ਭੀਖੀ,29 ਅਕਤੂਬਰ ( ਕਮਲ ਜਿੰਦਲ )ਚੈਂਪੀਅਨਸ਼ਿਪ ਗਰੁੱਪ ਵੱਲੋਂ ਪਿਛਲੇ ਦਿਨੀ ਚੰਡੀਗੜ੍ਹ ਵਿਖੇ ਯੋਗਤਾ ਦੇ ਨੈਸ਼ਨਲ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਪ੍ਰਦੇਸ਼ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਨਵੀਂ ਦਿੱਲੀ ਉੱਤਰਾਖੰਡ ਰਾਜਸਥਾਨ ਅਤੇ ਗੁਜਰਾਤ ਦੇ 16 ਹਜਰ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਪ੍ਰਯੋਗਤਾ ਵਿੱਚ ਬੱਚਿਆਂ ਤੋਂ 100 ਸਵਾਲਾਂ ਦੇ ਜਵਾਬ 25 ਮਿੰਟਾਂ ਵਿੱਚ ਦੇਣ ਲਈ ਕਿਹਾ ਗਿਆ ਸੀ ਇੰਨਾ ਸਵਾਲਾਂ ਦੇ ਮਾਨਵਿਕਾ ਸ਼ਰਮਾ ਪੁੱਤਰੀ ਸਤੀਸ਼ ਕੁਮਾਰ ਸ਼ਰਮਾ ਨਿਵਾਸੀ ਭੀਖੀ ਨੇ 11 ਮਿੰਟਾਂ ਵਿੱਚ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਇਸ ਚੈਂਪੀਅਨਸ਼ਿਪ ਉੱਤੇ ਆਪਣਾ ਕਬਜ਼ਾ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਪਰਿਵਾਰਕ ਮੈਂਬਰਾਂ ਅਤੇ ਭੀਖੀ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਪ੍ਰਯੋਗੀਤਾ ਵਿੱਚ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਆਈ.ਏ.ਐਸ ਡਾਂ ਕਮਲ ਗਰਗ, ਮੁਹਾਲੀ ਦੇ ਜਿਲਾ ਪ੍ਰਧਾਨ ਸ੍ਰੀ ਸੰਜੀਵ ਬਿਸ਼ਟ ਅਤੇ ਚੰਡੀਗੜ੍ਹ ਦੇ ਭਾਜਪਾ ਮੈਂਬਰ ਸ੍ਰੀ ਰਵਿੰਦਰ ਪਠਾਣੀਆ ਜੀ ਵਿਸ਼ੇਸ਼ ਸਰੂਪ ਤੇ ਪਹੁੰਚੇ। ਜਿਨਾਂ ਨੇ ਪਹਿਲੀ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਪੁਰਸਕਾਰ ਦੇ ਕਰ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਬੋਲਦੇ ਡਾਂ ਕਮਲ ਗਰਗ ਨੇ ਕਿਹਾ ਕਿ ਹਰ ਇੱਕ ਬੱਚੇ ਨੂੰ ਇਹ ਅਬੈਕਸ ਸਿੱਖਿਆ ਜਰੂਰ ਸਿਖਣੀ ਚਾਹੀਦੀ ਹੈ ਜਿਸ ਨਾਲ ਬੱਚੇ ਗਣਿਤ ਦੇ ਨਾਲ ਨਾਲ ਹੋਰ ਵੀ ਵਿਸ਼ਿਆਂ ਵਿੱਚ ਵੀ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਹੈ। ਅਬੈਕਸ ਸਿੱਖਿਆ ਨਾਲ ਬੱਚੇ ਕੈਲਕੂਲੇਟਰ ਤੋਂ ਵੀ ਤੇਜ਼ ਜੋੜ ਘਟਾ ਗੁਨਾ ਭਾਗ ਐਡੀਸ਼ਨਲ ਪਹਾੜੇ ਆਦਿ ਮਿੰਟਾਂ ਸੈਕਿੰਡਾਂ ਵਿੱਚ ਹੱਲ ਕਰ ਸਕਦੇ ਹਨ। ਸਥਾਨਕ ਅਬੈਕਸ ਕੇਂਦਰ ਸੰਚਾਲਕ ਵਿਨਾ ਮਿੱਤਲ ਨੇ ਦੱਸਿਆ ਕਿ ਉਹਨਾਂ ਦੇ ਸੈਂਟਰ ਚੋਂ ਸਿੱਖਿਆ ਲੈਣ ਵਾਲੇ ਬੱਚੇ ਹਰ ਸਾਲ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦੇ ਹਨ। ਅਤੇ ਇਸ ਚੈਂਪੀਅਨਸ਼ਿਪ ਵਿਚੋਂ ਅੱਵਲ ਆਉਂਦੇ ਹਨ।ਮਾਨਵਿਕਾ ਸ਼ਰਮਾ ਨੇ ਵੀ ਇਸ ਵਾਰ ਦੂਸਰੇ ਸਾਲ ਵੀ ਰਾਸ਼ਟਰੀ ਪੱਧਰ ਦੇ ਆਪਣੀ ਪੰਜਵੀਂ ਟਰਮ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।