You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 103ਵਾਂ ਦਿਨ  

ਸਰਕਾਰਾਂ ਦੇ ਬੀਜੇ ਕੰਡੇ ਨੌਜਵਾਨ ਗੈਂਗਸਟਾਰ ਬਣਨ ਨੂੰ ਹੀ ਆਪਣਾ ਭਵਿੱਖ ਸਮਝੀ ਬੈਠੇ ਹਨ : ਦੇਵ ਸਰਾਭਾ

ਮੁੱਲਾਂਪੁਰ ਦਾਖਾ , 3 ਜੂਨ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 103ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਗੁਰਮੀਤ ਸਿੰਘ ਢੱਟ,ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ,ਕੈਪਟਨ ਰਾਮ ਲੋਕ ਸਿੰਘ ਸਰਾਭਾ, ਭਿੰਦਰ ਸਿੰਘ ਬਿੱਲੂ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ  ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ 'ਚ ਰਾਜ ਕਰ ਚੁੱਕੀਆਂ ਨਿਕੰਮੀਆਂ ਸਰਕਾਰਾਂ ਦੇ ਬੀਜੇ ਕੰਡੇ ਨੌਜਵਾਨ ਅੱਜ ਗੈਂਗਸਟਾਰ ਬਣਨ ਨੂੰ ਹੀ ਆਪਣਾ ਭਵਿੱਖ ਸਮਝੀ ਬੈਠੇ ਨੇ ਜੋ ਆਪਣੇ ਗੁਰੂਆਂ ,ਸ਼ਹੀਦਾਂ ਦੇ ਇਤਿਹਾਸ ਨੂੰ ਭੁੱਲ ਗਏ । ਜਦ ਕੇ ਹਰੇਕ ਮਾਂ ਬਾਪ ਦਾ ਇਹ ਸਪਨਾ ਹੁੰਦਾ ਕਿ ਉਸ ਦਾ ਪੁੱਤ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਉਹ ਆਪਣੇ ਮਾਂ - ਮਾਪਿਆਂ ਤੇ ਪੂਰੇ ਪਿੰਡ ਅਤੇ ਦੇਸ਼ ਦਾ ਨਾਮ ਦੁਨੀਆਂ ਤੇ ਚਮਕਾਏ । ਪਰ ਕੁਝ ਦੇਸ਼ ਵਿਰੋਧੀ ਤਾਕਤਾਂ ਨੌਜਵਾਨਾਂ ਨੂੰ ਆਪਣੇ ਸਟਾਈਲ ਨਾਲ ਵਾਰਤ ਦੀਆਂ ਨੇ ਜੋ ਇਨ੍ਹਾਂ ਨੂੰ ਨਸ਼ਿਆਂ ਦੇ ਰਾਹ ਪਾ ਕੇ ਕਾਲਜਾਂ ਦੇ ਪ੍ਰਧਾਨ ਬਣਾ ਕੇ ਇਨ੍ਹਾਂ ਨੂੰ ਆਪਸ ਵਿੱਚ ਲੜਾਈਆਂ ਕਰਵਾ ਕੇ ਇਨ੍ਹਾਂ ਤੋਂ ਇਕ ਦੂਜੇ ਦੇ ਕਤਲ ਕਰਵਾ ਕੇ ਗੈਂਗਸਟਰਾਂ ਦੇ ਰਾਹ ਪਾਉਂਦੀਆਂ ਨੇ ।ਸੋ ਅਸੀਂ ਤਾਂ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਨੌਜਵਾਨਾਂ ਨੂੰ ਆਪਣੀ  ਮਿਹਰ ਨਾਲ ਸਿੱਧੇ ਰਸਤੇ ਪਾਉਣ ਤੇ ਇਨ੍ਹਾਂ ਨੂੰ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਬਲ ਬਖਸ਼ਣ । ਜਦੋਂ ਨੌਜਵਾਨ ਗੈਂਗਸਟਾਰ ਹਥਿਆਰਾਂ ਛੱਡ ਕੇ ਝੰਡੇ ਫੜ ਕੇ ਸੰਘਰਸ਼ਾਂ ਕਰਨਗੇ ਤਾਂ ਜਿੱਤਾਂ ਵੀ ਇਨ੍ਹਾਂ ਦੇ ਪੈਰ ਚੁੰਮਣਗੀਆਂ। ਉਨ੍ਹਾਂ ਅੱਗੇ ਆਖਿਆ ਕਿ ਜੇ ਸਰਕਾਰਾਂ ਨੂੰ ਨੌਜਵਾਨਾਂ ਦੇ ਹੱਥਾਂ ਵਿੱਚ ਫੜੀਆਂ ਡਿਗਰੀਆਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਂਦੀਆਂ ਤਾਂ ਨੌਜਵਾਨ ਆਪਣੀ ਜ਼ਿੰਦਗੀ ਬਰਬਾਦੀ ਦੇ ਰਾਹ ਕਦੇ ਨਾ ਪਾਉਂਦੇ । ਜਦਕਿ ਇਨ੍ਹਾਂ ਦੀ ਬਰਬਾਦੀ ਦਾ ਅਸਲ ਕਾਰਨ ਵੀ ਸਰਕਾਰਾਂ ਹਨ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜੋ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਹੀ ਬੰਦੀ ਸਿੰਘਾਂ ਦੀ ਜ਼ਿੰਦਗੀ ਨੂੰ ਗੌਰ ਨਾਲ ਪੜ੍ਹਿਆ ਜਾਵੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ । ਜਿਨ੍ਹਾਂ ਉੱਚੀ ਵਿੱਦਿਆ ਹਾਸਲ ਕਰਨ ਦੇ ਬਾਵਜੂਦ ਪੰਜਾਬ 'ਚ ਕਾਲੇ ਦੌਰ ਦੇ ਦੌਰਾਨ ਸਿੱਖ ਕੌਮ ਤੇ ਵਾਪਰੇ ਕਹਿਰ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਹੋਏ ਖਿਲਵਾੜ ਅਤੇ ਨੌਜਵਾਨ ਘਰੋਂ ਗਏ ਸੈਰ ਕਾਰਨ ਅਤਿਵਾਦੀ ਕਹਿ ਕੇ ਮੁਕਾਬਲੇ ਕਰਕੇ ਮਾਰੇ ਤਾਂ ਬੰਦੀ ਸਿੰਘਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਘੜਾਮ ਚੌਧਰੀ ਲੀਡਰਾਂ ਨੂੰ ਸੋਧਿਆ। ਜਿਸ ਦੀ ਸਜ਼ਾ ਉਹ ਦੇਸ਼ ਦੇ ਸੰਵਿਧਾਨ ਮੁਤਾਬਕ ਭੁਗਤ ਚੁੱਕੇ ਹਨ  ਪਰ ਹੁਣ ਸਰਕਾਰਾਂ ਉਨ੍ਹਾਂ ਨੂੰ ਕਿਉਂ ਧੱਕੇ ਨਾਲ ਜੇਲ੍ਹਾਂ 'ਚ ਡੱਕੀ ਬੈਠੀਆਂ ਹਨ  । ਹੁਣ ਸਮੁੱਚੀ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਇਕ ਮੰਚ ਤੇ ਇਕ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਊਗਾ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸਨਪਰ, ਹਰਬੰਸ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਭੁਪਿੰਦਰ ਸਿੰਘ ਬਿੱਲੂ ,ਅਮਰਜੀਤ ਸਿੰਘ ਸਰਾਭਾ,ਜਸਵਿੰਦਰ ਸਿੰਘ ਕਾਲਖ,ਸਵਰਨਜੀਤ ਸਿੰਘ ਬਰਮੀ, ਅਮਰਜੀਤ ਸਿੰਘ ਅੰਮੀ ਸਰਾਭਾ,  
ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ, ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।