ਲੁਧਿਆਣਾ 29 ਫਰਵਰੀ ( ਕਰਨੈਲ ਸਿੰਘ ਐੱਮ.ਏ.) ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿਖੇ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਐਨ.ਆਰ.ਆਈ.ਦੀ ਦੇਖ ਰੇਖ ਹੇਠ ਅਯੋਜਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸੀਨੀਅਰ ਆਗੂ ਗੁਰਦੇਵ ਸ਼ਰਮਾ ਦੇਬੀ, ਪੁਲਿਸ ਅਧਿਕਾਰੀ ਧਰਮਿੰਦਰ ਸਿੰਘ, ਸਮਾਜਸੇਵੀ ਗੁਰਦੀਪ ਸਿੰਘ ਮਲਕਪੁਰ, ਰਜਿੰਦਰ ਸਿੰਘ ਸੋਂਦ ਹਾਜ਼ਰ ਹੋਏ। ਇਸ ਮੌਕੇ ਨੇ ਨਿਆਸਰਿਤ ਪਰਿਵਾਰਾਂ ਨੂੰ ਰਾਸ਼ਨ ਵੰਡਣ ਉਪਰੰਤ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਸੰਸਥਾ ਵੱਲੋਂ ਲੜਕੀਆਂ ਨੂੰ ਸਮਾਜ ਅੰਦਰ ਲੜਕਿਆਂ ਦੇ ਬਰਾਬਰ ਦਾ ਮਾਣ ਤੇ ਸਨਮਾਨ ਦਿਵਾਉਣ ਅਤੇ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਬਹੁਤ ਸਲਾਘਾਯੋਗ ਹਨ। ਇਸ ਮੌਕੇ ਸਮਾਜ ਸੇਵਕ ਗੁਰਦੀਪ ਸਿੰਘ ਮਲਕਪੁਰ ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਨੌਜਵਾਨ ਪੀੜੀ ਨੂੰ ਸੇਧ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਦੇ ਦਿਸ਼ਾ-ਨਿਰਦੇਸ਼ ਹੇਠ ਟੀਮ ਗੋਗਾ ਵੱਲੋਂ ਨਿਭਾਈਆਂ ਜਾ ਰਹੀਆਂ ਜ਼ੁੰਮੇਵਾਰੀਆਂ ਲਈ ਸੰਸਥਾ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ, ਐਕਟਿੰਗ ਪ੍ਰਧਾਨ ਕਮਲੇਸ਼ ਜਾਂਗੜਾ ਅਤੇ ਮੀਤ ਪ੍ਰਧਾਨ ਨੀਲਮ ਪਨੇਸਰ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਭਾਈ ਕੁਲਬੀਰ ਸਿੰਘ, ਸਰੂਪ ਸਿੰਘ ਮਠਾੜੂ, ਮਨਜੀਤ ਸਿੰਘ ਹਰਮਨ, , ਗੁਰਚਰਨ ਸਿੰਘ ਗੁਰੂ, ਬਲਵਿੰਦਰ ਸਿੰਘ ਭੰਮਰਾ, ਸੋਨੂੰ ਮਠਾੜੂ, ਜਸਪ੍ਰੀਤ ਪਨੇਸਰ, ਜਸਵੀਰ ਸਿੰਘ ਉਸਾਹਣ, , ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਪ੍ਰੇਮ ਸਿੰਘ ਪੀ.ਐਸ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਬਾਂਸਲ, ਬਲਵਿੰਦਰ ਸਿੰਘ ਬਿੱਲੂ, ਮਨਜੀਤ ਸਿੰਘ ਰੂਪੀ, ਕਮਲਜੀਤ ਸਿੰਘ ਲੋਟੇ, ਸੁਰਜੀਤ ਸਿੰਘ ਸੰਤ, ਅਮਰਜੀਤ ਸਿੰਘ, ਅਰਵਿੰਦਰ ਸਿੰਘ ਧੰਜਲ, ਸਤਵੰਤ ਸਿੰਘ ਮਠਾੜੂ, ਸੁਖਵੰਤ ਸਿੰਘ ਨਾਗੀ, ਆਕਾਸ਼ ਵਰਮਾ, ਮਨਜੀਤ ਸਿੰਘ, ਨੀਲਮ ਪਨੇਸਰ, ਜਨਕ ਮਹਾਜਨ, ਹਰਜੀ ਕੌਰ, ਹਰਮਿੰਦਰ ਕੌਰ, ਹਰਜੀਤ ਕੌਰ, ਮਨਪ੍ਰੀਤ ਕੌਰ ਹਿੱਤ, ਸੁਮਿਤੀ ਸ਼ਰਮਾ, ਸੋਨਿਕਾ ਪਾਸੀ, ਰੁਪਿੰਦਰ ਕੌਰ, ਅਮਨਦੀਪ ਕੌਰ ਵੀ ਹਾਜ਼ਰ ਸਨ।
ਫੋਟੋ: ਰਾਸ਼ਨ ਵੰਡਣ ਸਮੇ ਸੋਹਣ ਸਿੰਘ ਗੋਗਾ , ਗੁਰਦੇਵ ਸ਼ਰਮਾ ਦੇਬੀ, ਧਰਮਿੰਦਰ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਨੀਲਮ ਪਨੇਸਰ, ਕਮਲੇਸ਼ ਜਾਂਗੜਾ ਤੇ ਹੋਰ
੨- ਗੁਰਦੇਵ ਸ਼ਰਮਾ ਦੇਬੀ, ਗੁਰਦੀਪ ਸਿੰਘ ਮਲਕਪੁਰ, ਧਰਮਿੰਦਰ ਸਿੰਘ, ਰਜਿੰਦਰ ਸਿੰਘ ਸੋਂਦ ਦਾ ਸਨਮਾਨ ਕਰਦੇ ਹੋਏ ਸੋਹਣ ਸਿੰਘ ਗੋਗਾ, ਸਰੂਪ ਸਿੰਘ ਮਠਾੜੂ, ਮਨਜੀਤ ਸਿੰਘ ਹਰਮਨ, ਕੁੰਦਨ ਸਿੰਘ ਨਾਗੀ ਤੇ ਹੋਰ