ਸਵੱਦੀ ਕਲਾਂ ਦੇ ਸਬਜੀ ਵਿਕਰੇਤਾ ਨੇ ਸਵਾ ਲੱਖ ਦਾ ਮੋਬਾਈਲ ਫੋਨ ਮਾਲਕ ਨੂੰ ਕੀਤਾ ਵਾਪਸ
ਮੁੱਲਾਂਪੁਰ ਦਾਖਾ,15 ਜਨਵਰੀ(ਸਤਵਿੰਦਰ ਸਿੰਘ ਗਿੱਲ)ਕਲਯੁੱਗ ਦੇ ਇਸ ਕਾਲੇ ਦੌਰ ’ਚ ਵੀ ਈਮਾਨਦਾਰ ਦਾ ਖਾਤਮਾ ਨਹੀਂ ਹੋਇਆ ਹੈ। ਇਸਦਾ ਪ੍ਰਤੱਖ ਪ੍ਰਮਾਣ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਵੱਦੀ ਕਲਾ ਦੇ ਲੱਕੀ ਨਾਮੀ ਸਬਜੀ ਵਿਕਰੇਤਾ ਨੂੰ ਨੇ ਇੱਕ ਐਪਲ ਦਾ ਮਹਿੰਗਾ ਫੋਨ ਸਵੱਦੀ ਕਲਾ ਦੇ ਮੋਤਬਾਰ ਆਗੂਆਂ ਦੀ ਹਾਜ਼ਰੀ ਵਿੱਚ ਵਾਪਸ ਮੋੜ ਦਿੱਤਾ। ਜਾਣਾਕਾਰੀ ਦਿੰਦੇ ਹੋਏ ਸਬਜੀ ਵਿਕਰੇਤਾ ਲੱਕੀ ਸਵੱਦੀ ਕਲਾਂ ਨੇ ਦੱਸਿਆ ਕਿ ਉਹ ਲੰਘੀ ਦਿਨੀਂ ਸਬਜੀ ਦੀ ਖ੍ਰੀਦ ਕਰਨ ਲਈ ਲੁਧਿਆਣੇ ਜਾ ਰਿਹਾ ਸੀ। ਤਾਂ ਉਸਨੂੰ ਇੱਕ ਫੋਨ ਸੜਕ ਦੇ ਕਿਨਾਰੇ ਪਿਆ ਲੱਭਿਆ
ਉਸ ਵੱਲੋਂ ਗੁੰਮ ਹੋਏ ਮੋਬਾਈਲ ਦੇ ਮਾਲਕ ਦੀ ਕਾਫੀ ਸਮਾਂ ਉੱਥੇ ਖੜ੍ਹ ਕੇ ਉਡੀਕ ਕੀਤੀ, ਜਦੋਂ ਕੋਈ ਨਾ ਆਇਆ ਤਾਂ ਉਹ ਆਪਣੇ ਕੰਮ ਲਈ ਸਬਜੀ ਮੰਡੀ ਚਲਿਆ ਗਿਆ। ਕੁਝ ਸਮੇਂ ਬਾਅਦ ਜਦੋਂ ਗੁੰਮ ਹੋਏ ਮੋਬਾਇਲ 'ਤੇ ਮਾਲਕ ਤਲਵੰਡੀ ਖੁਰਦ ਵਾਸੀ ਕਰਨਦੀਪ ਸਿੰਘ ਦਾ ਫੋਨ ਆਇਆ ਤਾਂ ਉਸ ਨੂੰ ਗੁੰਮ ਹੋਏ ਫੋਨ ਬਾਰੇ ਮੈਨੂੰ ਜਾਣਕਾਰੀ ਦਿੱਤੀ। ਮੈਂ ਮੋਬਾਇਲ ਮਾਲਕ ਨੂੰ ਮੇਰੇ ਪਿੰਡ ਸਵੱਦੀ ਆਕੇ ਫੋਨ ਲੈ ਕੇ ਜਾਣ ਲਈ ਕਹਿ ਦਿੱਤਾ। ਅੱਜ ਜਦੋਂ ਮੋਬਾਇਲ ਮਾਲਕ ਨੇ ਸਬਜੀ ਵੇਚਣ ਵਾਲੇ ਲੱਕੀ ਕੋਲ ਪਹੁੰਚ ਕੇ ਮੋਹਬਾਰ ਲੋਕਾਂ ਦੀ ਹਾਜ਼ਰ ਵਿੱਚ ਗੁੰਮ ਮੋਬਾਇਲ ਫੋਨ ਦੀ ਸਹੀ ਪਛਾਣ ਦੱਸਣ 'ਤੇ ਮੋਬਾਈਲ ਫੋਨ ਅਸਲ ਮਾਲਕ ਦੇ ਸਪੁਰਦ ਕਰ ਦਿੱਤਾ ਗਿਆ।ਨੌਜਵਾਨਾਂ ਕਰਨਦੀਪ ਸਿੰਘ ਨੇ ਲੱਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ 'ਚ ਇਮਾਨਦਾਰੀ ਦੇ ਜ਼ਿੰਦਾ ਹੋਣ ਦੀ ਇਸ ਘਟਨਾ ਨਾਲ ਉਨਾਂ ਦਾ ਅਜੋਕੇ ਸਮਿਆਂ ਦੇ ਸਮਾਜਿਕ ਵਰਤਾਰੇ ਪ੍ਰਤੀ ਨਜ਼ਰੀਆ ਬਦਲਿਆ ਹੈ। ਮੋਬਾਈਲ ਫੋਨ ਵਾਪਸ ਕਰਨ ਮੌਕੇ ਪੁੱਜੇ ਸਵੱਦੀ ਕਲਾਂ ਪੱਛਮੀ ਦੇ ਬਾਬਾ ਬਖਸ਼ੀਸ਼ ਸਿੰਘ,ਵਰਿੰਦਰ ਸਿੰਘ,ਰਮਨਦੀਪ ਸਿੰਘ, ਜਗਮੋਹਣ ਸਿੰਘ ਅਤੇ ਬਲਜਿੰਦਰ ਸਿੰਘ ਵਿਰਕ ਅਦਿ ਆਗੂਆਂ ਨੇ ਲਖਵੀਰ ਸਿੰਘ ਲੱਕੀ ਦਾ ਧੰਨਵਾਦ ਕੀਤਾ ।