ਜਗਰਾਉਂ (ਸਤਪਾਲ ਸਿੰਘ ਦਹੇੜਕਾ) ਮੁੱਲਾਪੁਰ ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ, ਐਲ.ਆਰ.ਡੀ.ਏ.ਵੀ ਕਾਲਜ ਮੈਨਜਿੰਗ ਕਮੇਟੀ ਸਾਬਕਾ ਮੈਂਬਰ,ਆਰ.ਕੇ ਸੀਨੀਅਰ ਸੈਕੰਡਰੀ ਸਕੂਲ ਮੈਨਜਿੰਗ ਕਮੇਟੀ ਦੇ ਸੈਕਟਰੀ ਅਤੇ ਸਾਬਕਾ ਵਾਇਸ ਪ੍ਰਧਾਨ ਰਹੇ ਸ੍ਰੀ ਜੈ ਪ੍ਰਕਾਸ਼ ਝਾਜੀ ਜੀ ਲੱੱਗਭਗ 74 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਵਿੱਚੋਂ 5-12-2019 ਨੂੰ ਰੁੱਖਸਤ ਹੋ ਗਏ। ਉਹ 1972 ਤੋਂ 1977 ਤੱਕ ਨਗਰ ਕੌਸਲ ਜਗਰਾਉਂ ਦੇ ਐਮ.ਸੀ ਵੀ ਰਹੇ।ਉਹਨਾ ਦਾ ਰਾਜਨਿਤਕ ਅਤੇ ਸਮਾਜਿਕ ਜੀਵਨ ਬਹੁਤ ਹੀ ਪ੍ਰਭਾਵ ਸ਼ਾਲੀ ਅਤੇ ਸੂਝਬੂਝ ਵਾਲਾ ਸੀ। ਜਿਕਰਯੋਗ ਹੈ ਕਿ ਉਹਨਾ ਦੀ ਧਰਮਪਤਨੀ ਸ੍ਰੀ ਮਤੀ ਨਿਰਮਲਾ ਝਾਜੀ ਜੀ 2 ਦਿਨ ਪਹਿਲਾ ਆਪਣੀ ਸੁਵਾਸਾ ਰੂਪੀ ਪੁੰੂਜੀ ਨੂੰ ਪੂਰਾ ਕਰਕੇ 3-12-2019 ਨੂੰ 71 ਸਾਲ ਦੀ ਉਮਰ ਭੋਗ ਕੇ ਆਪਣੀ ਸੰਸਾਰਿਕ ਯਾਤਾਰਾ ਪੂਰੀ ਕਰਗਏ ਸਨ।ਉਹ ਪਿਛਲੇ 2 ਸਾਲਾ ਤੌਂ ਬਿਮਾਰੀ ਤੋਂ ਪੀੜਤ ਤੋਂ ਚੱਲੇ ਆ ਰਹੇ ਸਨ।ਸ੍ਰੀ ਜੈ ਪ੍ਰਕਾਸ਼ ਝਾਂਜੀ ਅਤੇ ਸ਼੍ਰੀ ਮਤੀ ਨਿਰਮਲ ਝਾਜੀ ਜੀ ਹੋਣਾ ਦੇ 3 ਸਪੱੁਤਰ ਸ਼੍ਰੀ ਸਜੀਵ ਝਾਜੀ, ਸ੍ਰੀ ਸੁਧੀਰ ਝਾਜੀ ਅਤੇ ਸੁਮੇਸ਼ ਝਾਜੀ ਹਨ।ਜੋਂ ਕਿ ਉਚ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਉਹਨਾ ਦੀਆ ਨੋਹਾ ਵੀ ਅਧਿਆਪਕਾਵਾਂ ਵਜੋਂ ਸੇਵਾ ਨਿਭਾਅ ਰਹੀਆ ਹਨ। ਸ੍ਰੀ ਜੈ ਪ੍ਰਕਾਸ਼ ਝਾਜੀ ਹੁਣਾ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਸਾਰਾ ਪਰਿਵਾਰ ਇਕੱਠਾ ਇੱਕ ਛੱਤ ਥੱਲੇ ਪਿਆਰ ਅਤੇ ਥਵਾਕ ਨਾਲ ਰਹਿ ਰਿਹਾ ਹੈ।ਉਹਨਾ ਨਮਿਤ ਅੰਤਿਮ ਅਰਦਾਸ ਅਤੇ ਭੋਗ 17-12-2019 ਨੂੰ ਦੁਪਹਿਰ 1 ਤੋਂ 2 ਵਜੇ ਤੱਕ ਲੰਮੇਆ ਵਾਲਾ ਬਾਗ ਧਰਮਸ਼ਾਲਾ ਨੇੜੈ ਐਲ.ਆਰ.ਡੀ.ਏ.ਵੀ ਕਾਲਜ ਵਿਖੇ ਹੋਵੇਗਾ। ਪਰਿਵਾਰ ਵੱਲੋਂ ਦੋਸਤਾ ਅਤੇ ਰਿਸ਼ਤੇਦਾਰਾ ਨੂੰ ਪਹੁੰਚਣ ਦੀ ਬੇਨਤੀ ਹੈ।