ਕਿਹਾ! ਮਾਘੀ ਵਾਲੇ ਦਿਨ ਹਰ ਇਨਸਾਨ ਨੂੰ ‘ਦਾਨ- ਪੁੰਨ ਕਰਨਾ’ ਚਾਹੀਦਾ ਹੈ
ਮੁੱਲਾਂਪੁਰ ਦਾਖਾ, 14 ਜਨਵਰੀ (ਸਤਵਿੰਦਰ ਸਿੰਘ ਗਿੱਲ) – ਤੁਹਾਡੇ ਵੱਲੋਂ ਕੀਤਾ ਗਿਆ ਅੱਜ ਦੇ ਦਿਨ ਦਾਨ-ਪੁੰਨ ਦੀ ਸਮੱਗਰੀ ਆਉਣ ਵਾਲੇ ਦਿਨਾਂ ’ਚ ਇਹ ਰਾਸ਼ਨ ਲੋੜਵੰਦ ਪਰਿਵਾਰਾਂ ਅਤੇ ਵਿਧਵਾ ਮਹਿਲਾਵਾਂ ਨੂੰ ਵੰਡਿਆ ਜਾਵੇਗਾ। ਸਾਡੇ ਧਾਰਮਿਕ ਗ੍ਰੰਥਾਂ ਅਨੁਸਾਰ ਕੀਤਾ ਗਿਆ ਦਾਨ-ਪੁੰਨ ਉੱਤਮ ਮੰਨਿਆ ਗਿਆ ਹੈ। ਗੁਰੂ ਹਰੀ ਸ਼੍ਰੀ ਆਨੰਦ ਸੁਵਾਮੀ ਜੀ ਮਹਾਰਾਜ ਯੋਗੀਧਾਮ ਸਵਾਮੀ ਨਰਾਇਣ ਮੰਦਰ ਥਰੀਕੇ ਰੋਡ ਲੁਧਿਆਣਾ ਵਾਲਿਆਂ ਨੇ ਉਕਤ ਪ੍ਰਵਚਨਾਂ ਦੀ ਸ਼ਾਂਝ ਪਾਉਦਿਆਂ ਸਰਧਾਲੂਆਂ ਨੂੰ ਸੰਬੋਧਿਤ ਕਰਦਿਆ ਕਹੇ।
ਗੁਰੂ ਹਰੀ ਸ਼੍ਰੀ ਆਨੰਦ ਸੁਵਾਮੀ ਜੀ ਨੇ ਆਪਣੇ ਸ਼ਰਧਾਲੂਆਂ ਸੰਗ ਹੋ ਕੇ ਸਥਾਨਿਕ ਸ਼ਹਿਰ ਦੇ ਡੋਰ-ਟੂ-ਡੋਰ ਜਾ ਕੇ ਲੋਕਾਂ ਪਾਸੋਂ ਮਾਘ ਦੇ ਮਹੀਨੇ ਭਿਕਸ਼ਾ ਲਈ, ਉਨ੍ਹਾਂ ਨੇ ਸ਼ਰਧਾਲੂਆਂ ਨਾਲ ਬਚਨ ਬਿਲਾਸ ਕਰਦਿਆ ਕਿਹਾ ਕਿ ਪੂਰੇ ਭਾਰਤ ਵਿੱਚ ਅੱਜ ਦੇ ਪਵਿੱਤਰ ਦਿਨ ’ਤੇ ਲੋਕਾਂ ਵੱਲੋਂ ਪੁੰਨ ਦਾਨ ਕੀਤਾ ਜਾਂਦਾ ਹੈ, ਜੋ ਸਾਡੇ ਵੇਦਾਂ-ਸ਼ਾਸਤਰਾਂ ਅਨੁਸਾਰ ਅਤੇ ਸਾਡੇ ਗੁਰੂ ਸਾਹਿਬਾਨਾ ਦੁਆਰਾ ਗੁਰਬਾਣੀ ਵਿੱਚ ਉੱਤਮ ਦੱਸਿਆ ਗਿਆ। ਇਸੇ ਦਿਨ ਤੀਰਥਾਂ ‘ਤੇ ਜਾ ਕੇ ਇਸ਼ਨਾਨ ਕਰਨ ਉਪਰੰਤ ਅਰਦਾਸ ਕਰਨ ਦਾ ਵੀ ਬਹੁਤ ਵੱਡਾ ਪੁੰਨ ਲਗਦਾ ਹੈ। ਵੱਖ-ਵੱਖ ਪ੍ਰਾਂਤਾ ਵਿਚ ਇਸ ਪਵਿੱਤਰ ਦਿਨ ਹਰਸ਼ੋ ਹਲਾਸ਼ ਨਾਲ ਮਨਾਇਆ ਜਾਂਦਾ ਹੈ।
ਉਨ੍ਹਾਂ ਅੱਗੇ ਫੁਰਮਾਉਂਦਿਆ ਕਿਹਾ ਕਿ ਸਵਾਮੀ ਨਰਾਇਣ ਮੰਦਰ ਵਿਚ ਹਰ ਐਤਵਾਰ ਨੂੰ ਭਜਨ ਕੀਰਤਨ ਕਰਨ ਉਪਰੰਤ ਭੰਡਾਰਾ ਚਲਦਾ ਹੈ ਤੇ ਅਖੀਰਲੇ ਐਤਵਾਰ ਨੂੰ ਲੋੜਵੰਦ ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ, ਇਸ ਲਈ ਹੀ ਓਹ ਰਾਸ਼ਨ ਸਮੱਗਰੀ ਇਕੱਠੀ ਕਰਨ ਭਗਤਾ ਦੇ ਦੁਆਰ ਤਕ ਆਉਂਦੇ ਹਨ, ਕਿਉਂਕਿ ਇਹ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਭਿਖਸ਼ਾਂ ਮੰਗਣਾਂ ਅੱਜ ਦੇ ਦਿਨ ਸਾਧੂਆਂ ਦਾ ਸ਼ੁੱਭ ਮੰਨਿਆਂ ਜਾਂਦਾ ਹੈ ਤਾਂ ਹੀ ਲੋਕ ਦਾਨਪੁੰਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ। ਇਸ ਮੌਕੇ ਸੰਤ ਵਾਸਦੇਵ ਸਵਾਮੀ, ਅਕਸ਼ਰ ਸਵਾਮੀ, ਪ੍ਰਧਾਨ ਤੇਲੂ ਰਾਮ ਬਾਂਸਲ, ਸਤਿੰਦਰ ਸਿੰਘ, ਰਵਿੰਦਰਪਾਲ ਗਰੋਵਰ, ਨਰੇਸ਼ ਸਿੰਗਲਾ, ਰਮੇਸ਼ ਸਿੰਗਲਾ, ਨਰੇਸ਼ ਬਾਂਸਲ, ਅਸ਼ਵਨੀ ਸਿੰਗਲਾ, ਅਨਿਲ ਸੇਠੀ, ਨਰੇਸ਼ ਜਿੰਦਲ, ਰਮੇਸ ਸਿੰਗਲਾ, ਨਿਰਦੋਸ਼ ਸ਼ਰਮਾ, ਰਾਕੇਸ ਸਿੰਗਲਾ, ਯਸਪਾਲ ਸ਼ਰਮਾ, ਨਵਲ ਕਿਸ਼ੋਰ ਸ਼ਰਮਾ, ਸੁਨੀਲ ਕੁਮਾਰ, ਰਾਮ ਨਿਵਾਸ ਜਿੰਦਲ, ਸੁਮਨ ਸਰਮਾ, ਹੈਪੀ ਖੁੱਲਰ, ਮਨੀਸ਼ ਕੁਮਾਰ, ਰਾਜੀਵ ਮਲਹੋਤਰਾ, ਅਨਿਲ ਸੇਠੀ, ਗੋਲਡੀ ਗਾਬਾ, ਦੀਪਕ ਕੁਮਾਰ ਹੈਪੀ, ਸੁਖਵਿੰਦਰ ਸਿੰਘ ਸੁੱਖੀ, ਰਾਹੁਲ ਗਰੋਵਰ, ਵਨੀਤ ਸਿੰਗਲਾ ਅਤੇ ਅਭਿਸੇਕ ਸਿੰਗਲਾ ਆਦਿ ਹਾਜਰ ਸਨ।