ਮੁੱਲਾਂਪੁਰ ਦਾਖਾ,23 ਜੂਨ (ਸਤਵਿੰਦਰ ਸਿੰਘ ਗਿੱਲ)- ਧਾਰਮਿਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ।ਪਿੰਡ ਭਰੋਵਾਲ ਕਲਾਂ, ਲੀਹਾਂ, ਗੋਰਾਹੂਰ ਵੱਲੋਂ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਗੁਰੂ ਦੇ ਲੰਗਰ ਲਗਾਏ ਗਏ।ਸੰਤ ਸੁਖਦੇਵ ਸਿੰਘ, ਇੰਚਾਰਜ ਸੁਖਦੇਵ ਸਿੰਘ, ਪ੍ਰਧਾਨ ਕੇਵਲ ਸਿੰਘ, ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ ਸਮੁੱਚੀ ਲੁਕਾਈ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਸੱਚੇ ਰੱਬ ਦੀ ਬੰਦਗੀ ਕਰਨ ਦੇ ਰਸਤੇ ਪਾਇਆ ਅਤੇ ਏਕਤਾ, ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ।ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਇੱਕ ਵਿਸ਼ੇਸ਼ ਮਹੱਤਤਾ ਹੈ।ਇਸ ਮੌਕੇ ਸੰਗਤਾਂ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਿਲਆ। ਇਸ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਵੀ ਲਗਾਏ ਗਏ।ਇਸ ਮੌਕੇ ਦਰਸ਼ਨ ਸਿੰਘ ਪਟਵਾਰੀ, ਲਾਲ ਸਿੰਘ ਗੋਰਾਹੂਰ, ਤਾਰਾ ਸਿੰਘ ਗੋਰਾਹੂਰ, ਕਰਤਾਰ ਸਿੰਘ ਲੀਹਾਂ, ਅਜੀਤ ਸਿੰਘ ਲੀਹਾ, ਮਨਪ੍ਰੀਤ ਸਿੰਘ ਭਰੋਵਾਲ, ਸਵਰਨਜੀਤ ਸਿੰਘ ਭਰੋਵਾਲ, ਤਰਲੋਕ ਸਿੰਘ ਪੰਚ, ਆਦਿ ਹਾਜਰ ਸਨ।