*4.0 ਮਿਲਿੰਦ ਸੋਮਨ ਫਿਲਮ ਪ੍ਰੋਡਿਊਸਰ ਦੇ ਨਾਲ
ਲੁਧਿਆਣਾ, 23 ਜੂਨ (ਟੀ. ਕੇ.) ਆਰ. ਜੀ. ਹਸਪਤਾਲ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਆਰ. ਜੀ. ਮੈਰਾਥਨ 4.0 ਕਰਵਾਈ ਗਈ, ਜਿਸ ਵਿਚ 10,000 ਤੋਂ ਵੱਧ ਉਤਸ਼ਾਹੀ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਸਿੱਧ ਫਿਲਮ ਪ੍ਰੋਡਿਊਸਰ ਮਿਲਿੰਦ ਸੋਮਨ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਇਸ ਮੌਕੇ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪਕੁਲਪਤੀ ਡਾ : ਸਤਬੀਰ ਸਿੰਘ ਗੋਸਲ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਆਈ. ਪੀ. ਐਸ. ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਮਿਲਿੰਦ ਸੋਮਨ ਨੇ 10 ਕਿਲੋਮੀਟਰ ਮੈਰਾਥਨ ਦੀ ਅਗਵਾਈ ਕੀਤੀ, ਜਿਸ ਨਾਲ ਹਜ਼ਾਰਾਂ ਲੋਕ ਉਨ੍ਹਾਂ ਦੇ ਨਾਲ ਦੌੜਨ ਲਈ ਪ੍ਰੇਰਿਤ ਹੋਏ ਅਤੇ ਇਹ ਸਾਰੇ ਦੌੜਾਕਾਂ ਲਈ ਇੱਕ ਯਾਦਗਾਰ ਅਤੇ ਪ੍ਰੇਰਣਾਦਾਇਕ ਅਨੁਭਵ ਬਣਿਆ। ਇਸ ਮੌਕੇ ਆਰ. ਜੀ. ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ
ਆਰ. ਜੀ. ਹਸਪਤਾਲ, ਜਿਸਨੂੰ ਆਰ. ਜੀ. ਸਟੋਨ ਯੂਰੋਲੋਜੀ ਅਤੇ ਲੈਪਰੋਸਕੋਪੀ ਹਸਪਤਾਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਯੂਰੋਲੋਜੀ ਅਤੇ ਘੱਟ ਖੂਨ ਵਹਿਣ ਵਾਲੀ ਸਰਜਰੀ ਵਿੱਚ ਮਾਹਰ ਇੱਕ ਪ੍ਰਮੁੱਖ ਸਿਹਤ ਸੰਸਥਾ ਹੈ ਜੋ ਪਿਛਲੇ 38 ਸਾਲਾਂ ਤੋਂ ਮਰੀਜ਼ਾਂ ਦਾ ਇਲਾਜ ਕਰਦੀ ਆ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰ. ਜੀ. ਹਸਪਤਾਲ ਹਰੇਕ ਮਨੁੱਖ ਦੀ ਤੰਦਰੁਸਤੀ ਲਈ ਕਾਮਨਾ ਕਰਦਾ ਹੋਇਆ ਹਰੇਕ ਮਨੁੱਖ ਨੂੰ ਚੰਗੀ ਸਿਹਤ ਲਈ ਹਮੇਸ਼ਾ ਕਸਰਤ ਕਰਨ ਲਈ ਪ੍ਰੇਰਿਤ ਕਰਦਾ ਹੈ।