You are here

-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2  ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਦੂਸਰੇ ਦਿਨ ਸ਼ਾਨਦਾਰ ਮੁਕਾਬਲੇ ਹੋਏ

ਲੁਧਿਆਣਾ, 3 ਸਤੰਬਰ (ਟੀ. ਕੇ. ) - ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਲੜੀਵਾਰ ਦੂਜੇ ਦਿਨ ਵਿੱਚ ਬਲਾਕ ਡੇਹਲੋ, ਖੰਨਾ, ਲੁਧਿਆਣਾ-2, ਸਿੱਧਵਾਂ ਬੇਟ ਅਤੇ ਸੁਧਾਰ ਵਿੱਚ ਤਹਿ ਕੀਤੇ ਸਡਿਊਲ ਅਨੁਸਾਰ ਕਰਵਾਏ ਜਾ ਰਹੇ ਹਨ ਜਿਸ ਵਿੱਚ ਅੰ-17 ਲੜਕੇ ਲੜਕੀਆਂ, 41-55  ਮੈਨ/ਵੂਮੈਨ ਸ਼ਾਮਲ ਹਨ। ਇਨ੍ਹਾਂ ਪੰਜਾਂ ਬਲਾਕਾਂ ਵਿੱਚ ਟੂਰਨਾਂਮੈਂਟ ਮਿਤੀ 2 ਸਤੰਬਰ ਤੋਂ 4 ਸਤੰਬਰ ਤੱਕ ਜਾਰੀ ਰਹਿਣਗੇ। 

ਬਲਾਕ ਪੱਧਰੀ ਖੇਡਾਂ ਬੀਤੇ ਕੱਲ੍ਹ 2 ਸਤੰਬਰ ਤੋਂ 10 ਸਤੰਬਰ 2023 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। 

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਵੱਖ-ਵੱਖ ਵਰਗਾਂ  ਦੀਆਂ ਅੱਠ ਖੇਡਾਂ ਜਿਨ੍ਹਾਂ ਵਿੱਚ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ ਅਤੇ ਟੱਗ ਆਫ ਵਾਰ ਸ਼ਾਮਲ ਹਨ, ਦੇ ਮੁਕਾਬਲੇ ਕਰਵਾਏ ਜਾਣੇ ਹਨ।

ਉਨ੍ਹਾਂ ਇਸ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਵਿੱਚ ਖੇਡ ਮੁਕਾਬਲਿਆਂ ਦੇ ਨਤੀਜੀਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ ਲੁਧਿਆਣਾ-2 ਅਧੀਨ ਸ.ਸ.ਸ.ਸਮਾਰਟ ਸਕੂਲ, ਸਾਹਨੇਵਾਲ ਵਿਖੇ ਲੜਕਿਆਂ ਦੇ ਕਬੱਡੀ ਸਰਕਲ ਦੇ ਅੰਡਰ-17 ਸਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਜਸਪਾਲ ਬਾਂਗਰ ਨੇ ਪਹਿਲਾਂ ਸਥਾਨ, ਸ.ਸ.ਸ.ਸਕੂਲ ਹਰਨਾਮਪੁਰਾ ਨੇ ਦੂਜਾ ਸਥਾਨ ਅਤੇ ਸ.ਸ.ਸ. ਸਕੂਲ ਉਮੈਦਪੁਰਾ ਟਿੱਬਾ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਸਾਲ ਦੇ ਮੁਕਾਬਲਿਆਂ ਵਿੱਚ ਐਚ.ਵੀ.ਐਮ. ਸਕੂਲ ਲੁਧਿਆਣਾ ਨੇ ਪਹਿਲਾਂ ਸਥਾਨ ਅਤੇ ਡੀਸੈਂਟ ਸਕੂਲ ਭਾਮੀਆਂ ਨੇ ਦੂਜਾ ਸਥਾਨ ਹਾਸਲ ਕੀਤਾ।

ਐਥਲੈਟਿਕਸ ਖੇਡ ਦੇ 100 ਮੀਟਰ ਦੌੜ ਮੁਕਾਬਲਿਆਂ ਵਿੱਚ ਅੰਜਲੀ ਕੁਮਾਰੀ, ਸਰਕਾਰੀ ਹਾਈ ਸਕੂਲ ਰਾਮਗੜ੍ਹ ਨੇ ਪਹਿਲਾਂ, ਕਾਜਲ ਨੇ ਦੂਜਾ ਅਤੇ ਅਮਨਜੋਤ ਸਰਕਾਰੀ ਹਾਈ ਸਕੂਲ ਪੱਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਦੇ ਵਿੱਚ ਮੁਸਕਾਨ ਕੌਰ, ਸਰਕਾਰੀ ਹਾਈ ਸਕੂਲ ਰਾਮਗੜ੍ਹ ਪਹਿਲਾਂ ਸਥਾਨ, ਰਾਇਨ, ਟੈਗੋਰ ਪਬਲਿਕ ਸਕੂਲ ਸਾਹਨੇਵਾਲ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੀ ਰਿਆ ਤਿਵਾੜੀ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੀ ਸਿਮਰਨਦੀਪ ਕੌਰ ਨੇ ਪਹਿਲਾਂ ਸਥਾਨ, ਮੁਸਕਾਨ ਕੌਰ ਦੂਜਾ ਅਤੇ ਅੰਜਲੀ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। 

ਫੁੱਟਬਾਲ ਖੇਡ ਅੰਡਰ-17 ਸਾਲ ਲੜਕਿਆਂ ਵਿੱਚ ਸ.ਸ.ਸ. ਸਕੂਲ ਸਹਿਬਾਣਾ ਨੇ ਪਹਿਲਾਂ ਸਥਾਨ ਬੁੱਢੇਵਾਲ ਨੇ ਦੂਜਾ ਅਤੇ ਕਨੇਚ ਨੂੰ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਲੜਕੀਆਂ ਅੰਡਰ-17 ਸਾਲ ਵਿੱਚ ਸਰਕਾਰੀ ਹਾਈ ਸਕੂਲ ਸਸਰਾਲੀ ਨੇ ਪਹਿਲਾਂ ਸਥਾਨ, ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਕੋਹਾੜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਲੜਕਿਆਂ ਅੰਡਰ-17 ਸਾਲ ਵਿੱਚ ਯੂ.ਪੀ.ਐਸ.ਸੀ. ਜੈਨ ਪਬਲਿਕ ਸਕੂਲ ਨੇ ਪਹਿਲਾਂ, ਡੀਸੈਂਟ ਪਬਲਿਕ ਸਕੂਲ ਨੇ ਦੂਜਾ ਸਥਾਨ ਅਤੇ ਦਿਆਲ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਲੜਕੀਆਂ ਅੰਡਰ-17 ਸਾਲ ਵਿੱਚ ਦਰਸ਼ਨ ਅਕੈਡਮੀ ਭਾਮੀਆਂ ਨੇ ਪਹਿਲਾਂ ਸਥਾਨ ਅਤੇ ਯੂ.ਪੀ.ਐਸ.ਸੀ. ਜੈਨ ਪਬਲਿਕ ਸਕੂਲ ਜਮਾਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਬਰਾੜ ਵਲੋਂ ਬਲਾਕ ਸੁਧਾਰ ਅਧੀਨ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ ਉਮਰ ਵਰਗ ਅੰ-17 ਫੁਟਬਾਲ ਵਿੱਚ ਪਿੰਡ ਮੋਹੀ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਪਿੰਡ ਮੁੱਲਾਪੁਰ ਦੀ ਟੀਮ ਨੇ ਦੂਜਾ ਸਥਾਨ ਅਤੇ ਖੰਡੂਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਅੰਡਰ-17 ਸਾਲ ਲੜਕਿਆਂ ਵਿੱਚ ਪਿੰਡ ਬੱਦੋਵਾਲ ਦੀ ਟੀਮ ਨੇ ਪਹਿਲਾਂ ਸਥਾਨ, ਸਰਕਾਰੀ ਹਾਈ ਸਕੂਲ ਮੁੱਲਾਪੁਰ ਮੰਡੀ ਦੀ ਟੀਮ ਨੇ ਦੂਜਾ ਸਥਾਨ ਅਤੇ ਸ.ਸ.ਸ. ਸਕੁਲ ਹਲਵਾਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਦੇ ਵਿੱਚ ਗੁਰੂਸਰ ਸੁਧਾਰ ਨੇ ਪਹਿਲਾਂ ਸਥਾਨ ਅਤੇ ਸੁਧਾਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕ ਦੇ ਸ਼ਾਟਪੁੱਟ ਈਵੈਂਟ ਲੜਕਿਆਂ ਵਿੱਚ ਤਨਵੀਰ ਸਿੰਘ ਨੇ ਪਹਿਲਾਂ ਸਥਾਨ ਅਤੇ ਜਗਦੀਸ ਸਿੰਘ, ਸਰਕਾਰੀ ਹਾਈ ਸਕੂਲ ਬੜੈਚ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਖੰਡੂਰ ਨੇ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਡੇਹਲੋਂ ਅਧੀਨ ਕਿਲ੍ਹਾ ਰਾਏਪੁਰ ਸਟੇਡੀਅਮ, ਲੁਧਿਆਣਾ ਵਿਖੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਕਬੱਡੀ ਨੈਸਨਲ ਸਟਾਇਲ ਅੰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਸਰੀਂਹ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਆਸੀ ਦੀ ਟੀਮ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸਕੂਲ ਕੈਂਡ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਇਲ ਅੰ-17 ਸਾਲ ਲੜਕੀਆਂ ਵਿੱਚ ਕਿਲਾ ਰਾਏਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਅੰੰਡਰ-17 ਸਾਲ ਲੜਕਿਆਂ ਵਿੱਚ ਸਰਕਾਰੀ ਸ.ਸ.ਸ. ਸਕੂਲ ਖਾਨਪੁਰ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਸ.ਸ.ਸ. ਸਕੂਲ ਕਿਲਾ ਰਾਏਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਦ੍ਰਿਸ਼ਟੀ ਪਬਲਿਕ ਸਕੂਲ ਨੇ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਜਗੇੜਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 41 ਤੋਂ 55 ਸਾਲ ਪੁਰਸ਼ ਵਿੱਚ ਡੇਹਲੋਂ ਦੀ ਟੀਮ ਨੇ ਪਹਿਲਾਂ ਸਥਾਨ ਅਤੇ ਕਿਲਾ ਰਾਏਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਬਲਾਕ ਖੰਨਾ ਅਧੀਨ ਨਰੇਸ਼ ਚੰਦਰ ਸਟੇਡੀਅਮ, ਖੰਨਾ ਵਿਖੇ ਖੋ-ਖੋ ਲੜਕੇ ਅੰਡਰ-17 ਸਾਲ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸ.ਸ.ਸ. ਸਕੂਲ ਖੰਨਾਂ ਨੇ ਪਹਿਲਾ ਸਥਾਨ ਅਤੇ ਨਨਕਾਣਾ ਪਬਲਿਕ ਸਕੂਲ ਈਸੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੇ ਅੰਡਰ-17 ਸਾਲ ਲੜਕੀਆਂ ਵਿੱਚ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸ.ਸ.ਸ. ਸਕੂਲ ਖੰਨਾਂ ਨੇ ਪਹਿਲਾ ਸਥਾਨ ਅਤੇ ਨਨਕਾਣਾ ਪਬਲਿਕ ਸਕੂਲ ਈਸੜੂ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਲੜਕਿਆਂ ਅੰਡਰ-17 ਸਾਲ ਵਿੱਚ ਭਗਤ ਪੂਰਨ ਸਿੰਘ ਸੀ.ਸੈ. ਸਕੂਲ ਰਾਜੇਵਾਲ ਨੇ ਪਹਿਲਾਂ ਸਥਾਨ ਅਤੇ ਹਿੰਦੀ ਪੁੱਤਰੀ ਪਾਠਸ਼ਾਲਾ ਖੰਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਬਲਾਕ ਸਿੱਧਵਾਂ ਬੇਟ ਅਧੀਨ ਖੇਡ ਮੈਦਾਨ ਪਿੰਡ ਸਿੱਧਵਾਂ ਬੇਟ ਵਿਖੇ ਐਥਲੈਟਿਕ ਦੇ ਅੰ-14 ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਅਤੇ ਨਿਸ਼ਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਵਿੱਚ ਜਸ਼ਨਦੀਪ ਸਿੰਘ ਨੇ ਪਹਿਲਾ ਸਥਾਨ ਅਵਤਾਰ ਸਿੰਘ ਨੇ ਦੂਜਾ ਸਥਾਨ ਅਤੇ ਗੁਰਮਨਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਦੇ 400 ਮੀਟਰ ਈਵੈਂਟ ਦੇ ਵਿੱਚ ਬਲਰਾਜ ਸਿੰਘ ਨੇ ਪਹਿਲਾਂ ਸਥਾਨ, ਅਵਤਾਰ ਸਿੰਘ ਦੂਜਾ ਰੋਹਿਤ ਸਿੰਘ ਨੇ ਤੀਜਾ, ਉਮਰ ਵਰਗ 41 ਤੋਂ 55 ਸਾਲ ਵਿੱਚ 100 ਮੀਟਰ ਦੌੜ ਵਿੱਚ ਪ੍ਰਭਜੀਤ ਸਿੰਘ ਨੇ ਪਹਿਲਾ, ਗੁਰਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੇ ਵਿੱਚ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ, ਸਿਮਰਨਪਾਲ ਕੌਰ ਨੇ ਦੂਜਾ ਸਥਾਨ ਅਤੇ ਸ਼ਗੁਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, 400 ਮੀਟਰ ਦੌਰੜ ਵਿੱਚ ਅਰਸ਼ਦੀਪ ਕੌਰ ਨੇ ਪਹਿਲਾਂ, ਵੀਰਪਾਲ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।