ਲੁਧਿਆਣਾ, 25 ਅਪ੍ਰੈਲ (ਟੀ. ਕੇ.) ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਹਿਊਮੈਨਟੀਜ਼ ਵਿਭਾਗ ਵੱਲੋਂ ਐਮ. ਏ. ਭਾਗ ਦੂਜਾ ਅਤੇ ਬੀ.ਏ. ਤੀਜੇ ਸਾਲ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਲਈ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਨਿੱਘੀ ਵਿਦਾਇਗੀ ਪਾਰਟੀ ਦੇ ਰੰਗਾਰੰਗ ਪ੍ਰੋਗਰਾਮ ਵਿੱਚ ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸੁਰੀਲੇ ਗੀਤ, ਮਨਮੋਹਕ ਗਿਟਾਰ ਦੀ ਪੇਸ਼ਕਾਰੀ, ਹਿਸਟਰੀਓਨਿਕਸ , ਕੋਰੀਓਗ੍ਰਾਫੀ , ਮਾਡਲਿੰਗ ਵਿਦਿਆਰਥਣਾਂ ਦੁਆਰਾ ਪੇਸ਼ ਕੀਤੀ ਗਈ, ਜੋ ਸੱਚਮੁੱਚ ਕਾਬਲੇ-ਤਾਰੀਫ ਸੀ। ਇਸ ਮੌਕੇ
ਮਿਸਿਜ਼ ਹਿਮ ਕਾਂਤਾ ਮੁਖੀ ਰਸਾਇਣ ਵਿਭਾਗ ਅਤੇ ਮਿਸਿਜ਼ ਰਿਤੂ ਅਹੂਜਾ ਮੁਖੀ ਗਣਿਤ ਵਿਭਾਗ ਅਤੇ ਡਾ .ਪੂਜਾ ਚੇਟਲੀ ਮੁਖੀ ਬਿਜ਼ਨੈਸ ਮੈਨੇਜਮੈਂਟ ਵਿਭਾਗ ਵਲੋਂ ਬਤੌਰ ਜੱਜ ਭੂਮਿਕਾ ਨਿਭਾਈ ਗਈ। ਇਸ ਮੌਕੇ ਕੁਲਵੀਰ ਕੌਰ 'ਮਿਸ ਫੈਅਰਵੈਲ -2024' ਦੀ ਹੱਕਦਾਰ ਬਣੀ ਜਦਕਿ ਫਸਟ ਰਨਰ-ਅੱਪ ਦਾ ਖਿਤਾਬ ਕਨਿਸ਼ਕਾ ਨੇ ਹਾਸਲ ਕੀਤਾ।
ਦੂਜੇ ਨੰਬਰ 'ਤੇ ਰਨਰ-ਅੱਪ ਦਾ ਖਿਤਾਬ ਕੈਥਰੀਨ ਨੇ , ਮਿਸ ਸਾਰਟੋਰੀਅਲ ਦੀਵਾ ਦਾ ਖਿਤਾਬ ਹਰਮਨਪ੍ਰੀਤ ਨੇ , ਜਾਨਵੀ ਨੇ ਮਿਸ ਬਿਊਟੀ ਵਿਦ ਬਰੇਨਜ਼ ਦਾ ਖਿਤਾਬ ਜਿੱਤਿਆ, ਗੋਰਜੀਅਸ ਗੇਟ ਦਾ ਖਿਤਾਬ ਸਿਮਰਨਜੀਤ ਨੂੰ ਅਤੇ
ਸਪਾਰਕਲਿੰਗ ਆਈਜ਼ ਦਾ ਕੂਇਨਸੀ ਨੂੰ ਮਿਲਿਆ।ਇਸ ਮੌਕੇ ਵੱਖ-ਵੱਖ ਸਿਰਲੇਖ ਅਧੀਨ ਜੇਤੂ ਅਤੇ ਸੋਹਣੀਆਂ ਮੁਟਿਆਰਾਂ ਨੂੰ ਤਾਜ ਅਤੇ ਗੁਲਦਸਤੇ ਭੇਟ ਕੀਤੇ ਗਏ। ਮਾਸਟਰ ਸ਼੍ਰੇਣੀ ਵਿੱਚ 'ਮਿਸ ਫੈਅਰਵੈਲ' ਦਾ ਖਿਤਾਬ ਸ਼੍ਰੇਆ ਬੁਧੀਰਾਜਾ ਨੂੰ,
'ਫਸਟ ਰਨਰ ਅੱਪ' ਦਾ ਖਿਤਾਬ ਮੁਸਕਾਨ ਖੰਨਾ ਅਤੇ
ਸੈਕਿੰਡ ਰਨਰ ਅੱਪ ਦਾ ਖਿਤਾਬ ਮਹਿਕ ਕੌਰ ਨੇ ਜਿੱਤਿਆ। ਇਸ ਮੌਕੇ
ਕਾਰਜਕਾਰੀ ਪ੍ਰਿੰਸੀਪਲ ਡਾ:ਇਕਬਾਲ ਕੌਰ ਨੇ ਸਮੁੱਚੇ ਸਮਾਗਮ ਦੇ ਇੰਚਾਰਜ ਸ੍ਰੀਮਤੀ ਸ਼ਬੀਨਾ ਭੱਲਾ ਮੁਖੀ ਅੰਗਰੇਜ਼ੀ ਵਿਭਾਗ ਨੂੰ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਵਿਦਿਆਰਥਣ ਅਤੇ ਅਧਿਆਪਕਾਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਉਜਲ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।