ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਦੀ ਅਬਾਦੀ ਚੀਨ ਨੂੰ ਛੱਡ ਕੇ ਬਾਕੀ ਦੇਸ਼ਾ ਨਾਲੋਂ ਜ਼ਿਆਦਾ ਹੈ। ਭਾਰਤ ਵਿੱਚ ਵੱਖ-ਵੱਖ ਧਰਮਾ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਤਿਉਹਾਰ ਸਭ ਤੋਂ ਵਧ ਭਾਰਤ ਵਿੱਚ ਮਨਾਏ ਜਾਦੇ ਹਨ। ਭਾਰਤ ਵਿੱਚ ਦੀਵਾਲੀ ਦੀ ਰਾਤ ਨੂੰ ਜਿੰਨਾ ਵਾਤਾਵਰਨ ਪਲੀਤ ਹੁੰਦਾ ਹੈ। ਓਨਾ ਸਾਇਦ ਸਾਰੇ ਸਾਲ ਵਿੱਚ ਮਨੁੱਖੀ ਗਤੀਵਿਧੀਆ ਨਾਲ ਨਹੀ ਹੁੰਦਾ। ਮੋਮਬੱਤੀਆ ਦਾ ਮੋਮ, ਘਿਉ ਅਤੇ ਤੇਲ ਆਦਿ ਸਭ ਕਾਰਬਨਿਕ ਯੋਗਿਕਾ ਹਨ।ਜਿਨ੍ਹਾਂ ਦੀ ਜਲਣ ਕਿਿਰਆ ਬਹੁਤ ਤੇਜ ਹੁੰਦੀ ਹੈ। ਤੇਜ ਕਿਿਰਆ ਕਾਰਨ ਜਦੋ ਆਕਸੀਜਨ ਦੀ ਘਾਟ ਹੋਵੇ ਤਾਂ ਕਾਰਬਨ ਮੋਨੋਆਕਸਾਈਡ ਅਤੇ ਹੋਰ ਘਾਤਕ ਯੋਗਿਕ ਵਾਤਾਵਰਨ ਵਿੱਚ ਪ੍ਰਵੇਸ਼ ਕਰਦੇ ਹਨ। ਪਟਾਕਿਆ ਦੇ ਚੱਲਣ ਨਾਲ ਘਾਤਕ ਅਕਾਰਬਨਿਕ ਯੋਗਿਕ ਜਨਮ ਲੈਦੇ ਹਨ। ਮਨੱੁਖੀ ਸਰੀਰ ਲਈ ਘਾਤਕ ਗੈਸਾ ਪੈਦਾ ਹੁੰਦੀਆ ਹਨ।ਇਸ ਦਾ ਅਸਰ ਸਾਹ ਲੈਣ ਦੀ ਕਿਿਰਆ ਉਤੇ ਪੈਦਾ ਹੈ ਸਾਹ ਦੀਆ ਬਿਮਾਰੀਆ ਪੈਦਾ ਹੁੰਦੀਆ ।ਦਿਲ ਦੇ ਰੋਗੀਆ ਲਈ ਦੁਖਦਾਈ ਸਮਾਂ ਹੁੰਦਾ ਹੈ। ਆਰਥਿਕ ਨੁਕਸਾਨ ਤੋਂ ਇਲਾਵਾ ਸਰੀਰਕ ਨੁਕਸਾਨ ਵੀ ਹੁੰਦਾ ਹੈ। ਸੋਰ ਪ੍ਰਦੂਸ਼ਣ ਕਾਰਨ ਅੱਖਾ ਦੇ ਰੋਗ, ਮਾਨਸਿਕ ਰੋਗ, ਤੇ ਕੰਨਾ ਦੇ ਰੋਗ ਹੋ ਸਕਦੇ ਹਨ।ਪ੍ਰਮਾਤਮਾ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ ਕੁਦਰਤ ਦੀਆਂ ਦਾਤਾ ਨੂੰ ਸੰਭਾਲਣ ਦੀ ਲੋੜ ਹੈ। ਰੱਬ ਦੀ ਅਸਲੀ ਪੂਜਾ ਰੱਬ ਦੀਆ ਦਾਤਾਂ ਮਿੱਟੀ, ਪਾਣੀ ਅਤੇ ਹਵਾ ਦੀ ਸਾਂਭ-ਸੰਭਾਲ ਜ਼ਰੂਰੀ ਹੈ। ਹਰ ਇਕ ਇਨਸਾਨ ਨੂੰ ਇਹ ਵਿਚਾਰ ਧਾਰਾ ਮਨ ਵਿੱਚ ਵਸਾ ਲੈਣੀ ਚਾਹੀਦੀ ਹੈ ਕਿ ਜਿੰਨੀ ਦੇਰ ਅਸੀ ਕੁਦਰਤ ਦੀਆ ਦਾਤਾਂ ਨਾਲ ਸ਼ੋਸ਼ਣ ਕਰਨਾ ਨਹੀ ਛੱਡ ਦੇ ਤੱਦ ਤੱਕ ਮਾਨਵਤਾ ਦਾ ਅੰਤ ਨਿਸ਼ਚਿਤ ਹੈ।ਮਨੁੱਖ-ਮਨੁੱਖ ਨਾਲ ਗਲਤੀ ਕਰਕੇ ਮਨੁੱਖ ਦੀ ਸਜਾ ਤੋਂ ਬਚ ਸਕਦਾ ਹੈ ਪਰ ਕੁਦਰਤ ਨਾਲ ਛੇੜਛਾੜ ਕਰਕੇ ਪ੍ਰਮਾਤਮਾ ਦੀ ਸਜਾ ਤੋਂ ਨਹੀ ਬਚ ਸਕਦਾ ਸੋ ਅੱਜ ਦੇ ਸਮੇਂ ਦੀ ਲੋੜ ਹੈ ਪਟਾਕੇ ਚਲਾਉਣ ਤੋਂ ਗੁਰੇਜ ਕਰੀਏ।ਸਮਾਜ ਭਲਾਈ ਦੇ ਕੰਮ ਕਰਕੇ ਲੋਕਾ ਵਿੱਚ ਵਾਤਾਵਰਣ ਸਬੰਧੀ ਚੇਤਨਾ ਪੈਦਾ ਕਰੀਏ ਤੇ ਆਪਣੀ ਊਰਜਾ ਨੂੰ ਸਹੀ ਸੇਧ ਦੇ ਕੇ ਤੰਦਰੁਸਤ ਸਮਾਜ ਸਿਰਜੀਏ।
ਤੁਹਾਡੇ ਵਿਚਾਰਾ ਦੇ ਕਦਰਦਾਨ ।
ਹਰਨਰਾਇਣ ਸਿੰਘ ਮੱਲੇਆਣਾ