You are here

PDFA Dairy 17ਵਾਂ ਕੌਮਾਂਤਰੀ ਐਕਸਪੋ ਅੱਜ Jagraon ਚ ਸ਼ੁਰੂ। ਕੇਂਦਰੀ ਮੰਤਰੀ ਦੇ ਕਈ ਅਹਿਮ ਐਲਾਨ

(ਪੱਤਰਕਾਰ ਅਮਿਤ ਖੰਨਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ) ਪੰਜਾਬ ਦੇ ਸ਼ਹਿਰ ਜਗਰਾਉਂ 'ਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐੱਫ.ਏ.) ਦਾ 17ਵਾਂ ਕੌਮਾਂਤਰੀ ਡੇਅਰੀ ਤੇ ਖੇਤੀ ਐਕਸਪੋ ਅੱਜ ਸ਼ੁਰੂ ਹੋ ਗਿਆ। ਇੰਡੀਆ ਦੇ ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਪ੍ਰਸ਼ੋਤਮ ਰੁਪਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਤੇ ਹੋਰਨਾਂ ਅਹੁਦੇਦਾਰਾਂ ਨਾਲ ਮਿਲ ਕੇ ਪੀ.ਡੀ.ਐੱਫ.ਏ. ਦਾ ਝੰਡਾ ਲਹਿਰਾਇਆ ਜਿਸ ਨਾਲ ਤਿੰਨ ਦਿਨ ਤੱਕ ਚੱਲਣ ਵਾਲੇ ਮੇਲੇ ਦਾ ਰਸਮੀ ਆਰੰਭ ਹੋਇਆ।  ਇੰਟਰਨੈਸ਼ਨਲ ਲੈਵਲ ਦੇ ਡੇਅਰੀ ਐਕਸਪੋ 'ਚ ਪਹਿਲੇ ਦਿਨ ਜੇ ਇਕੱਠ ਦੀ ਗੱਲ ਕਰੀਏ ਤਾਂ ਤਿਲ ਸੁੱਟਣ ਲਈ ਥਾਂ ਨਹੀਂ ਸੀ। ਡੇਅਰੀ ਤੇ ਖੇਦੀ ਧੰਦੇ ਨਾਲ ਜੁੜੇ ਵੱਡੀ ਗਿਣਤੀ ਕਿਸਾਨ ਤੇ ਦੁੱਧ ਉਤਪਾਦਕ ਪਹੁੰਚੇ ਹੋਏ ਸਨ। ਦੁਨੀਆਂ ਭਰ ਦੀਆਂ ਕੰਪਨੀਆਂ ਦੇ ਨੁਮਾਇਸ਼ੀ ਸਟਾਲ ਚਾਰ ਸੌ ਤੋਂ ਵਧੇਰੇ ਲੱਗੇ ਹਨ। ਇਨ੍ਹਾਂ 'ਚ ਡੇਅਰੀ ਅਤੇ ਖੇਤੀ ਨਾਲ ਜੁੜੀਆਂ ਅਤਿ ਆਧੁਨਿਕ ਤਕਨੀਕਾਂ ਵਾਲੀ ਮਸ਼ੀਨਰੀ ਸਮੇਤ ਹੋਰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ।