ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਭਗਵਾਨ ਵਾਲਮੀਕ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੇ ਪਿਤਾ ਸ. ਅਰਜਨ ਸਿੰਘ ਥਿੰਦ ਦੀ ਅਗਵਾਈ ਦੇ ਵਿੱਚ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਵਾਲਮੀਕ ਮੰਦਰ ਮੰਡੀ ਮੁੱਲਾਂਪੁਰ ਦੇ ਵਿੱਚ ਹਾਜਰੀ ਭਰੀ ਗਈ ਜਿਸ ਦੇ ਵਿੱਚ ਬੋਲਦਿਆਂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਭਗਵਾਨ ਵਾਲਮੀਕ ਜੀ ਜੋ ਕਿ ਰਮਾਇਣ ਨੂੰ ਰਚਣ ਵਾਲੇ ਤੇ ਸਮੁੱਚੀ ਲੁਕਾਈ ਨੂੰ ਗਿਆਨ ਦੇਣ ਵਾਲੇ ਉਗੇ ਵਿਦਵਾਨ ਸਨ ਜਿਨਾਂ ਦੀਆਂ ਸਿਖਿਆਵਾਂ ਤੇ ਸਾਨੂੰ ਅਮਲ ਕਰਨ ਦੀ ਲੋੜ ਹੈ ਜਿਸ ਸਦਕਾ ਅਸੀ ਇਸ ਭਵਜਲ ਤੋਂ ਪਾਰ ਉਤਾਰਾ ਕਰ ਸਕਦੇ ਹਾਂ ਇਸ ਮੋਕੇ ਤੇ ਬੋਲਦਿਆਂ ਅਰਜਨ ਸਿੰਘ ਥਿੰਦ ਨੇ ਆਖਿਆ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸਾਨੂੰ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣਾਂ ਚਾਹੀਦਾ ਹੈ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰਸਿੰਘ ਮਾਨ,ਪ੍ਰਚਾਰਕ ਸੁਧੀਰ ਵਿਰਲਾ,ਨਵਲ ਕੁਮਾਰ ਸ਼ਰਮਾ,ਪ੍ਰਦੀਪ ਭੰਵਰਾ,ਰਾਹੂਲ ਜੋਸੀ,ਸੰਦੀਪ ਦੁੱਗਲ,ਅਸ਼ਵਨੀ ਲੋਹਟ,ਸੱਜੇ ਟਾਂਕ,ਰਵੀ ਗਾਬਰੇ,ਰਵੀ ਨਾਗਵੰਸ਼ੀ , ਬਿੱਟੂ ਨਾਗਪਾਲ,ਪਿਸ ਮੁੱਲਾਪੁਰ,ਕਰਤਾਰ ਤੂਰ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸੁਰੇਸ਼ ਕੁਮਾਰ ,ਜਗਤਾਰ ਸਿੰਘ,ਸੱਤਪਾਲ ਬਾਸਲ,ਮਲਕੀਤ ਰਕਬਾ,ਮਨਮੋਹਨ ਮੋਹੀ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ ,ਮਾਨਾ ਮੋਰਕਰੀਮਾ ਤੇ ਹੋਰ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਏ।