You are here

ਮਾਲਵਾ ਵੈਲਫੇਅਰ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਕਰਵਾਇਆ ਨਾਟਕ ਮੇਲਾ

ਤਲਵੰਡੀ ਸਾਬੋ, 15 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸਮਾਜ ਸੇਵੀ ਸੰਸਥਾ ਮਾਲਵਾ ਵੈਲਫੇਅਰ ਕਲੱਬ ਵੱਲੋਂ ਜ਼ਿਲਾ ਪ੍ਰਸ਼ਾਸਨ ਬਠਿੰਡਾ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਖਾਲਸਾ ਸਕੂਲ ਲੜਕੀਆਂ ਵਿਖੇ ਨਸ਼ਿਆਂ ਦੇ ਵਿਰੁੱਧ ਨਾਟਕ ਮੇਲਾ ਕਰਵਾਇਆ ਗਿਆ ਕਲੱਬ ਦੇ ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਚੇਤਕ ਰੰਗ ਮੰਚ ਟੀਮ ਮੁਹਾਲੀ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਾ ਹੋਇਆ ਨਾਟਕ ਘਰ ਵਾਪਸੀ ਅਤੇ ਜ਼ਿੰਦਗੀ ਵਿੱਚ ਚੰਗੇ ਕੰਮ ਦੀ ਪ੍ਰੇਰਨਾ ਦਿੰਦਾ ਹੋਇਆ ਪਾਲੀ ਭੁਪਿੰਦਰ ਦਾ ਲਿਖਿਆ ਨਾਟਕ ਕੁਝ ਤਾਂ ਕਰੋ ਯਾਰੋ ਖੇਡੇ ਗਏ। ਕਲੱਬ ਪ੍ਰਧਾਨ ਵਿਕਾਸ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਰਦਾਰ ਗੁਲਨੀਤ ਸਿੰਘ ਐਸ ਐਸ ਪੀ ਬਠਿੰਡਾ, ਗਗਨਦੀਪ ਸਿੰਘ ਐਸਡੀਐਮ ਤਲਵੰਡੀ ਸਾਬੋ, ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪਹੁੰਚੇ। ਸ੍ਰ. ਗੁਲਨੀਤ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਗਗਨਦੀਪ ਸਿੰਘ ਐਸਡੀਐਮ ਤਲਵੰਡੀ ਸਾਬੋ ਨੇ ਲੋਕਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਦੇ ਹੋਏ ਕਲੱਬ ਦੇ ਕਰਵਾਏ ਹੋਏ ਪ੍ਰੋਗਰਾਮ ਦੀ ਸਲਾਹਣਾ ਕੀਤੀ। ਕਲੱਬ ਸਰਪ੍ਰਸਤ ਅੰਮ੍ਰਿਤਪਾਲ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਅਤੇ ਨਾਟਕ ਦੇਖਣ ਪਹੁੰਚੇ ਹੋਏ ਲੋਕਾਂ ਨੂੰ ਜੀ ਆਇਆਂ ਆਖਿਆ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਦੱਸਿਆ। ਚੇਅਰਮੈਨ ਸ਼ੇਖਰ ਤਲਵੰਡੀ ਦੁਆਰਾ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਥਾਨਕ ਗਾਇਕ ਦਿਲਸ਼ਾਦ ਅਲੀ ਦੁਆਰਾ ਆਪਣੇ ਗੀਤਾਂ ਦੇ ਰਾਹੀਂ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕੀਤਾ ਗਿਆ। ਇਸ ਨਾਟਕ ਮੇਲੇ ਵਿੱਚ ਮੰਚ ਸੰਭਾਲਣ ਦੀ ਭੂਮਿਕਾ ਮਾਸਟਰ ਬੂਟਾ ਸਿੰਘ ਅਤੇ ਗਗਨਦੀਪ ਸਿੰਘ ਹੈਪੀ ਦੁਆਰਾ ਵਧੀਆ ਤਰੀਕੇ ਦੁਆਰਾ ਨਿਭਾਈ ਗਈ। ਇਸ ਮੌਕੇ ਡੀਐਸਪੀ ਰਾਜੇਸ਼ ਸਨੇਹੀ, ਐਸਐਚਓ ਗੁਰਮੀਤ ਸਿੰਘ, ਖਾਲਸਾ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਛੋਟਾ ਸਿੰਘ, ਮੈਨੇਜਰ ਰਣਜੀਤ ਸਿੰਘ ਮਲਕਾਣਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਸਿੱਧੂ ਅਤੇ ਗੁਰਮੀਤ ਕੌਰ, ਸਹਾਰਾ ਕਲੱਬ ਸਰਪ੍ਰਸਤ ਡਾ. ਸੁਖਦੇਵ ਸਿੰਘ, ਤਰਸੇਮ ਸਿੰਗਲਾ, ਰਾਜਵੀਰ ਸਿੰਘ, ਹਰਬੰਸ ਸਿੰਘ ਅਤੇ ਕਲੱਬ ਅਹੁਦੇਦਾਰ ਮਨਦੀਪ ਸਿੰਘ ਖਜਾਨਚੀ, ਬਲਵਿੰਦਰ ਸਿੰਘ ਬੱਡੂ, ਰਣਜੀਤ ਸਿੰਘ ਬਰਾੜ, ਰਾਜਦੀਪ ਸਿੰਘ, ਹਰਬੰਸ ਸਿੰਘ ਮਾਨ, ਚਮਨ ਲਾਲ, ਸੁਖਪਾਲ ਸੋਨੂੰ, ਬਲਕਰਨ ਸਿੰਘ, ਸ਼ੁਭਦੀਪ ਸਿੰਘ, ਰਜਤ ਕੁਮਾਰ, ਜਗਨਦੀਪ ਸਿੰਘ, ਰਾਜੀਵ ਕੁਮਾਰ, ਅਮਨਦੀਪ ਸਿੰਘ, ਚੌਧਰੀ ਵਿਜੇਪਾਲ ਅਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ।