ਮੁੱਲਾਂਪੁਰ ਦਾਖਾ 25 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਗੁਰੂ ਤੇਗ ਬਹਾਦਰ ਨੈਂਸ਼ਨਲ ਕਾਲਜ ਦਾਖਾ ਦਾ ਸਲਾਨਾਂ ਇਨਾਮ ਵੰਡ ਸਮਾਗਮ ਹੋਇਆ। ਸਮਾਗਮ ਦੀ ਪ੍ਰਧਾਨਗੀ ਰਣਧੀਰ ਸਿੰਘ ਸੇਖੋਂ ਪ੍ਰਧਾਨ ਕਾਲਜ ਪ੍ਰਬੰਧਕੀ ਕਮੇਟੀ ਨੇ ਕੀਤੀ। ਜਦੋਂ ਕਿ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਡਾ. ਧਰਮਜੀਤ ਸਿੰਘ ਪਰਮਾਰ ਵਾਇਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੇ ਸ਼ਿਰਕਤ ਕੀਤੀ । ਉਨ੍ਹਾਂ ਨਾਲ ਪ੍ਰੋ. ਜਗਮੋਹਣ ਸਿੰਘ (ਭਾਣਜਾ ਸ਼ਹੀਦ ਭਗਤ ਸਿੰਘ) ਟਰੱਸਟੀ, ਮਨਪ੍ਰੀਤ ਸਿੰਘ, ਪਿ੍ਰ. ਗੁਰਨਾਇਬ ਸਿੰਘ, ਪਿ੍ਰੰ, ਅਮਨਦੀਪ ਕੌਰ ਬਖਸ਼ੀ, ਪਿ੍ਰੰ. ਰਣਜੀਤ ਕੌਰ ਗਰੇਵਾਲ ਟਰਸੱਟੀ, ਪ੍ਰੋ. ਅਮਰੀਕ ਸਿੰਘ ਵਿਰਕ, ਪ੍ਰੋ. ਰਣਜੀਤ ਸਿੰਘ ਗਰੇਵਾਲ, ਪ੍ਰੋ. ਹਰਦੇਵ ਸਿੰਘ ਗਰੇਵਾਲ, ਜਸਵਿੰਦਰ ਕੌਰ,ਹਰਵਿੰਦਰ ਕੌਰ, ਗੁਰਵਿੰਦਰ ਕੌਰ (ਕੈਪਟਨ ਜਾਗੀਰ ਸਿੰਘ ਪਰਿਵਾਰਕ ਮੈਂਬਰ), ਪ੍ਰਧਾਨ ਸੁਖਵੰਤ ਸਿੰਘ ਸਮੇਤ ਹੋਰ ਵੀ ਹਾਜਰ ਸਨ।
ਕਾਲਜ ਦੇ ਪਿ੍ਰੰ. ਡਾ. ਅਵਤਾਰ ਸਿੰਘ ਨੇ ਮੁੱਖ ਮਹਿਮਾਨ ਸਮੇਤ ਹੋਰਨਾਂ ਮਹਿਮਾਨਾਂ ਨੂੰ ਜੀਆਇਆ ਆਖਿਆ ਤੇ ਕਾਲਜ ਦੀ ਸਲਾਨਾਂ ਰਿਪੋਰਟ ਪੜ੍ਹੀ ਅਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਪ੍ਰਾਪਤੀਆਂ ਦੱਸੀਆ।
ਮੁੱਖ ਮਹਿਮਾਨ ਪ੍ਰੋ. ਡਾ. ਧਰਮਜੀਤ ਸਿੰਘ ਪਰਮਾਰ ਵਾਇਸ ਚਾਂਸਲਰ ਤੇ ਹੋਰਨਾਂ ਨੇ ਕਾਲਜ ਦੇ ਮਹਾਂਦਾਨੀ ਬਾਬਾ ਜੀਵਾ ਸਿੰਘ ਨੂੰ ਯਾਦ ਕਰਦਿਆ ਸਮਾਂ ਰੌਸ਼ਨ ਕੀਤੀ। ਡਾ. ਪਰਮਾਰ ਨੇ ਆਪਣੇ ਵਿਦਿਆਰਥੀਆਂ ਨਾਲ ਆਪਣੇ ਜਿੰਦਗੀ ਦੇ ਤਜੁਰਬੇ ਸਾਂਝੇ ਕੀਤੇ ਤੇ ਦੱਸਿਆ ਕਿ ਕਿਵੇ ਉਨ੍ਹਾਂ ਨੇ ਵੱਖ-ਵੱਖ ਵਿਦਿਅੱਕ ਅਦਾਰਿਆ ਵਿੱਚ ਉਨ੍ਹਾਂ ਨੇ ਕੰਮ ਕੀਤਾ। ਮੁੱਖ ਮਹਿਮਾਨ ਪਰਮਾਰ ਨੇ ਪਿ੍ਰੰ. ਅਵਤਾਰ ਸਿੰਘ ਦੀ ਸ਼ਲਾਘਾ ਕਰਦਿਆ ਮਨੇਜਮੈਂਟ ਦੀ ਤਾਰੀਫ ਕੀਤੀ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਪ੍ਰਵੀਨ ਲਤਾ ਨੇ ਬਾਖੂਬੀ ਨਿਭਾਈ।
ਮਨੇਜਮੈਂਟ ਵੱਲੋਂ 2022-23 ’ਚ ਕਾਲਜ ਦੇ ਬੀ.ਏ-1 ਤੋਂ ਐੱਮ.ਏ -2 ਤੱਕ ਦੇ ਟਾੱਪਰ ਗਿਆਰਾਂ ਵਿਦਿਆਰਥੀਆਂ ਨੂੰ ਨਗਦ ਕੈਂਸ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਹੀ ਅਕੈਡਮਿਕ ਹਾੱਨਰਜ਼ ਵਿਦਿਆਰੀ ਮਨਦੀਪ ਕੌਰ, ਜੋਤਿ ਜੁਨੇਜਾ, ਪਰਮਵੀਰ ਸਿੰਘ, ਯੋਗੇਸ਼, ਸੋਨੀਆਂ, ਸੰਦੀਪ ਕੌਰ, ਪ੍ਰੀਆ, ਅਮਨਦੀਪ ਕੌਰ ਸੇਖੋਂ, ਆਸ਼ਾ ਦੇਵੀ, ਹਰਜੋਤ ਸਿੰਘ, ਸੀਮਾ ਰਾਣੀ, ਸਰਬਜੋਤ ਸਿੰਘ, ਪ੍ਰਭਦੀਪ ਸਿੰਘ, ਕਿਰਨਦੀਪ ਕੌਰ, ਖੁਸ਼ਪ੍ਰੀਤ ਕੌਰ, ਜਸਵੀਰ ਕੌਰ, ਮਨਦੀਪ ਕੌਰ, ਨੇਹਾ ਘਈ, ਅਮਨਜੌਤ ਕੌਰ, ਚਰਨਪ੍ਰੀਤ ਕੌਰ, ਰਾਜਵੀਰ ਕੌਰ, ਰਮਨਜੀਤ ਕੌਰ, ਕਰਨ, ਰੀਤੂ ਵੈਦ, ਕਰਨਪ੍ਰੀਤ ਕੌਰ ਸਮੇਤ ਅੰਗਰੇਜੀ ਸੁੰਦਰ ਲਿਖਾਈ ਸਮੇਤ ਹੋਰ ਵਿਦਿਆਰਥੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਹਾਜਰੀਨ ’ਚ ਧਰਮਜੀਤ ਸਿੰਘ ਸਿੱਧੂ ਪੰਡੋਰੀ, ਪ੍ਰੋ. ਹਰਜੀਤ ਸਿੰਘ, ਜਸਪ੍ਰੀਤ ਸਿੰਘ ਸੇਖੋਂ, ਸੁਮਿਤ ਸਿੰਘ, ਗੋਤਿੰਦਰ ਕੌਰ, ਜੋਤਿ ਸੂਦ, ਮਨਪ੍ਰੀਤ ਕੌਰ ਸਮੇਤ ਹੋਰ ਵੀ ਕਾਲਜ ਦਾ ਸਟਾਫ ਹਾਜਰ ਸੀ।