You are here

ਪੀ. ਸੀ. ਐੱਸ. ਆਫ਼ੀਸਰਜ਼ ਐਸੋਸੀਏਸ਼ਨ ਨੇ ਲੁਧਿਆਣਾ ਵਿਚ ਖੋਲ੍ਹਿਆ ਮੁੱਖ ਦਫ਼ਤਰ

ਲੁਧਿਆਣਾ, 8 ਮਾਰਚ (ਟੀ. ਕੇ.) ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ) ਆਫੀਸਰਜ਼ ਐਸੋਸੀਏਸ਼ਨ ਵਲੋਂ ਲੁਧਿਆਣਾ ਦੇ ਥਰੀਕੇ ਰੋਡ 'ਤੇ ਆਪਣਾ ਮੁੱਖ ਦਫਤਰ ਖੋਲ੍ਹਿਆ ਗਿਆ ਹੈ। 
ਕੌਮਾਂਤਰੀ ਔਰਤ ਦਿਵਸ ਦੇ ਮੌਕੇ, ਮੁੱਖ ਦਫ਼ਤਰ ਦਾ ਉਦਘਾਟਨ ਮੌਕੇ 'ਤੇ ਮੌਜੂਦ ਸਭ ਤੋਂ ਛੋਟੀ ਉਮਰ ਦੀ ਔਰਤ ਪੀ.ਸੀ.ਐਸ ਅਧਿਕਾਰੀ ਉਪਿੰਦਰਜੀਤ ਕੌਰ ਬਰਾੜ ਨੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ: ਰਜਤ ਓਬਰਾਏ ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਬੈਂਸ, ਸੀਨੀਅਰ ਮੀਤ ਪ੍ਰਧਾਨ ਅਮਿਤ ਮਹਾਜਨ, ਜਨਰਲ ਸਕੱਤਰ ਡਾ: ਅੰਕੁਰ ਮਹਿੰਦਰੂ ਤੇ ਬਲਬੀਰ ਰਾਜ, ਮੀਤ ਪ੍ਰਧਾਨ ਕੁਲਪ੍ਰੀਤ ਸਿੰਘ, ਸੰਯੁਕਤ ਸਕੱਤਰ ਡਾ: ਦੀਪਕ ਭਾਟੀਆ, ਗੁਰਸਿਮਰਨ ਸਿੰਘ ਢਿੱਲੋਂ ਤੇ ਗੁਰਬੀਰ ਸਿੰਘ ਕੋਹਲੀ, ਪ੍ਰੈੱਸ ਸਕੱਤਰ ਸਵਾਤੀ ਟਿਵਾਣਾ, ਡਾ. ਬਲਜਿੰਦਰ ਢਿੱਲੋਂ, ਤੁਸ਼ੀਤਾ ਗੁਲਾਟੀ, ਅਭਿਸ਼ੇਕ ਸ਼ਰਮਾ, ਸੂਰਜ, ਬੇਅੰਤ ਸਿੰਘ ਆਦਿ ਅਹੁਦੇਦਾਰ ਹਾਜ਼ਰ ਸਨ |ਇਸ ਮੌਕੇ ਉਦਘਾਟਨੀ ਸਮਾਗਮ ਤੋਂ ਬਾਅਦ ਪੀ.ਸੀ.ਐਸ ਅਧਿਕਾਰੀਆਂ ਨੇ ਮਹਾਂ ਸ਼ਿਵਰਾਤਰੀ ਦੇ ਮੌਕੇ ’ਤੇ  ਨਿਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਫਰਜ਼ਾਂ ਨੂੰ ਕੁਸ਼ਲਤਾ ਅਤੇ ਪਾਰਦਰਸ਼ਤਾ ਨਾਲ ਨਿਭਾਉਣ ਦਾ ਪ੍ਰਣ ਲਿਆ।ਇਸ ਮੌਕੇ 
ਪ੍ਰਧਾਨ ਡਾ. ਰਜਤ ਓਬਰਾਏ ਨੇ ਸਮੂਹ ਅਧਿਕਾਰੀਆਂ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਦੀ ਬਿਹਤਰੀ ਲਈ ਜੋਸ਼ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ।