ਲੁਧਿਆਣਾ, 15 ਨਵੰਬਰ (ਟੀ. ਕੇ.) ਮੈਡੀਕਲ ਓ. ਪੀ. ਡੀ. ਅਤੇ ਕਾਲਜ ਆਫ਼ ਨਰਸਿੰਗ, ਸੀ. ਐਮ. ਸੀ. ਅਤੇ ਹਸਪਤਾਲ ਲੁਧਿਆਣਾ ਵਿਖੇ ਡਾਇਬਟੀਜ਼ ਬਾਰੇ ਜਾਗਰੂਕਤਾ ਫੈਲਾਉਣ ਲਈ "ਡਾਇਬੀਟੀਜ਼ ਕੇਅਰ ਤੱਕ ਪਹੁੰਚ" ਵਿਸ਼ੇ 'ਤੇ ਡਾਇਬਟੀਜ਼ ਜਾਗਰੂਕਤਾ ਦਿਵਸ ਮਨਾਇਆ ਗਿਆ, ਕਿਉਂਕਿ ਇਹ ਰੋਗ ਭਾਰਤ ਵਿੱਚ ਅੰਗਹੀਣ ਅਤੇ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਨਵੰਬਰ ਦੇ ਮਹੀਨੇ ਨੂੰ ਡਾਇਬੀਟੀਜ਼ ਸਬੰਧੀ 'ਰਾਸ਼ਟਰੀ ਸ਼ੂਗਰ ਜਾਗਰੂਕਤਾ ਮਹੀਨੇ' ਵਜੋਂ ਮਨਾਇਆ ਜਾਂਦਾ ਹੈ। ਇਸ ਦੀ ਸਥਾਪਨਾ 44 ਸਾਲ ਪਹਿਲਾਂ 1975 ਵਿੱਚ ਕੀਤੀ ਗਈ ਸੀ।ਕਾਲਜ ਆਫ਼ ਨਰਸਿੰਗ, ਸੀਐਮਸੀ ਅਤੇ ਹਸਪਤਾਲ ਦੇ ਮੈਡੀਕਲ ਸਰਜੀਕਲ ਨਰਸਿੰਗ ਵਿਭਾਗ ਵਲੋਂ ਡਾ. ਊਸ਼ਾ ਸਿੰਘ-ਪ੍ਰੋਫੈਸਰ ਅਤੇ ਪ੍ਰਿੰਸੀਪਲ, ਕਾਲਜ ਆਫ਼ ਨਰਸਿੰਗ ਦੀ ਅਗਵਾਈ ਹੇਠ ਕਰਵਾਏ ਗਏ ਡਾਇਬੀਟੀਜ਼ ਜਾਗਰੂਕਤਾ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਇਸ ਰੋਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਪ੍ਰੋ.(ਸ਼੍ਰੀਮਤੀ) ਰਿਤੂ ਪੀ. ਨਾਈਹਰ, ਕੋ-ਆਰਡੀਨੇਟਰ, ਮੈਡੀਕਲ ਸਰਜੀਕਲ ਨਰਸਿੰਗ ਵਿਭਾਗ ਨੇ ਡਾਇਬੀਟੀਜ਼ ਲਈ ਜ਼ਰੂਰੀ ਦੇਖਭਾਲ ਅਤੇ ਇਲਾਜ ਲਈ ਬਰਾਬਰ ਪਹੁੰਚ ਦੀ ਮਹੱਤਤਾ ਨੂੰ ਪ੍ਰਗਟ ਕੀਤਾ।
ਇਸ ਮੌਕੇ ਸ਼੍ਰੀਮਤੀ ਸਪਨਾ ਡੀ. ਮਾਲਵੀਆ, ਐਸੋਸੀਏਟ ਪ੍ਰੋਫੈਸਰ ਅਤੇ ਸ਼੍ਰੀਮਤੀ ਐਸਟਰ ਕੇ. ਮਸੀਹ, ਅਸਿਸਟੈਂਟ ਪ੍ਰੋਫੈਸਰ ਨੂੰ ਸ਼ੂਗਰ ਰੋਗ ਪ੍ਰਤੀ ਜਾਗਰੂਕ ਕਰਨ ਲਈ ਨਿਭਾਈਆਂ ਜਾ ਰਹੀਆਂ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ
ਨਰਸਿੰਗ ਵਿਦਿਆਰਥੀਆਂ ਨੇ ਡਾਇਬੀਟੀਜ਼ ਮਲੇਟਸ 'ਤੇ ਪੋਸਟਰ ਪ੍ਰਦਰਸ਼ਨੀ ਅਤੇ ਮੁਕਾਬਲੇ ਵਰਗੀਆਂ ਵੱਖ-ਵੱਖ ਨਿਗਰਾਨੀ ਵਾਲੀਆਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।