ਕੌਮੀ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ 9 ਅਕਤੂਬਰ ਨੂੰ ਰੋਸ-ਮੁਜ਼ਾਹਰੇ ਦਾ ਅੈਲ਼ਾਨ !!
ਜਗਰਾਉਂ ,17 ਸਤੰਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਅੱਜ 543ਵੇਂ ਦਿਨ ਵਰਦੇ ਮੀਂਹ 'ਚ ਵੀ ਥਾਣੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਮੰਗ ਜ਼ੋਰਸ਼ੋਰ ਨਾਲ ਉਠਾਈ ਗਈ। ਧਰਨੇ ਦੁਰਾਨ ਪ੍ਰੈਸ ਨੂੰ ਜਾਰੀ ਬਿਆਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਸਵਿੰਧਾਨਕ ਬਾਡੀ "ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ" ਵਲੋਂ ਕੁਲਵੰਤ ਕੌਰ ਦੀ ਮੌਤ ਲਈ ਜਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਜਾਰੀ ਅਦੇਸ਼ਾਂ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਹੇ ਹਨ ਹੈ, ਜਿਸ ਕਾਰਨ ਲੰਘੀ 28 ਸਤੰਬਰ ਨੂੰ ਕੀਤੀ ਸੁਣਵਾਈ ਦੁਰਾਨ ਕੌਮੀ ਕਮਿਸ਼ਨ ਨੂੰ ਮਜ਼ਬੂਰਨ ਡੀਜੀਪੀ ਪੰਜਾਬ ਨੂੰ ਦਿੱਲੀ ਤਲ਼ਬ ਕਰਨਾ ਪਿਆ ਹੈ। ਉਨ੍ਹਾਂ ਕਮਿਸ਼ਨ ਦੀ ਇਸ ਕਾਰਵਾਈ 'ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਗਲ਼ਤ ਰਿਪੋਰਟਾਂ ਭੇਜਣ ਵਾਲੇ ਸਾਰੇ ਅਧਿਕਾਰੀਆਂ ਖਿਲਾਫ਼ ਅੈਸ.ਸੀ.ਅੈਸ.ਟੀ
ਅੈਕਟ 1989 ਅਧੀਨ ਕਾਰਵਾਈ ਕੀਤੀ ਜਾਵੇ। ਧਰਨਾਕਾਰੀ ਵਲੋਂ ਪੀੜ੍ਹਤ ਮਾਤਾ ਸੁਰਿੰਦਰ ਕੌਰ ਮ੍ਰਿਤਕ ਕੁਲਵੰਤ ਕੌਰ, ਮੁਦਈ ਇਕਬਾਲ ਸਿੰਘ ਅਤੇ ਉਸ ਦੀ ਭਰਜਾਈ 'ਤੇ ਜੁਲਮ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਹਤਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਉਠਾਈ ਹੈ। ਸਮੂਹ ਧਰਨਾਕਾਰੀ ਆਗੂਆਂ ਨੇ 9 ਅਕਤੂਬਰ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਵੱਡਾ ਰੋਸ-ਮੁਜ਼ਾਹਰਾ ਕਰਨ ਦਾ ਪ੍ਰਣ ਵੀ ਦੁਹਰਾਇਆ ਹੈ। ਤਾ ਜਾਵੇਗਾ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਦਲ ਖਾਲਸਾ ਦੇ ਮਹਿੰਦਰ ਸਿੰਘ, ਬਲਜੀਤ ਸਿੰਘ ਮੀਰਪੁਰ, ਗੁਰਦੀਪ ਸਿੰਘ ਮਡਿਆਣੀ, ਅਵਤਾਰ ਸਿੰਘ, ਬਲਵੀਰ ਸਿੰਘ, ਮੇਜ਼ਰ ਸਿੰਘ ਆਦਿ ਹਾਜ਼ਰ ਸਨ।