ਜਗਰਾਉ/ ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ )ਮਾਰਚ ਨੂੰ ਜਗਰਾਉਂ ਵਿਖੇ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕੀਤਾ ਗਿਆ ਇਸ ਦਾ ਆਯੋਜਨ ਡਾ ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ,ਬਾਮਸੇਫ ਅਤੇ ਬਹੁਜਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ
ਇਸ ਮੌਕੇ ਕੁਲਵੰਤ ਸਿੰਘ ਸਹੋਤਾ,
ਰਛਪਾਲ ਸਿੰਘ ਗਾਲਿਬ,ਬੀ ਪੀ ਈ ਓ ਸੁਖਦੇਵ ਸਿੰਘ ਹਠੂਰ, ਡਾ ਜਸਵੀਰ ਸਿੰਘ, ਅਰੁਣ ਕੁਮਾਰ ਗਿੱਲ,ਮਾ.ਰਣਜੀਤ ਸਿੰਘ ਹਠੂਰ, ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ ਆਦਿ ਬੁਲਾਰਿਆਂ ਨੇ ਸ਼ਹੀਦਾਂ ਦੀ ਕੁਰਬਾਨੀ ਅਤੇ ਵਿਚਾਰਧਾਰਾ ਸੰਬੰਧੀ ਵਿਚਾਰ ਪੇਸ਼ ਕੀਤੇ ਅਤੇ ਇਤਿਹਾਸ ਦੀਆਂ ਮਹੱਤਵਪੂਰਨ ਕਿਤਾਬਾਂ ਪੜ੍ਹਨ ਦੀ ਗੱਲ ਕੀਤੀ
ਇਸ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਕਮਿਊਨਟੀ ਸੈਂਟਰ ਦੀ ਖਸਤਾ ਹਾਲਤ ਦੇਖਦਿਆਂ ਇਸ ਨੂੰ ਨਵੇਂ ਸਿਰੇ ਤੋਂ ਵਧੀਆ ਨਕਸ਼ਾ ਬਣਾ ਕੇ ਉਸਾਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ ਤਾਂ ਕਿ ਸ਼ਹੀਦਾਂ ਦੀ ਯਾਦ ਵਿੱਚ ਬਣੀ ਯਾਦਗਾਰ ਵਿੱਚ ਸੈਮੀਨਾਰ ਕੀਤੇ ਜਾਣ ਅਤੇ ਗਰੀਬ ਲੋਕ ਆਪਣੀਆਂ ਲੜਕੀਆਂ ਦੇ ਵਿਆਹ ਆਦਿ ਕਰਨ ਲਈ ਇਸ ਸਹੂਲਤ ਦਾ ਫਾਇਦਾ ਉਠਾ ਸਕਣ। ਇਸ ਤੋਂ ਬਿਨਾਂ ਇਸ ਦੇ ਸਾਹਮਣੇ ਬਣੇ ਡਾ.ਅੰਬੇਡਕਰ ਚੌਕ ਦੀ ਸਾਂਭ ਸੰਭਾਲ ਬਾਰੇ ਵੀ ਚਰਚਾ ਕੀਤੀ ਗਈ ।ਬੁਲਾਰਿਆਂ ਨੇ ਕਿਹਾ ਕਿ ਜਿਵੇਂ ਸ਼ਹੀਦਾਂ ਦਾ ਦੇਸ਼ ਦੀ ਤਰੱਕੀ ਲਈ ਯੋਗਦਾਨ ਹੈ ਓਸੇ ਤਰਾਂ ਵਿਚਾਰਧਾਰਕ ਯੁੱਗ ਪੁਰਸ਼ ਡਾ.ਅੰਬੇਡਕਰ ਵਰਗੇ ਵਿਦਵਾਨਾਂ ਦਾ ਦੇਸ਼ ਲਈ ਵੱਡਾ ਯੋਗਦਾਨ ਹੈ ਮ। ਸ਼ਹੀਦ ਅਤੇ ਵਿਦਵਾਨ ਫਿਲਾਸਫਰ ਸਭ ਦੇ ਸਾਂਝੇ ਹਨ ਇਹਨਾਂ ਦੇ ਜੀਵਨ ਸੰਘਰਸ਼ ਬਾਰੇ ਸਾਨੂੰ ਸਭ ਨੂੰ ਜਰੂਰ ਪੜ੍ਹਨਾਂ ਜਾਨਣਾ ਚਾਹੀਦਾ ਹੈ
ਇਸ ਮੌਕੇ
ਡਾ.ਜਸਵੀਰ ਸਿੰਘ
ਸ ਘੁਮੰਡਾ ਸਿੰਘ
ਸ਼੍ਰੀਮਤੀ ਗੁਰਦੇਵ ਕੌਰ
ਇਕਬਾਲ ਸਿੰਘ ਰਸੂਲਪੁਰ
ਕੁਲਵੰਤ ਸਿੰਘ ਸਹੋਤਾ
ਮੈਨੇਜਰ ਸਰੂਪ ਸਿੰਘ
ਡਾ ਮਨਜੀਤ ਸਿੰਘ ਲੀਲਾਂ
ਸੁਰਜੀਤ ਸਿੰਘ ਦੇਸ਼ਭਗਤ
ਅਰੁਣ ਕੁਮਾਰ ਗਿੱਲ
ਸਰਪੰਚ ਦਰਸ਼ਨ ਸਿੰਘ ਪੋਨਾ
ਸ ਮਸਤਾਨ ਸਿੰਘ
ਬੀ ਪੀ ਈ ਓ ਸੁਖਦੇਵ ਸਿੰਘ ਹਠੂਰ
ਹੈਡ ਮਾਸਟਰ ਗੁਰਪ੍ਰੀਤ ਸਿੰਘ
ਰਛਪਾਲ ਸਿੰਘ ਗਾਲਿਬ
ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ
ਮੈਨੇਜਰ ਜਸਵੰਤ ਸਿੰਘ
ਮੈਨੇਜਰ ਜਸਵੀਰ ਸਿੰਘ ਭੱਟੀ
ਮੈਨੇਜਰ ਗੁਰਦੀਪ ਸਿੰਘ
ਸਤਨਾਮ ਸਿੰਘ ਹਠੂਰ
ਮੈਨੇਜਰ ਬਲਵਿੰਦਰ ਸਿੰਘ
ਅਵੀਜੋਤ ਸਿੰਘ
ਸ ਦਰਸ਼ਨ ਸਿੰਘ ਧਾਲੀਵਾਲ
ਪਿੰਕੀ ਗਿੱਲ ਆਦਿ ਹਾਜਰ ਸਨ