ਜਨ ਸਕਤੀ ਅਖਬਾਰ ਵਿੱਚ ਲੱਗੀ ਖਬਰ ਉਪਰ ਪ੍ਰਤੀਕਰਮ
ਜਗਰਾਓਂ/ਲੁਧਿਆਣਾ,ਮਾਰਚ 2020 -(ਜਨ ਸਕਤੀ ਬਿਉਰੋ)
ਕੀ ਗਰੀਬ ਲੋਕਾਂ ਦਾ ਪੇਟ ਭਰਨ ਲਈ ਉਨਾਂ ਨੂੰ ਇਕੱਠੇ ਕਰਕੇ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਵੱਲ ਨਹੀਂ ਧੱਕਾ ਦਿੱਤਾ ਜਾ ਰਿਹਾ ਗਰੀਬ ਲੋਕਾਂ ਨੂੰ ਰਾਸਣ ਪਹੁੰਚਾਉਣਾ ਚੰਗੀ ਗੱਲ ਹੈ । ਪਰ ਇਹ ਲੰਗਰ ਜਾਂ ਰਾਸਣ ਘਰ ਘਰ ਜਾਂ ਕੇ ਦਿੱਤਾ ਜਾਣਾ ਚਾਹੀਦਾ ਹੈ ਹਾਂ ਜੇਕਰ ਇੱਕ ਜਗ੍ਹਾ ਤੇ 2 ਜਾ 4 ਘਰ ਇੱਕਠੇ ਕਰਨੇ ਪੈਂਦੇ ਹਨ ਤਾਂ ਇਹ ਰਾਸਣ ਘੱਟ ਤੋਂ ਘੱਟ 3 ਜਾਂ 4 ਫੁੱਟ ਦੀ ਦੂਰੀ ਤੇ ਲੋਕਾਂ ਨੂੰ ਲਾਈਨਾਂ ਵਿੱਚ ਖੜ੍ਹੇ ਕਰਕੇ ਵੀ ਵੰਡਿਆ ਜਾ ਸਕਦਾ ਹੈ ।ਇੱਕ ਖਬਰ ਵਿੱਚ ਜੋ ਤਸਵੀਰ ਸਾਹਮਣੇ ਆਈ ਸੀ ਉਸ ਵਾਰੇ ਕੁੱਝ ਸਵਾਲ ਉੱਠਦੇ ਨੇ ਕੀ ਸੇਵਾਦਾਰਾਂ ਨੂੰ ਮੂੰਹ ਉੱਪਰ ਮਾਸਿਕ ਤੇ ਹੱਥਾਂ ਵਿੱਚ ਦਸਤਾਨੇ ਪਾਉਣੇ ਜਰੂਰੀ ਨਹੀਂ ਹਨ ਜਦੋਂ ਅਸੀਂ ਆਪ ਹੀ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਨਹੀਂ ਹਟਾਂਗੇ ਤਾਂ ਲੋਕਾਂ ਨੂੰ ਕੀ ਸੁਚੇਤ ਕਰਾਂਗੇ ਇਸ ਲਈ ਜਿੱਥੇ ਲੋਕਾਂ ਨੂੰ ਇਕੱਠੇ ਕਰਕੇ ਰਾਸਣ ਵੰਡਿਆ ਜਾਂਦਾ ਹੈ ਉੱਥੇ ਰਾਸਣ ਲੈਣ ਆਏ ਲੋਕਾਂ ਨੂੰ ਸੁਚੇਤ ਕੀਤਾ ਜਾਣਾ ਚਾਹੀਦਾ ਹੈ ਕਿ ਹੱਥ ਅਤੇ ਮੂੰਹ ਢੱਕ ਕੇ ਰੱਖਣ ਤੇ 1 ਮੀਟਰ ਦੀ ਦੂਰੀ ਤੇ ਖੜਨ ।