕਾਰਜਾਂ ਵਾਸਤੇ ਜੀਅ ਜਾਨ ਨਾਲ ਜੁਟੀ ਹੋਈ ਹੈ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ  ਕੁਸ਼ਟ ਆਸ਼ਰਮ ਵਿਖੇ ਲੋੜੀਂਦੀਆਂ ਲੋੜਾਂ ਨੂੰ ਸਮੇਂ ਸਮੇਂ ਸਿਰ ਪੂਰਾ ਕੀਤਾ ਗਿਆ ਹੈ ਉਨ੍ਹਾਂ ਆਖਿਆ ਕਿ ਲੋਕ ਸੇਵਾ ਸੋਸਾਇਟੀ ਦਾ ਇੱਕੋ ਇੱਕ ਮਿਸ਼ਨ ਲੋਕ ਸੇਵਾ ਕਰਨਾ  ਹੈ ਤੇ ਸੁਸਾਇਟੀ ਆਪਣੇ ਇਸ ਮਿਸ਼ਨ ਵਿਚ ਲਗਾਤਾਰ ਕਾਰਜ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ  ।ਉਨ੍ਹਾਂ ਆਪਣੇ ਸਾਥੀ ਮੈਂਬਰਾਂ ਤੇ ਸਰਪ੍ਰਸਤ ਰਜਿੰਦਰ ਜੈਨ ਦਾ ਵੀ ਧੰਨਵਾਦ ਕੀਤਾ ਜੋ ਲੋਕ ਸੇਵਾ ਦੇ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਨ ਵਾਸਤੇ ਪੂਰਨ ਸਹਿਯੋਗ ਦੇ ਰਹੇ ਹਨ  ।ਇਸ ਮੌਕੇ ਰਾਜੀਵ ਗੁਪਤਾ ,ਲਾਕੇਸ਼ ਟੰਡਨ ਰਜਿੰਦਰ ਜੈਨ ਕਾਕਾ, ਮਨੋਜ ਕੁਮਾਰ ਗਰਗ ,ਕਪਿਲ ਸ਼ਰਮਾ, ਮੁਕੇਸ਼  ਗੁਪਤਾ ਅਨਿਲ ਮਲਹੋਤਰਾ  , ਸੁਖਜਿੰਦਰ ਢਿੱਲੋਂ, ਸੁਨੀਲ ਬਜਾਜ ,ਕੰਵਲ ਕੱਕੜ, ਡਾ ਮਨੀਸ਼ ਜੈਨ(  ਜੈਨ ਲੈਬੋਟਰੀ) ਆਦਿ ਹਾਜ਼ਰ ਸਨ