You are here

ਬਰਤਾਨੀਆ 'ਚ ਪੜ੍ਹ ਰਹੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆ ਲਈ ਖੁਸ਼ਖਬਰੀ  

ਹੁਣ ਪੜ੍ਹਾਈ ਪੂਰੀ ਹੋਣ ਤੇ ਮਿਲ ਸਕੇਗਾ ਵਰਕ ਪਰਮਿਟ  

 

ਲੰਡਨ, ਮਾਰਚ 2021 -(ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ  )

ਬਰਤਾਨੀਆ 'ਚ ਪੜ੍ਹਾਈ ਦੇ ਬਾਅਦ ਤਜ਼ਰਬੇ ਲਈ ਕੰਮ ਕਰਨ ਲਈ ਮੌਕੇ ਉਪਲਬਧ ਕਰਾਉਣ ਵਾਲੇ ਨਵੀਂ ਕਿਸਮ ਦਾ ਵਰਕ ਵੀਜ਼ਾ ਭਾਰਤ ਜਿਹੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਵੇਗਾ ਇਸ ਲਈ 1 ਜੁਲਾਈ ਤੋਂ ਰਸਮੀ ਅਰਜ਼ੀ ਦਿੱਤੀ ਜਾ ਸਕਦੀ ਹੈ | ਇਹ ਜਾਣਕਾਰੀ ਯੂ.ਕੇ. ਦੇ ਗ੍ਰਹਿ ਵਿਭਾਗ ਨੇ ਦਿੱਤੀ ਹੈ | ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਲੋਂ ਪਿਛਲੇ ਸਾਲ ਐਲਾਨੇ 'ਗ੍ਰੈਜੂਏਟ ਰੂਟ ਵੀਜ਼ਾ' ਪੋਸਟ-ਬ੍ਰੈਗਜ਼ਿਟ ਨੀਤੀ ਦਾ ਹਿੱਸਾ ਹੈ | ਇਸ ਹਫ਼ਤੇ ਸੰਸਦ 'ਚ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਇਸ ਦੀ ਪੁਸ਼ਟੀ ਕੀਤੀ ਗਈ ਹੈ | ਵਿਦੇਸ਼ੀ ਵਿਦਿਆਰਥੀਆਂ ਲਈ ਇਹ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋਵੇਗਾ | ਮਿਨਿਸਟਰ ਫੌਰ ਫਿਊਚਰ ਬਾਰਡਰ ਅਤੇ ਇਮੀਗ੍ਰੇਸ਼ਨ ਮੰਤਰੀ ਕੇਵਿਨ ਪੋਸਟਰ ਨੇ ਕਿਹਾ ਕਿ ਕੋਰੋਨਾ ਦੇ ਬਾਅਦ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਬਰਤਾਨੀਆ 'ਚ ਰਹਿ ਕੇ ਕਾਰੋਬਾਰ, ਵਿਗਿਆਨ, ਕਲਾ ਅਤੇ ਤਕਨਾਲੋਜੀ ਦੇ ਉੱਚਤਮ ਪੱਧਰ 'ਤੇ ਕੈਰੀਅਰ ਬਣਾਉਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਬਿਹਤਰ ਮੌਕਾ ਮਿਲ ਸਕੇ | ਉਨ੍ਹਾਂ ਕਿਹਾ ਕਿ ਅੱਜ ਕਈ ਤਬਦੀਲੀਆਂ ਦਾ ਐਲਾਨ ਕੀਤਾ ਹੈ | ਇਸ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਬਰਤਾਨੀਆ ਦੇ ਵਿੱਦਿਅਕ ਅਦਾਰਿਆਂ 'ਚ ਬਿਹਤਰੀਨ ਸਿੱਖਿਆ ਪ੍ਰਾਪਤ ਕਰਨ ਮਗਰੋਂ ਇਸ ਦੇਸ਼ 'ਚ ਰਿਹਾਇਸ਼, ਕੰਮ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਠਹਿਰ ਸਕਦੇ ਹਨ |