ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-
ਸਿੱਧਵਾਂ ਬੇਟ-ਜਲੰਧਰ ਪੁੱਲ ਹੇਠਾਂ ਅਤੇ ਸਤਲੁਜ ਦਰਿਆਂ ਦੇ ਮੱਦੇਪੁਰ ਬੰਨ੍ਹ ਨੇੜੇ ਰੇਤਾ ਕੱਢਣ ਦੇ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਮੌਕੇ 'ਤੇ ਪੁੱਜੇ।ਇਸ ਸਬੰਧੀ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ 'ਚ ਲੋਕ ਉਥੇ ਇੱਕਠੇ ਹੋ ਗਏ।ਵਿਧਾਇਕਾ ਮਾਣੂੰਕੇ ਨੇ ਰੇਤਾ ਠੇਕੇਦਾਰਾਂ ਵੱਲੋਂ ਆਪਣੇ ਰਹਿਣ ਤੇ ਦਫਤਰ ਲਈ ਕੀਤੀ ਜਾ ਰਹੀ ਉਸਾਰੀ ਦਿਖਾਉਂਦਿਆਂ ੋਿਕਹਾ ਕਿ ਸਿਆਸੀ ਸ਼ਹਿ 'ਤੇ ਰੇਤਾ ਦਾ ਟੱਕ ਲਾਇਆ ਜਾ ਰਿਹਾ ਹੈ, ਜਦ ਕਿ ਕਾਨੂੰਨ ਮੁਤਾਬਕ ਇਹ ਪੂਰੀ ਤਰ੍ਹਾਂ ਹੈਰ ਕਾਨੂੰਨੀ ਹੈ।ਉਨ੍ਹਾਂ ਕਿਹਾ ਕਿ ਅਜੇ ਪਿਛਲੇ ਵਰ੍ਹੇ ਸਤਲੁਜ ਦਰਿਆ ਦੇ ਪਿੱਛਿੳਂ ਛੱਡੇ ਪਾਣੀ ਕਾਰਨ ਬੇੇਟ ਇਲਾਕੇ ਦੇ ਇੰਨ੍ਹਾਂ ਪਿੰਡਾਂ 'ਚ ਮੱਚੀ ਤਬਾਹੀ ਦਾ ਮੰਜਰ ਇਹ ਲੋਕ ਹਾਲੇ ਭੁੱਲੇ ਨਹੀਂ ਹਨ।ਹੁਣ ਮੁੜ ਰੇਤਾ ਦੇ ਠੇਕੇਦਾਰ ਆਪਣੀ ਸਿਆਸੀ ਪਹੁੰਚ ਦੇ ਦਮ 'ਤੇ 70 ਪਿੰਡਾਂ ਨੂੰ ਖਤਰਾ ਪੈਂਦਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਸਰਕਾਰ 'ਤੇ ਦੁਬਾਅ ਪਾ ਕੇ ਲਗਵਾਏ ਗਏ ਪੱਥਰਾਂ ਦੇ ਸਟੱਡ ਵੀ ਇਨ੍ਹਾਂ ਠੇਕੇਦਾਰਾਂ ਵੱਲੋਂ ਪੱਟ ਦਿੱਤੇ ਗਏ ਹਨ।ਉਨ੍ਹਾਂ ਸਥਾਨਕ ਪ੍ਰਸ਼ਾਸਨ ਵੱਲੋਂ ਢੁੱਕਵੀਂ ਕਾਰਵਾਈ ਨਾ ਕਰਨ 'ਤੇ ਰੋਸ ਪ੍ਰਗਟਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਇਹ ਗੈਰ-ਕਾਨੂੰਨੀ ਰੇਤਾ ਕੱਢਣ ਦਾ ਕੰਮ ਬੰਦ ਨਾ ਹੋਇਆ ਤਾਂ ਉਹ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰਨਗੇ।