ਅਦਾਰਾ ਪੈਗ਼ਾਮ-ਏ-ਕਲਮ ਦੇ ਮੁੱਖ ਸੰਪਾਦਕ ਦਿਲਸ਼ਾਨ ਨਾਲ਼ ਵਿਸ਼ੇਸ਼ ਮਿਲਣੀਂ ਕੀਤੀ
ਜਗਜੀਤ ਸਿੰਘ ਝੱਤਰਾ ਪ੍ਰਧਾਨ ਲੇਖਕ ਪੰਜਾਬੀ ਸੱਥ ਝੱਤਰਾ ਅਦਾਰਾ ਪੈਗ਼ਾਮ ਏ ਕ਼ਲਮ ਦੇ ਮੁੱਖ ਸੰਪਾਦਕ ਦਿਲਸ਼ਾਨ ਨਾਲ ਵਿਸ਼ੇਸ਼ ਮਿਲਣੀ ਕਰਨ ਲਈ ਉਹਨਾਂ ਦੇ ਦਫ਼ਤਰ ਪਹੁੰਚੇ ਸਾਹਿਤਕ ਮਿਲਣੀ ਦੌਰਾਨ ਦਿਲਸ਼ਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਅਦਾਰਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅੱਗੇ ਤੋਂ ਅੱਗੇ ਉਪਰਾਲੇ ਕਰ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਸਾਹਿਤਕਾਰਾਂ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ ਹਾਂ ਜਿਸ ਸਦਕਾ ਪੰਜਾਬੀ ਮਾਂ ਬੋਲੀ ਪ੍ਰਫੁੱਲਿਤ ਕਰਨ ਲਈ ਸਾਡੀ ਮਿਹਨਤ ਸਾਰਥਿਕ ਹੋ ਸਕੇ ਅੱਗੇ ਦਿਲਸ਼ਾਨ ਨੇ ਜਾਣਕਾਰੀ ਦਿੱਤੀ ਕਿ ਜੋ ਵੀ ਕੋਈ ਲੇਖਕ ਪੰਜਾਬੀ ਭਾਸ਼ਾ ਤੇ ਰਚਨਾਵਾਂ ਲਿਖਕੇ ਭੇਜਦਾ ਹੈ ਅਦਾਰਾ ਜਲਦੀ ਛਾਪਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਗਜੀਤ ਸਿੰਘ ਝੱਤਰਾ ਨੇ ਵੀ ਆਪਣੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖਕ ਪੰਜਾਬੀ ਸੱਥ ਝੱਤਰਾ ਪਿਛਲੇ ਲੰਬੇ ਸਮੇਂ ਤੋਂ ਸਾਹਿਤਕਾਰਾਂ ਨੂੰ ਸਨਮਾਨ ਚਿੰਨ੍ਹ ਅਦਾ ਕਰਕੇ ਹੌਂਸਲੇ ਬੁਲੰਦ ਕਰਨ ਵਿਚ ਸਫ਼ਲ ਹੋਣ ਦਾ ਮਾਣ ਹਾਸਲ ਕਰ ਰਹੀ ਹੈ। ਦਿਲਸ਼ਾਨ ਨੇ ਜਾਣਕਾਰੀ ਦਿੱਤੀ ਕਿ ਗੁਰਬਤ ਵਿਚ ਜੀ ਰਹੇ ਗਰੀਬ ਵਰਗ ਦੇ ਲੇਖਕ ਨੂੰ ਅਦਾਰਾ ਪੈਗ਼ਾਮ ਏ ਕ਼ਲਮ ਉਹਨਾਂ ਦੀਆਂ ਰਚਨਾਵਾਂ ਛਾਪ ਕੇ ਉਨ੍ਹਾਂ ਨੂੰ ਖੁਸ਼ੀਆਂ ਖੇੜੇ ਸਤਿਕਾਰ ਦੇਣ ਵਿਚ ਸਫ਼ਲ ਹੋ ਰਿਹਾ ਹੈ । ਅੱਗੇ ਦਿਲਸ਼ਾਨ ਨੇ ਆਖਿਆ ਕਿ ਇਸ ਤਰ੍ਹਾਂ ਅੱਗੇ ਅਦਾਰਾ ਪੈਗ਼ਾਮ ਏ ਕ਼ਲਮ ਪੰਜਾਬੀ ਮਾਂ ਬੋਲੀ ਦੀ ਚੜ੍ਹਤ ਕਰਨ ਲਈ ਯਤਨ ਕਰਦਾ ਰਹੇਗਾ। ਅਖ਼ੀਰ ਵਿੱਚ ਦਿਲਸ਼ਾਨ ਨੇ ਝੱਤਰਾ ਜੀ ਨੂੰ ਦਫ਼ਤਰ ਆਉਣ ਤੇ ਜੀ ਆਇਆਂ ਆਖਿਆ ਤੇ ਵੱਧ ਤੋਂ ਵੱਧ ਪਿਆਰ ਦਿੱਤਾ ਇਹ ਮਿਲਣੀ ਸਾਰਥਕ ਹੋ ਨਿੱਬੜੀ।
ਲੇਖ਼ਕ ਜਗਜੀਤ ਸਿੰਘ ਝੱਤਰਾ
ਲੇਖ਼ਕ ਪੰਜਾਬੀ ਸੱਥ ਝੱਤਰਾ
78144/90249