ਜਗਰਾਓਂ, ਅਗਸਤ 2020 -( ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਅੱਜ ਜਗਰਾਓਂ ਕੱਚਾ ਮਲਕ ਰੋਡ ਤੇ ਦੋਨੋਂ ਸਾਈਡ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ । ਜਿਸ ਵਿੱਚ ਈਓ ਸੁਖਦੇਵ ਸਿੰਘ ਰੰਧਾਵਾ ਸੁਪਰਡੈਂਟ ਮਨੋਹਰ ਸਿੰਘ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਇਸ ਤੋਂ ਇਲਾਵਾ ਉੱਘੇ ਸਮਾਜ ਸੇਵੀ ਪ੍ਰਸ਼ੋਤਮ ਲਾਲ ਖਲੀਫ਼ਾ ਡਾਇਰੈਕਟਰ ਪੈਪਸੂ ਰੋਡਵੇਜ਼ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਜਗਰਾਉਂ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਵਾਤਾਵਰਨ ਦੇ ਮੁੱਦੇ ਤੇ ਸਾਰਾ ਜਗਰਾਓਂ ਇਕੱਠੇ ਹੋ ਕੇ ਧਰਤੀ ਦਾ 33 %ਹਿੱਸਾ ਰੁੱਖਾਂ ਨਾਲ ਸਜਾਈਏ ਆਓ ਮਿਲ ਕੇ ਰੁੱਖ ਲਗਾਈਏ । ਸਮਾਜ ਸੇਵੀ ਸੁੱਚਾ ਸਿੰਘ ਤਲਵਾੜਾ ਜਿਨ੍ਹਾਂ ਨੇ ਇਹ ਸਾਰੇ ਬੂਟੇ ਲਿਆਂਦੇ ਅਤੇ ਟੋਏ ਪੁਟਵਾਏ ਉਹਨਾਂ ਕਿਹਾ ਕਿ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਨੂੰ ਸਾਡੇ ਸ਼ਹਿਰ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿਉਂਤਬੰਦੀ ਸਾਰੀ ਮਾਸਟਰ ਪਿਛੌਰਾ ਸਿੰਘ ਜੀ ਵੱਲੋਂ ਕੀਤੀ ਗਈ ਸੀ ਉਨ੍ਹਾਂ ਇਹ ਵੀ ਦੱਸਿਆ ਕਿ ਐੱਮ ਐੱਲ ਏ ਸਰਬਜੀਤ ਕੌਰ ਮਾਣੂਕੇ ਜੀ ਨੇ ਵੀ ਆਉਣਾ ਸੀ ਕਿਸੇ ਕਾਰਨ ਉਹ ਨਹੀਂ ਪਹੁੰਚ ਸਕੇ । ਗਰੀਨ ਪੰਜਾਬ ਮਿਸ਼ਨ ਟੀਮ ਦੇ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ ਨੇ ਸਮੁੱਚੇ ਵਾਤਾਵਰਨ ਪ੍ਰੇਮੀਆਂ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕੁਦਰਤ ਦੀ ਸਾਂਭ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਫਰਜ਼ ਹੈ । ਇਸ ਮੌਕੇ ਰਿਟਾਇਰ ਐਕਸੀਅਨ ਨਿਰਮਲ ਸਿੰਘ ,ਸੇਵਾਮੁਕਤ ਡਿਪਟੀ ਮੈਨੇਜਰ ਬਹਾਦਰ ਸਿੰਘ ਅਤੇ ਮੋਹਿਤ ਕਰਸੇਤੀਆ ਇਸ ਤੋਂ ਇਲਾਵਾ ਮੱਲਕ ਰੋੜ ਜਗਰਾਉਂ ਦੇ ਵਸਨੀਕ ਹਾਜ਼ਰ ਸਨ।