You are here

ਅਕਾਲੀ ਦਲ ਵਿੱਚ ਚਾਪਲੂਸਾਂ ਲਈ ਕੋਈ ਥਾਂ ਨਹੀ -ਇਕਬਾਲ ਝੂੰਦਾ

ਬਰਨਾਲਾ, ਦਸੰਬਰ 2019- (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਪੱਧਰੀ ਮੀਟਿੰਗ ਸੰਤ ਬਲਵੀਰ ਸਿੰਘ ਘੁੰਨਸ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ । ਜਿਸ ਵਿੱਚ ਅਕਾਲੀ ਦਲ ਸੰਗਰੂਰ ਦੇ ਪ੍ਰਧਾਨ ਤੇ ਜ਼ਿਲ੍ਹਾ ਬਰਨਾਲਾ ਰਿਜ਼ਰਵ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਇਸ ਮੌਕੇ ਬੋਲਦਿਆਂ ਸਰਦਾਰ ਝੂੰਦਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਪਿੰਡਾਂ ਚ ਕੀਤੀ ਗਈ ਭਰਤੀ ਦੌਰਾਨ ਹਲਕਾ ਮਹਿਲ ਕਲਾਂ ਚੋਂ 300  ਦੇ ਕਰੀਬ ਕਾਪੀਆਂ ਸਾਡੇ ਕੋਲ ਪੁੱਜੀਆਂ ਹਨ । ਹੁਣ ਇਨ੍ਹਾਂ ਤਿੰਨਸੋ ਡੇਲੀਗੇਟ ਵਿੱਚੋਂ ਹਲਕਾ ਮਹਿਲ ਕਲਾਂ ਦੇ 4 ਡੈਲੀਗੇਟ ਅਤੇ ਸਮੁੱਚੇ ਜ਼ਿਲ੍ਹਾ ਬਰਨਾਲਾ ਦੇ 12 ਡੈਲੀਗੇਟ ਸ਼ਾਮਿਲ ਹੋਣਗੇ ਅਤੇ ਫਿਰ ਇਨ੍ਹਾਂ ਵਿੱਚੋਂ ਹੀ 4 ਡੈਲੀਗੇਟ ਸਟੇਟ ਪੱਧਰ ਲਈ ਚੁਣੇ ਜਾਣਗੇ । ਜਿਨ੍ਹਾਂ ਨੂੰ ਸਮੁੱਚੇ ਜ਼ਿਲ੍ਹੇ ਦੇ ਵਰਕਰ ਅਤੇ ਆਗੂ ਸਾਹਿਬਾਨ ਰਲ ਮਿਲ ਕੇ ਚੁਣਨਗੇ । ਇਸ ਮੌਕੇ ਵਿਧਾਇਕ ਝੂੰਦਾਂ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਇਸ ਲਈ ਸਾਨੂੰ ਇਸ ਦੀ ਚੜ੍ਹਦੀ ਕਲਾਂ ਲਈ ਸਭ ਗਿਲੇ ਸ਼ਿਕਵੇ ਭੁਲਾ ਇਕਜੁੱਟ ਹੋ ਜਾਣਾ ਚਾਹੀਦਾ ਹੈ । ਉਨ੍ਹਾਂ ਆਗੂਆਂ ਨੂੰ  ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਕਿਹਾ ਕਿ ਉਹ ਪਾਰਟੀ ਵਿੱਚ ਅਹੁਦੇਦਾਰੀਆਂ ਉਨ੍ਹਾਂ ਨੂੰ ਹੀ ਦੇਣ ਜੋ ਵਿਅਕਤੀ ਪਾਰਟੀ ਨੂੰ ਸਮਰਪਿਤ ਹਨ ਅਤੇ ਚਾਪਲੂਸੀ ਨਹੀਂ ਕਰਦੇ । ਅਕਾਲੀ ਦਲ ਵੱਲੋਂ ਜ਼ਿਲ੍ਹਾ ਬਰਨਾਲਾ ਹਾਰ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਰਿਹਾ ਕਿ ਅਸੀਂ ਆਪਣੀ ਸਰਕਾਰ ਦੌਰਾਨ ਕਿਸੇ ਵੀ ਵਰਕਰ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਨਹੀਂ ਦੇ ਸਕੇ । ਝੂੰਦਾਂ ਨੇ ਹੋਰ ਕਿਹਾ ਕਿ ਪੂਰੇ ਜ਼ਿਲ੍ਹਾ ਬਰਨਾਲੇ ਦੇ ਕੀਤੇ ਦੌਰੇ ਦੌਰਾਨ ਉਨ੍ਹਾਂ ਸਾਹਮਣੇ ਇਹ ਗੱਲਾਂ ਸਾਹਮਣੇ ਆਈਆਂ ਹਨ ਕਿ ਅਕਾਲੀ ਦਲ ਵੱਲੋਂ ਜ਼ਿਲ੍ਹੇ ਦੀ ਤਾਕਤ ਵੀ ਉਨ੍ਹਾਂ ਲੋਕਾਂ ਨੂੰ ਦਿੱਤੀ ਹੋਈ ਸੀ ਜਿਨ੍ਹਾਂ ਦਾ ਅਕਾਲੀ ਦਲ ਪਾਰਟੀ ਨਾਲ ਕੋਈ ਵਾਹ ਵਾਸਤਾ ਨਹੀਂ  ਸੀ ਅਤੇ ਉਹ  ਕਿਸੇ ਨਾ ਕਿਸੇ ਰੂਪ ਵਿੱਚ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਦੇ ਆ ਰਹੇ ਹਨ । ਇਕਬਾਲ ਸਿੰਘ ਝੂੰਦਾਂ ਨੇ ਹਲਕਾ ਜਾਂ ਸੰਤ ਬਲਵੀਰ ਸਿੰਘ ਘੁੰਨਸ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਅਹੁਦੇਦਾਰੀਆਂ ਵਰਕਰਾਂ ਦੀ ਸਹਿਮਤੀ ਨਾਲ ਦਿੱਤੀਆਂ ਜਾਣ ਤਾਂ ਜੋ ਪਹਿਲਾਂ ਵਾਲੀਆਂ ਗਲਤੀਆਂ ਨਾ ਹੋਣ । ਅਖੀਰ ਵਿੱਚ ਉਨ੍ਹਾਂ ਦੱਸਿਆ ਕਿ  14 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਜਿਸ ਵਿੱਚ ਪਾਰਟੀ ਪ੍ਰਧਾਨ ਦੀ ਚੋਣ ਅਤੇ ਪਾਰਟੀ ਦੇ ਸਟੇਟ ਪੱਧਰੀ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ । ਜਿਸ ਵਿਚ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ । ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ ਨੇ ਗਿਆ ਕਿ ਪਿਛਲਾ ਕੁਝ ਸਮਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਅਕਾਲੀ ਦਿੱਲੀ ਵਧੀਆ ਨਹੀਂ ਰਿਹਾ ਕਿਉਂਕਿ ਪਾਰਟੀ ਦਾ ਪਾਰਟੀ ਚ ਕੁਝ ਫ਼ਸਲੀ ਬਟੇਰੇ ਘੁਸਪੈਠ ਕਰ ਗਏ ਸਨ ,ਜਿਨ੍ਹਾਂ ਨੇ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ ,ਅਤੇ ਵੱਡੀਆਂ ਅਹੁਦਾਰੀਆ ਦਾ ਅਨੰਦ ਮਾਣ ਮੁੜ ਆਪਣੇ ਆਲ੍ਹਣੇ ਵਿੱਚ ਜਾ ਲੁਕੇ ਹਨ ।ਉਨ੍ਹਾਂ ਸ ਝੂੰਦਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਹਲਕੇ ਦੇ ਵਰਕਰਾਂ ਅਤੇ ਆਗੂਆਂ ਦੀ ਸਹਿਮਤੀ ਨਾਲ ਹੀ ਅਗਲੀਆਂ ਨਿਯੁਕਤੀਆਂ ਬਾਰੇ ਸਲਾਹ ਮਸ਼ਵਰਾ ਕਰਨਗੇ ।ਇਸ ਮੌਕੇ ਸਮੂਹ ਹਲਕਾ ਮਹਿਲ ਕਲਾਂ ਲੀਡਰਸ਼ਿੱਪ ਵੱਲੋਂ ਸੰਤ ਬਲਬੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਸਰਦਾਰ ਕੁਆਰ ਸਿੰਘ ਝੂੰਦਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ,ਅਜੀਤ ਸਿੰਘ ਕੁਤਬਾ ,ਹਰਬੰਸ ਸਿੰਘ ਸ਼ੇਰਪੁਰ, ਬਲਵੰਤ ਸਿੰਘ ਛੀਨੀਵਾਲ, ਗੁਰਸੇਵਕ ਸਿੰਘ ਗਾਗੇਵਾਲ ,ਬਲਦੇਵ ਸਿੰਘ ਗਾਗੇਵਾਲ ,ਬਚਿੱਤਰ ਸਿੰਘ ਰਾਏਸਰ,  ਕਾਕਾ ਛੀਨੀਵਾਲ ਕਿਸਾਨ ਆਗੂ ,ਤਰਨਜੀਤ ਸਿੰਘ ਦੁੱਗਲ ਮਿਲਣਜੋਤ ਸਿੰਘ ਪੰਧੇਰ ,ਬਲਜਿੰਦਰ ਬਿੱਟੂ ਧਨੇਰ ,ਸੁਖਵਿੰਦਰ ਸਿੰਘ ਸੁੱਖਾ, ਇਕੱਤਰ ਸਿੰਘ ਗਾਗੇਵਾਲ ,ਦਰਸ਼ਨ ਸਿੰਘ ਰਾਣੂ ,ਜਗਜੀਤ ਸਿੰਘ ਛੀਨੀਵਾਲ ਕਲਾਂ ,ਨਾਥ ਸਿੰਘ ਹਮੀਦੀ,ਦਵਿੰਦਰ ਸਿੰਘ ਵਜੀਦਕੇ, ਬਲਦੀਪ ਸਿੰਘ ਮਹਿਲ ਖ਼ੁਰਦ, ਸੇਵਕ ਕਲਾਲਮਾਜਰਾ ,ਕਰਨੈਲ ਸਿੰਘ ਠੁੱਲੀਵਾਲ ,ਰਜਿੰਦਰ ਸਿੰਘ ਗੋਗੀ, ਰਾਮਗੋਪਾਲ ਸਹਿਜੜਾ,ਜਗਸੀਰ ਸਿੰਘ ਭੋਲਾ,ਗੁਰਦੀਪ ਟਿਵਾਣਾ,ਗੁਰਮੇਲ ਸਿੰਘ ਛੀਨੀਵਾਲ ਸਮੇਤ ਵੱਖ ਵੱਖ ਪਿੰਡਾਂ ਦੇ ਆਗੂ ਹਾਜਰ ਸਨ।