You are here

ਹਠੂਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ,ਇੱਕੋ ਰਾਤ ਲੱਖਾਂ ਰੁਪਏ ਦੇ ਸਾਮਾਨ ਤੇ ਕੀਤਾ ਹੱਥ ਸਾਫ 

ਹਠੂਰ/ ਲੁਧਿਆਣਾ, ਜੂਨ 2020-( ਨਛੱਤਰ ਸੰਧੂ /ਮਨਜਿੰਦਰ ਗਿੱਲ)- 

ਪਿਛਲੇ ਕਈ ਦਿਨਾਂ ਤੋਂ ਕਸਬਾ ਹਠੂਰ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਹੋਏ ਹਨ। ਕਰਫਿਊ ਦਾ ਰਾਤ ਸਮੇਂ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹਰ ਨਵੇਂ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਹੱਥ ਸਾਫ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਬੀਤੀ ਰਾਤ ਵੀ ਇਨ੍ਹਾਂ ਨੇ ਬੜੇ ਹੀ ਪਲਾਨ ਮੁਤਾਬਕ ਇੱਕ ਪਸ਼ੂ ਦੇ ਵਪਾਰੀ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਘਰ ਦੀ ਕੰਧ ਟੱਪ ਕੇ ਕਮਰੇ ਵਿੱਚ ਪਈ ਪੇਟੀ ਦਾ ਜਿੰਦਾ ਭੰਨ ਕੇ 3 ਲੱਖ 25 ਹਜ਼ਾਰ ਰੁਪਏ  ਦੀ ਨਕਦੀ ਅਤੇ ਕਮਰੇ ਤੋਂ ਬਾਹਰ ਪਿਆ ਮੋਬਾਇਲ ਚੋਰੀ ਕਰ ਲਿਆ। ਇਸੇ ਤਰ੍ਹਾਂ ਹੀ ਨਾਲ ਲੱਗਦੇ ਘਰ ਦੀਪਾ ਟੈਲੀਕਾਮ ਦੇ ਮਾਲਕ ਜਗਦੀਪ ਸਿੰਘ ਪੁੱਤਰ ਰਣਜੀਤ ਸਿੰਘ ਦੀ ਕੰਧ ਟੱਪ ਕੇ ਉਸ ਦੇ ਕਮਰੇ ਵਿੱਚ ਪਏ ਚਾਰ ਕੀਮਤੀ ਮੋਬਾਇਲ ਚੁੱਕ ਲਏ। ਜਿਨ੍ਹਾਂ ਦੀ ਕੀਮਤ ਕਰੀਬ 1 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਸੂਤਰਾਂ ਮੁਤਾਬਕ ਪਿਛਲੀ ਇੱਕ ਜੂਨ ਦੀ ਰਾਤ ਨੂੰ ਪਿਰਤਪਾਲ ਸਿੰਘ ਨਾਮੀ ਵਿਅਕਤੀ ਦੇ ਘਰ ਤੋਂ ਵੀ ਇੱਕ ਮੋਬਾਈਲ ਅਤੇ ਸੇਵਕ ਸਿੰਘ ਦੇ ਘਰ ਵਿੱਚੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਦੇ ਹੀ ਭਾਵੇਂ ਥਾਣਾ ਹਠੂਰ ਦੇ ਐਸ ਐਚ ਓ ਹਰਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਆਪਣੀ ਸ਼ਾਨਬਾਨ ਸ਼ੁਰੂ ਕਰ ਦਿੱਤੀ । ਲੁੱਟੇ ਗਏ ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਚੋਰਾਂ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਓਹਨਾ ਮੰਗ ਕਿਤੀਕੇ ਪੁਲਿਸ ਪ੍ਰਸ਼ਾਸਨ ਚੋਰਾਂ ਦੀ ਭਾਲ ਕਰਕੇ ਸਾਨੂੰ ਸਾਡਾ ਸਾਮਾਨ ਵਾਪਸ ਕਰਵਾਵੇ ਨਹੀਂ ਤਾਂ ਅਸੀਂ ਬਰਬਾਦ ਹੋ ਜਾਵਾਂਗੇ।