ਮੁੱਲਾਂਪੁਰ ਦਾਖਾ 3 ਜੂਨ (ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਪਿੰਡ ਢੈਪਈ ਜ਼ਿਲ੍ਹਾ ਲੁਧਿਆਣਾ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਵੱਲੋਂ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਵਰਸਾਏ ਬਾਬਾ ਹਰਨੇਕ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਢੈਪਈ ਦੀਆਂ ਸੰਗਤਾਂ ਵੱਲੋਂ ਮੁੱਖ ਮਾਰਗ ਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਛਕਾਉਣ ਦੀ ਸੇਵਾ ਕੀਤੀ।ਇਸ ਸਮੇਂ ਸ੍ਰੀ ਨਾਨਕਸਰ ਆਸ਼ਰਮ ਠਾਠ ਸਿਆੜ,ਬਰਾਂਚ ਠਾਠ ਪਿੰਡ ਢੈਪਈ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਦੀਪਾ ਜੋਧਾਂ ਵਾਲੇ ਹਾਜ਼ਰ ਸਨ ।