ਲੁਧਿਆਣਾ 27 ਅਪ੍ਰੈਲ (ਕਰਨੈਲ ਸਿੰਘ ਐੱਮ.ਏ.)
ਫੋਰਟਿਸ ਹਸਪਤਾਲ, ਲੁਧਿਆਣਾ ਦੇ ਡਾਕਟਰਾਂ ਨੇ ਸ਼ਹਿਰ ਵਿੱਚ ਪਹਿਲੀ HIPEC (ਹਾਇਪਰਥਰਮਿਕ ਇੰਟਰਾਪੇਰੀਟੋਨੀਅਲ ਕੀਮੋਥੈਰੇਪੀ) ਸਰਜਰੀ ਸਫਲਤਾਪੂਰਕ ਕਰ ਲਈ ਹੈ। ਇਹ ਸਰਜਰੀ 69 ਸਾਲਾ ਮਰੀਜ਼ ਸ੍ਰ: ਸੋਢੀ ਸਿੰਘ ‘ਤੇ ਕੀਤੀ ਗਈ, ਜੋ ਕਿ ਇੱਕ ਵਿਰਲੇ ਅਤੇ ਜਟਿਲ ਪੇਟ ਦੇ ਕੈਂਸਰ — Pseudomyxoma Peritonei — ਨਾਲ ਪੀੜਤ ਸਨ।
ਇਹ ਮੁਸ਼ਕਲ ਓਪਰੇਸ਼ਨ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਰਜੀਕਲ ਓਂਕੋਲੋਜੀ ਵਿਭਾਗ ਵੱਲੋਂ ਕੀਤਾ ਗਿਆ, ਜਿਸ ਦੀ ਅਗਵਾਈ ਡਾ: ਅਨੀਸ਼ ਭਾਟੀਆ (ਕੰਸਲਟੈਂਟ – ਸਰਜੀਕਲ ਓਂਕੋਲੋਜੀ) ਨੇ ਕੀਤੀ, ਅਤੇ ਡਾ: ਦਵਿੰਦਰ ਪੌਲ (ਪ੍ਰਿੰਸੀਪਲ ਕੰਸਲਟੈਂਟ – ਮੈਡੀਕਲ ਓਂਕੋਲੋਜੀ) ਨੇ ਸਹਿਯੋਗ ਦਿੱਤਾ।
ਸ੍ਰ: ਸੋਢੀ ਸਿੰਘ ਪਿਛਲੇ ਇੱਕ ਮਹੀਨੇ ਤੋਂ ਪੇਟ ਫੁੱਲਣ, ਦਰਦ ਅਤੇ ਭੁੱਖ ਨਾ ਲੱਗਣ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕਈ ਹਸਪਤਾਲਾਂ ਨੇ ਉਨ੍ਹਾਂ ਦੀ ਜਟਿਲ ਸਥਿਤੀ ਦੇ ਕਾਰਨ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ। ਪਰ ਫੋਰਟਿਸ ਲੁਧਿਆਣਾ ਵਿੱਚ ਉਨ੍ਹਾਂ ਨੂੰ ਤੁਰੰਤ ਦਾਖਲ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੇ ਦਿਲ ਦੀ ਕਾਰਗੁਜ਼ਾਰੀ 60% ਸੀ। ਕੋਲੋਨੋਸਕੋਪੀ ਦੌਰਾਨ ਆਂਤਾਂ ਵਿੱਚ ਕੁਝ ਛੋਟੀਆਂ-ਛੋਟੀਆਂ ਫੁੱਲੀਆਂ ਰਕਤ ਨਲਿਕਾਵਾਂ ਮਿਲੀਆਂ, ਜਿਨ੍ਹਾਂ ਨੂੰ Argon Plasma Coagulation (APC) ਤਕਨੀਕ ਨਾਲ ਸਫਲਤਾਪੂਰਕ ਹਟਾਇਆ ਗਿਆ। ਇਸ ਤੋਂ ਬਾਅਦ HIPEC ਸਰਜਰੀ ਕੀਤੀ ਗਈ, ਜਿਸ ਵਿੱਚ ਗਰਮ ਕੀਮੋਥੈਰੇਪੀ ਦੀ ਵਰਤੋਂ ਕਰਕੇ ਕੈਂਸਰ ਦੀਆਂ ਬਚੀਆਂ ਹੋਈਆਂ ਕੋਸ਼ਿਕਾਵਾਂ ਨੂੰ ਸਰੀਰ ਦੇ ਅੰਦਰ ਹੀ ਨਸ਼ਟ ਕੀਤਾ ਜਾਂਦਾ ਹੈ।
ਇਹ ਲੁਧਿਆਣਾ ਵਿੱਚ ਪਹਿਲੀ ਵਾਰੀ ਹੋਇਆ ਹੈ ਅਤੇ ਇਹ ਫੋਰਟਿਸ ਹਸਪਤਾਲ ਦੀ ਐਡਵਾਂਸ ਕੈਂਸਰ ਇਲਾਜ ਸਮਰੱਥਾ ਨੂੰ ਦਰਸਾਉਂਦਾ ਹੈ। ਇਸ ਪ੍ਰਕਿਰਿਆ ਨਾਲ ਦਵਾਈ ਸਰੀਰ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਅਤੇ ਆਮ ਕੀਮੋਥੈਰੇਪੀ ਨਾਲ ਹੋਣ ਵਾਲੇ ਸਾਈਡ ਇਫੈਕਟ ਵੀ ਘੱਟ ਹੁੰਦੇ ਹਨ।
ਡਾ: ਅਨੀਸ਼ ਭਾਟੀਆ, ਕੰਸਲਟੈਂਟ – ਸਰਜੀਕਲ ਓਂਕੋਲੋਜੀ, ਫੋਰਟਿਸ ਹਸਪਤਾਲ ਲੁਧਿਆਣਾ ਨੇ ਕਿਹਾ,
"ਇਹ ਇੱਕ ਬਹੁਤ ਹੀ ਜਟਿਲ ਕੇਸ ਸੀ ਕਿਉਂਕਿ ਕੈਂਸਰ ਪੇਟ ਦੀ ਝਿੱਲੀ ਵਿੱਚ ਪੂਰੀ ਤਰ੍ਹਾਂ ਫੈਲਿਆ ਹੋਇਆ ਸੀ। ਇਸ ਸਰਜੀਕਲ ਪ੍ਰਕਿਰਿਆ ਦੌਰਾਨ ਪੇਟ ਦੀ ਝਿੱਲੀ ਵਿੱਚੋਂ ਸਾਰੇ ਕੈਂਸਰ ਵਾਲੇ ਟਿਸ਼ੂਜ਼ ਨੂੰ ਪੂਰੀ ਤਰ੍ਹਾਂ ਹਟਾਇਆ ਗਿਆ, ਅਤੇ ਫਿਰ ਗਰਮ ਕੀਤੀ ਗਈ ਕੀਮੋਥੈਰੇਪੀ ਨੂੰ ਸਿੱਧਾ ਪੇਟ ਦੀ ਗੁਹਾ (ਐਬਡੋਮਿਨਲ ਕੈਵਿਟੀ) ਵਿੱਚ ਦਿੱਤਾ ਗਿਆ। ਇਹ ਤਕਨਾਲੋਜੀ ਸਥਾਨਕ ਪੱਧਰ 'ਤੇ ਕੰਟਰੋਲ ਨੂੰ ਬਿਹਤਰ ਬਣਾਉਂਦੀ ਹੈ ਅਤੇ ਇਲਾਜ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਂਦੀ ਹੈ। ਮਰੀਜ਼ ਦੀ ਤਰੱਕੀ ਅਤੇ ਠੀਕ ਹੋਣ ਤੋਂ ਸਾਨੂੰ ਬਹੁਤ ਖ਼ੁਸ਼ੀ ਹੋਈ ਹੈ। ਫੋਰਟਿਸ ਹੈਲਥਕੇਅਰ ਵਿੱਚ ਅਸੀਂ ਦਇਆ ਅਤੇ ਨਵੀਨਤਾ ਨਾਲ ਗੁਣਵੱਤਾਪੂਰਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸਾਡਾ ਧਿਆਨ ਸਿਰਫ਼ ਕਲੀਨਿਕਲ ਉਤਕ੍ਰਿਸ਼ਟਤਾ 'ਤੇ ਨਹੀਂ, ਸਗੋਂ ਮਰੀਜ਼-ਕੇਂਦਰਤ ਅਨੁਭਵਾਂ ਉੱਤੇ ਵੀ ਹੈ ਜੋ ਭਰੋਸਾ ਪੈਦਾ ਕਰਨ ਅਤੇ ਸਿਹਤ ਸੇਵਾ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ।”
ਡਾ: ਦਵਿੰਦਰ ਪੌਲ, ਪ੍ਰਿੰਸੀਪਲ ਕੰਸਲਟੈਂਟ – ਮੈਡੀਕਲ ਓਂਕੋਲੋਜੀ, ਫੋਰਟਿਸ ਹਸਪਤਾਲ ਲੁਧਿਆਣਾ ਨੇ ਜੋੜਿਆ,
“HIPEC (ਹਾਇਪਰਥਰਮਿਕ ਇੰਟ੍ਰਾਪੈਰੀਟੋਨੀਅਲ ਕੀਮੋਥੈਰੇਪੀ) ਪੇਰੀਟੋਨੀਅਲ ਸਰਫੇਸ ਮੈਲਿਗਨੇੰਸੀਜ਼ ਜਿਵੇਂ ਕਿ Pseudomyxoma Peritonei ਦੇ ਇਲਾਜ ਵਿੱਚ ਇੱਕ ਮਹੱਤਵਪੂਰਨ ਤਰੱਕੀ ਹੈ। ਗਰਮ ਕੀਤੀ ਕੀਮੋਥੈਰੇਪੀ ਨੂੰ ਸਿੱਧਾ ਪ੍ਰਭਾਵਿਤ ਇਲਾਕੇ ਵਿੱਚ ਦੇਣ ਨਾਲ ਇਸ ਦੀ ਪ੍ਰਭਾਵਸ਼ੀਲਤਾ ਵਧਦੀ ਹੈ ਅਤੇ ਸਰੀਰ ਦੇ ਹੋਰ ਹਿੱਸਿਆਂ ਉੱਤੇ ਸਾਈਡ ਇਫੈਕਟ ਘੱਟ ਹੁੰਦੇ ਹਨ। ਇਹ ਕੇਸ ਸਾਡੀ ਇਸ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ ਕਿ ਅਸੀਂ ਇਸ ਖੇਤਰ ਵਿੱਚ ਅਧੁਨਿਕ ਕੈਂਸਰ ਇਲਾਜ ਲਿਆਉਣ ਲਈ ਕਮਰਕੱਸ ਹਾਂ।”
ਡਾ: ਵਿਸ਼ਵਦੀਪ ਗੋਇਲ, ਜੋਨਲ ਡਾਇਰੈਕਟਰ, ਫੋਰਟਿਸ (ਅੰਮ੍ਰਿਤਸਰ ਅਤੇ ਲੁਧਿਆਣਾ) ਨੇ ਕਿਹਾ,
"ਇਹ ਫੋਰਟਿਸ ਲੁਧਿਆਣਾ ਲਈ ਇੱਕ ਇਤਿਹਾਸਕ ਉਪਲਬਧੀ ਹੈ ਅਤੇ ਪੂਰੀ ਟੀਮ ਲਈ ਮਾਣ ਦਾ ਸਮਾਂ ਹੈ। ਫੋਰਟਿਸ ਲੁਧਿਆਣਾ ਵਿੱਚ ਸਾਡਾ ਲਗਾਤਾਰ ਯਤਨ ਰਹਿੰਦਾ ਹੈ ਕਿ ਅਸੀਂ ਦੁਨੀਆ ਭਰ ਦੇ ਮਿਆਰੀ ਇਲਾਜਾਂ ਨੂੰ ਇੱਥੇ ਲਿਆਂਈਏ, ਤਾਂ ਜੋ ਇਲਾਕੇ ਦੇ ਮਰੀਜ਼ਾਂ ਨੂੰ ਵਧੀਆ ਇਲਾਜ ਲਈ ਦੂਰ ਜਾਣ ਦੀ ਲੋੜ ਨਾ ਪਏ।
ਫੋਰਟਿਸ ਹਸਪਤਾਲ ਲੁਧਿਆਣਾ ਲਗਾਤਾਰ ਨਵੀਆਂ ਤਕਨੀਕਾਂ ਨਾਲ ਮਰੀਜ਼ ਕੇਂਦਰਤ ਇਲਾਜ ਦੇ ਰਿਹਾ ਹੈ, ਜਿਸ ਵਿੱਚ ਚੋਟੀ ਦੇ ਡਾਕਟਰ ਅਤੇ ਆਧੁਨਿਕ ਉਪਕਰਨ ਸ਼ਾਮਲ ਹਨ।