You are here

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵੋਟਰਾਂ ਨੂੰ ਡੈਮੋ ਵੋਟ ਪਾਉਣ ਦਾ ਸੱਦਾ

 ਮੁੱਖ ਮੰਤਵ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਵਰਤੋਂ ਸਬੰਧੀ ਜਾਣਕਾਰੀ ਦੇਣਾ
ਲੁਧਿਆਣਾ, 13 ਦਸੰਬਰ (ਟੀ. ਕੇ. ) -
ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਵਲੋਂ ਆਮ ਜਨਤਾ, ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਮੌਜੂਦ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰ ਵਿਖੇ ਡੈਮੋ ਵੋਟ ਪਾਈ ਜਾਵੇ ਤਾਂ ਜੋ ਵੋਟਿੰਗ ਮਸ਼ੀਨਾਂ ਦੀ ਵਰਤੋਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਿੰਗ ਮਸ਼ੀਨਾਂ ਸਬੰਧੀ ਜਾਗਰੂਕ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਵਿਧਾਨ ਸਭਾ ਚੋਣ ਹਲਕਿਆਂ ਵਿਖੇ ਅਤੇ ਜ਼ਿਲ੍ਹਾ ਪੱਧਰ 'ਤੇ ਇੱਕ-ਇੱਕ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ ਜਿੱਥੇ ਚੋਣਾਂ ਦੇ ਐਲਾਨ ਤੱਕ, ਆਮ ਜਨਤਾ ਵਲੋਂ ਦਫ਼ਤਰ ਕੰਮ-ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 05 ਵਜੇ ਤੱਕ ਡੈਮੋ ਵੋਟ ਪਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮੇਨ ਐਂਟਰੀ ਗੇਟ 'ਤੇ ਲਗਾਇਆ ਗਿਆ ਹੈ। ਉਨ੍ਹਾਂ ਵੱਖ-ਵੱਖ 14 ਵਿਧਾਨ ਸਭਾ ਚੋਣ ਹਲਕਿਆਂ ਦੇ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ 57-ਖੰਨਾ ਦਾ ਮਾਰਕੀਟ ਕਮੇਟੀ ਖੰਨਾ ਵਿਖੇ, 58-ਸਮਰਾਲਾ ਦਾ ਤਹਿਸੀਲ ਦਫ਼ਤਰ ਸਮਰਾਲਾ, 59-ਸਾਹਨੇਵਾਲ ਦਾ ਉਪ ਮੰਡਲ ਮੈਜਿਸਟਰੇਟ ਦਫ਼ਤਰ ਲੁਧਿਆਣਾ ਪੂਰਬੀ, ਨੇੜੇ ਸਰਕਾਰੀ ਕੰਟੀਨ, ਲੁਧਿਆਣਾ, 60-ਲੁਧਿਆਣਾ ਪੂਰਬੀ ਦਾ ਮੀਟਿੰਗ ਹਾਲ, ਕਮਰਾ ਨੰਬਰ 52, ਦਫ਼ਤਰ ਨਗਰ ਨਿਗਮ, ਜੋਨ-ਏ, ਨੇੜੇ ਮਾਤਾ ਰਾਣੀ ਚੌਂਕ, ਲੁਧਿਆਣਾ, 61-ਲੁਧਿਆਣਾ ਦੱਖਣੀ ਦਾ ਦਫ਼ਤਰ ਸੀ.ਡੀ.ਪੀ.ਓ. ਮਾਂਗਟ-3, ਨੇੜੇ ਬਾਲ ਸੁਧਾਰ ਘਰ, ਸ਼ਿਮਲਾਪੁਰੀ, ਲੁਧਿਆਣਾ, 62-ਆਤਮ ਨਗਰ ਦਾ ਦਫ਼ਤਰ ਨਗਰ ਨਿਗਮ, ਜੋਨ-ਸੀ, ਗਿੱਲ ਰੋਡ, ਲੁਧਿਆਣਾ,  63-ਲੁਧਿਆਣਾ ਕੇਂਦਰੀ ਦਾ ਦਫ਼ਤਰ ਗਲਾਡਾ, ਫਿਰੋਜ਼ਪੁਰ ਰੋਡ, ਲੁਧਿਆਣਾ, 64-ਲੁਧਿਆਣਾ ਪੱਛਮੀ ਦਾ ਦਫ਼ਤਰ ਜਨਰਲ ਮੈਨੇਜਰ, ਪੰਜਾਬ ਰੋਡਵੇਜ਼, ਲੁਧਿਆਣਾ, 65 ਲੁਧਿਆਣਾ ਉੱਤਰੀ ਦਾ ਦਫ਼ਤਰ ਗਲਾਡਾ, ਫਿਰੋਜ਼ਪੁਰ ਰੋਡ, ਲੁਧਿਆਣਾ, 66-ਗਿੱਲ ਦਾ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਪੰਚਾਇਤ ਭਵਨ, ਲੁਧਿਆਣਾ, 67-ਪਾਇਲ ਦਾ ਤਹਿਸੀਲ ਦਫ਼ਤਰ ਪਾਇਲ, 68-ਦਾਖ਼ਾ ਦਾ ਬੱਸ ਅੱਡਾ ਮੁਲਾਂਪੁਰ ਦਾਖਾ, 69-ਰਾਏਕੋਟ ਦਾ ਦਫ਼ਤਰ ਉਪ ਮੰਡਲ ਮੈਜਿਸਟਰੇਟ ਰਾਏਕੋਟ, ਮੀਟਿੰਗ ਹਾਲ ਵਿਖੇ ਜਦਕਿ 70-ਜਗਰਾਉਂ ਦਾ ਦਫ਼ਤਰ ਉਪ ਮੰਡਲ ਮੈਜਿਸਟਰੇਟ ਜਗਰਾਉਂ ਵਿਖੇ ਸਥਾਪਤ ਕੀਤਾ ਗਿਆ ਹੈ।