ਲੁਟੇਰਿਆਂ ਤੇ ਪੁਲਿਸ ਵਲੋਂ ਕਸੀ ਜਾ ਰਹੀ ਹੈ ਲਗਾਤਾਰ ਨਕੇਲ
ਜਗਰਾਉਂ 14 ਜਨਵਰੀ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ)
ਲੁੱਟਾ ਖੋਹਾਂ ਕਰਨ ਦੇ ਮਾਮਲੇ ਵਿੱਚ ਭਾਵੇਂ ਲੁਟੇਰੇ ਜੇਲ ਜਾ ਕੇ ਜਮਾਨਤ ਉੱਪਰ ਬਾਹਰ ਆ ਜਾਣ, ਪਰ ਆਪਣੀਆਂ ਲੁੱਟਾਂ ਖੋਹਾਂ ਦੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਅਜਿਹੇ ਲੁਟੇਰਿਆਂ ਉੱਪਰ ਪੁਲਿਸ ਵੀ ਆਪਣੀ ਬਾਜ ਅੱਖ ਟਿਕਾ ਕੇ ਰੱਖਦੀ ਹੈ ਤਾਂ ਕਿ ਉਹ ਫਿਰ ਤੋਂ ਅਜਿਹੀ ਕੋਈ ਹਰਕਤ ਨਾ ਕਰ ਸਕਣ। ਅਜਿਹੇ ਹੀ ਇੱਕ ਲੁਟੇਰੇ ਦੀ ਜੋੜੀ ਨੂੰ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਕਿ ਰਾਹਗੀਰਾਂ ਨੂੰ ਖਿਡਾਉਣਾ ਪਿਸਤੌਲ ਦਿਖਾ ਕੇ ਅਤੇ ਡਰਾ ਕੇ ਉਹਨਾਂ ਕੋਲੋਂ ਮੋਟਰਸਾਈਕਲ, ਮੋਬਾਇਲ ਅਤੇ ਨਗਦੀ ਜਾਂ ਪਰਸ ਖੋ ਲੈਂਦੇ ਸਨ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸੰਜੀਵ ਕਪੂਰ ਤੋਂ ਮਿਲੀ ਜਾਣਕਾਰੀ ਮੁਤਾਬਕ ਏ.ਐਸ.ਆਈ. ਤਰਸੇਮ ਸਿੰਘ ਆਪਣੇ ਸਾਥੀਆਂ ਨਾਲ ਕਮਲ ਚੱਕ ਮੌਜੂਦ ਸਨ ਤਾਂ ਉਹਨਾਂ ਨੂੰ ਗੁਪਤ ਇਤਲਾਹ ਮਿਲੀ ਕਿ ਬਲਵੀਰ ਸਿੰਘ ਉਰਫ ਵੀਰ ਪੁੱਤਰ ਜਸਵਿੰਦਰ ਕੇ ਸਿੰਘ ਵਾਸੀ ਗਲੀ ਨੰਬਰ 5 ਕਰਨੈਲ ਗੇਟ ਜਗਰਾਉਂ ਅਤੇ ਉਸਦਾ ਗਵਾਂਢੀ ਕ੍ਰਿਸ਼ਨਾ ਘਈ, ਜੋ ਖਿਡੌਣਾ ਪਿਸਤੋਲ ਦਿਖਾ ਕੇ ਰਾਹਗੀਰਾਂ ਨੂੰ ਲੁੱਟਣ ਦਾ ਹੀ ਕੰਮ ਕਰਦੇ ਹਨ। ਇਹ ਦੋਵੇਂ ਖੋਂਹ ਕੀਤੇ ਹੋਏ ਮੋਟਰਸਾਈਕਲ ਉੱਪਰ ਜਗਰਾਉਂ ਤੋਂ ਲੁਧਿਆਣਾ ਸਾਈਡ ਜਾ ਰਹੇ ਹਨ। ਜਿਨਾਂ ਨੂੰ ਏ.ਐਸ.ਆਈ. ਤਰਸੇਮ ਸਿੰਘ ਅਤੇ ਉਸਦੀ ਟੀਮ ਨੇ ਅਲੀਗੜ੍ਹ ਦੇ ਨੇੜੇ ਨਾਕਾ ਬੰਦੀ ਕਰਕੇ ਕਾਬੂ ਕਰ ਇਹਨਾਂ ਪਾਸੋਂ ਰਾਹਗੀਰਾਂ ਤੋਂ ਲੁੱਟੇ ਹੋਏ 5 ਮੋਟਰਸਾਇਕਲ, 10 ਮੋਬਾਇਲ, ਅਤੇ ਰਾਹਗੀਰਾਂ ਨੂੰ ਡਰਾਉਣਨ ਲਈ ਵਰਤੀ ਜਾਂਦੀ 1 ਖਿਡਾਉਣਾ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਖਿਲਾਫ ਥਾਣਾ ਸਿਟੀ ਜਗਰਾਓ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਦੋਸ਼ੀ ਬਲਵੀਰ ਸਿੰਘ ਦੇ ਖਿਲਾਫ ਥਾਣਾ ਸਿਟੀ ਜਗਰਾਓ ਵਿਖੇ ਪਹਿਲਾਂ ਵੀ ਦੋ ਮੁਕਦਮੇ ਦਰਜ ਹਨ ਅਤੇ ਉਸ ਦੇ ਨਾਲ ਇਕ ਮੁਕਦਮੇ ਂ ਵਿੱਚ ਕ੍ਰਿਸ਼ਨਾ ਘਈ ਵੀ ਨਾਮਜਦ ਹੈ। ਪੁਲਿਸ ਓਰ ਵੀ ਪੁੱਛ ਗਿੱਛ ਕਰ ਰਹੀ ਹੈ ਇਨਾਂ ਤੋਂ ਤਾਕਿ ਕੋਈ ਹੋਰ ਵੀ ਖੁਲਾਸੇ ਹੋ ਸਕਣ।