ਧਰਮਕੋਟ ( ਜਸਵਿੰਦਰ ਸਿੰਘ ਰੱਖਰਾ)ਅੱਜ ਸਥਾਨਕ ਸ਼ਹਿਰ ਦੇ ਢੋਲੇਵਾਲਾ ਰੋਡ ਉਪਰ ਸਥਿੱਤ ਸ਼ਮਸ਼ਾਨ ਘਾਟ ਤੋਂ ਸੇਮ ਨਾਲੇ ਤੱਕ ਆਰ.ਸੀ.ਸੀ ਪਾਈਪਾਂ ਪਾਉਣ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਆਪਣੇ ਕਰ ਕਮਲਾਂ ਨਾਲ ਨੀਂਹ ਪੱਥਰ ਰੱਖਿਆ ਗਿਆ | ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਉਹਨਾ ਦੱਸਿਆ ਕਿ ਸ਼ਹਿਰ ਦੇ ਮੋਹਤਵਾਰਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਸ਼ਮਸ਼ਾਨ ਘਾਟ ਤੋਂ ਸੇਮ ਨਾਲੇ ਤੱਕ ਆਰ.ਸੀ.ਸੀ ਪਾਈਪਾਂ ਪਵਾਈਆਂ ਜਾਣ ਤਾਂ ਕਿ ਸ਼ਹਿਰ ਦਾ ਗੰਦਾ ਪਾਣੀ ਇਥੇ ਇਕੱਠਾ ਹੋਣ ਤੋਂ ਰੁਕ ਸਕੇ | ਜਿਸ ਕਾਰਨ ਆਉਣ ਵਾਲਿਆਂ ਨੂੰ ਭਾਰੀ ਦਿੱਕਤ ਆਉਂਦੀ ਸੀ | ਉਹਨਾ ਕਿਹਾ ਕਿ ਅੱਜ 27 ਲੱਖ ਦੀ ਲਾਗਤ ਨਾਲ ਹੋਣ ਵਾਲੇ ਇਸ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜੋ ਜਲਦ ਹੀ ਮੁਕੰਮਲ ਕਰ ਹੋ ਜਾਵੇਗਾ | ਉਹਨਾ ਕਿਹਾ ਕਿ ਸ਼ਹਿਰ ਧਰਮਕੋਟ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਮੈਂ ਅਤੇ ਮੇਰੀ ਸਮੁੱਚੀ ਟੀਮ ਲਗਾਤਾਰ ਯਤਨਸ਼ੀਲ ਹਾਂ ਅਤੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ਼ ਦਵਾਉਂਦੇ ਹਾਂ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਤਤਪਰ ਰਹਾਂਗੇ | ਇਸ ਮੌਕੇ ਗੁਰਮੀਤ ਮੁਖੀਜਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਡਾ. ਗੁਰਮੀਤ ਸਿੰਘ ਗਿੱਲ, ਅਸ਼ੋਕ ਕੁਮਾਰ ਖੁਲਰ, ਰਾਜਾ ਬੱਤਰਾ, ਮੰਗਾ ਮੰਤਰੀ, ਡਾ. ਅਮਿ੍ਤਪਾਲ ਸਿੰਘ ਬਿੱਟੂ ਜਲਾਲਾਬਾਦ, ਡਾ. ਸੁਰਿੰਦਰਪਾਲ ਜੁਨੇਜਾ, ਬਲਜਿੰਦਰ ਸਿੰਘ ਸਿੱਧੂ, ਸੁਖਬੀਰ ਸਿੰਘ ਸੁੱਖਾ ਸਾਬਕਾ ਕੌਂਸਲਰ, ਅਮਰਜੀਤ ਸਿੰਘ ਸਾਬਕਾ ਕੌਂਸਲਰ, ਕਿਸ਼ਨ ਹਾਂਸ ਸਾਬਕਾ ਕੌਂਸਲਰ, ਪਿੰਦਰ ਸਿੱਧੂ, ਸੁਖਦੇਵ ਸਿੰਘ, ਬਲਰਾਜ ਸਿੰਘ ਕਲਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜਰ ਸਨ |