ਸੋਸ਼ਲ ਮੀਡੀਆ ਦੇ ਸ਼ੇਰ ਬੜੇ ਨੇ
ਦੇਖਣ ਨੂੰ ਲੋਕਾਂ ਨਾਲ ਖੜ੍ਹੇ ਨੇ
ਨਵੇਂ ਮੁੱਦੇ ਨਿੱਤ ਭਾਲਦੇ ਰਹਿੰਦੇ
ਹੱਕਾਂ ਲਈ ਦੱਸੋ ਕਦੋਂ ਲੜੇ ਨੇ
ਲਾਈਵ ਹੋਣ ਲਈ ਕਾਹਲ਼ੇ ਹੁੰਦੇ
ਹਾਕਮਾਂ ਮੂਹਰੇ ਕਦੋਂ ਅੜੇ ਨੇ
ਮਾਹਰ ਬਣ ਇੰਝ ਗਿਆਨ ਝਾੜਦੇ
ਕਾਨੂੰਨ ਦੀਆਂ ਜਿਵੇੰ ਕਿਤਾਬਾਂ ਪੜ੍ਹੇ ਨੇ
ਬਲੈਕਮੇਲਿੰਗ ਦਾ ਕਈ ਧੰਦਾ ਕਰਦੇ
ਤਾਂਹੀ ਵੇਹਲੜ੍ਹ ਇਨ੍ਹਾਂ ਧੱਕੇ ਚੜ੍ਹੇ ਨੇ
ਮੋਢਾ ਦੂਜਿਆਂ ਦਾ ਇਹ ਲੱਭਦੇ 'ਸੋਹੀ'
ਆਪ ਰਹਿੰਦੇ ਖੁੱਡਾਂ ਵਿੱਚ ਵੜੇ ਨੇ
ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ(ਧੂਰੀ)