You are here

ਯੂ ਕੇ ਗਤਕਾ ਫੈੱਡਰੇਸ਼ਨ ਵਲੋਂ ਵੁਲਵਰਹੈਂਪਟਨ 'ਚ 7ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ

ਵੁਲਵਰਹੈਂਪਟਨ/ਯੂ ਕੇ, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਯੂ ਕੇ ਗਤਕਾ ਫੈਡਰੇਸ਼ਨ ਵਲੋਂ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਕੈਨਿਕ ਰੋਡ ਵੁਲਵਰਹੈਂਪਟਨ ਦੇ ਸਹਿਯੋਗ ਨਾਲ 7ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ।ਐਸ ਪੀ ਓਬਰਾਏ ਮੁੱਖ ਪ੍ਰਬੰਧਕ ਗਤਕਾ ਫੈਡਰੇਸ਼ਨ ਏਸ਼ੀਆ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਓਹਨਾ ਆਪਣੇ ਨਿਜੀ ਕਮਾਈ ਵਿਚੋਂ ਯੂ ਕੇ ਗਤਕਾ ਫੈਡਰੇਸ਼ਨ ਨੂੰ ਨਗਦ ਇਨਾਮ ਵੀ ਦਿਤਾ। ਉਹਨਾਂ ਇਕ ਸੁਨੇਹੇ ਰਾਹੀਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਨਾਲ ਰਲ ਕੇ ਨਵੇਂ ਗਤਕਾ ਅਖੜੇ (ਐਕਡਮੀਆ) ਬਣਾਏ ਜਾਣ ਵਾਰੇ ਵੀ ਦੱਸਿਆ।ਜਿਨ੍ਹਾਂ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਹੈ।ਉਮੀਦ ਹੈ ਕੇ ਜਲਦ ਹੀ ਬੱਚੇ ਆਪਣੀ ਪੜ੍ਹਾਈ ਦੇ ਨਾਲ ਨਾਲ ਇਹਨਾਂ ਅਖਾੜਿਆਂ ਵਿਚ ਗਤਕਾ ਵੀ ਸਿੱਖ ਸਕਣਗੇ। ਉਹਨਾਂ ਅਗੇ ਐਮ ਪੀ ਢੇਸੀ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਵਇ ਕੀਤੀ। ਐਮ.ਪੀ.ਤਨਮਨਜੀਤ ਸਿੰਘ ਢੇਸੀ ਪ੍ਰਧਾਨ ਗਤਕਾ ਫੈਡਰੇਸ਼ਨ ਯੂ ਕੇ ਦੀ ਰਹਿਨੁਮਾਈ ਹੇਠ ਹੋਈ ਇਸ ਚੈਂਪੀਅਨਸ਼ਿਪ 'ਚ ਬੋਅ, ਲੇਟਨ, ਵੂਲਿਚ, ਗ੍ਰੇਵਜ਼ੈਂਡ, ਸਲੋਹ, ਡਰਬੀ, ਵਿਲਨਹਾਲ, ਸਮੈਦਿਕ, ਵੁਲਵਰਹੈਂਪਟਨ, ਮਾਨਚੈਸਟਰ, ਡਾਰਲਿੰਗਟਨ, ਕਵੈਂਟਰੀ ਤੋਂ 12 ਗਤਕਾ ਅਖਾੜਿਆਂ ਦੇ ਬੱਚੇ-ਬੱਚੀਆਂ ਨੇ ਹਿੱਸਾ ਅਤੇ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਇਨਾਮਾਂ ਦੀ ਵੰਡ ਕੀਤੀ।ਇਹ ਮੁਕਾਬਲੇ ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ। ਯੂ ਕੇ 'ਚ ਗਤਕੇ ਨੂੰ ਪ੍ਰਫੁਲਿਤ ਕਰਨ ਲਈ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਐਮ.ਪੀ. ਢੇਸੀ ਨੇ ਕਿਹਾ ਕਿ ਗਤਕਾ ਖੇਡ ਵੀ ਹੈ, ਸਰੀਰਕ ਤੰਦਰੁਸਤੀ ਲਈ ਕਸਰਤ ਦਾ ਢੰਗ ਵੀ ਤੇ ਇਸ ਨਾਲ ਹੀ ਸਵੈ-ਰੱਖਿਆ ਦਾ ਸਾਧਨ ਵੀ ਹੈ। ਉਨ੍ਹਾਂ ਗਤਕਾ ਦੀ ਪ੍ਰਫੁੱਲਤਾ ਲਈ ਮਿਲ ਕੇ ਯਤਨ ਕਰਨ ਦੀ ਅਪੀਲ ਕੀਤੀ।ਸ ਢੇਸੀ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਅਸੀਂ ਫਜੂਲ ਦੀਆਂ ਗੱਲਾਂ ਤੇ ਬਹੁਤ ਵੱਡੇ ਵੱਡੇ ਇਕੱਠ ਕਰ ਲੈਂਦੇ ਹਾਂ ਪਰ ਬਹੁਤ ਅਫਸੋਸ ਹੁੰਦਾ ਹੈ ਜਦੋ ਸਾਡੇ ਬੱਚੇ ਗੁਰੂ ਸਾਹਿਬਾਨ ਵਲੋਂ ਬਖਸਸ ਮਾਰਸ਼ਲ ਆਰਟ ਦੇ ਵਿੱਚ ਹਿੰਸਾ ਲੈਣ ਵਾਲਿਆਂ ਦੀ ਹੌਸਲਾ ਅਫ਼ਜਾਲੀ ਲਈ ਨਹੀਂ ਪਹੁੰਚਦੇ। ਉਨ੍ਹਾਂ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ, ਐਸ. ਪੀ. ਸਿੰਘ ਉਬਰਾਏ, ਹਰਜੀਤ ਸਿੰਘ ਗਰੇਵਾਲ, ਹਰਮਨ ਸਿੰਘ ਜੌਹਲ, ਹਰਨੇਕ ਸਿੰਘ ਨੇਕਾ ਮੈਰੀਪੁਰ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ, ਚੈਂਪੀਅਨਸ਼ਿਪ ਦੌਰਾਨ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਜਦ ਕਿ ਇਸ ਮੌਕੇ ਐਮ.ਪੀ.ਪੈਟਮਿੱਕ ਫੈਡਨ, ਐਮ.ਪੀ.ਐਲਨਰ ਸਮਿੱਥ, ਪਰਮਜੀਤ ਸਿੰਘ ਰਾਏਪੁਰ, ਭਗਵਾਨ ਸਿੰਘ ਜੌਹਲ, ਜਸਪਾਲ ਸਿੰਘ ਢਿੱਲੋਂ, ਦਵਿੰਦਰ ਸਿੰਘ ਪਤਾਰਾ, ਬਲਬੀਰ ਸਿੰਘ ਆਦਿ ਨੇ ਆਪਣੀਆਂ ਹਾਜਰੀਆਂ ਭਰਿਆ।