You are here

ਛਲ ਹੁਸਨ ਦਾ ✍ ਧੰਨਾ ਧਾਲੀਵਾਲ

ਛਲ ਹੁਸਨ ਦਾ

ਜਿਸ ਹੁਸਨ ਦੀ ਮਲਿਕਾ ਉੱਤੇ ਦਿਲ ਪਾਗ਼ਲ ਏਹ ਡੁੱਲਿਆ ਸੀ

ਨਾ ਰਾਤਾਂ ਨੂੰ ਨੀਂਦਰ ਆਉਂਦੀ ਅਪਣਾ ਆਪ ਹੀ ਭੁੱਲਿਆ ਸੀ 

ਅਪਣੇ ਗੁੱਟ ਤੇ ਮਾਸ ਚੀਰਕੇ ਜਿਸਦਾ ਲਿਖਿਆ ਨਾਮ ਅਸੀਂ

ਛਲ ਹੁਸਨ ਦਾ ਪੈ ਗਿਆ ਮਹਿੰਗਾ ਲੁੱਟੇ ਗਏ ਸ਼ਰਿਆਮ ਅਸੀਂ

ਨਵੀਂ ਨਵੀਂ ਜਦ ਮੈਂ ਮੋਹੱਬਤ ਉਸ ਸੋਹਣੀ ਨਾਲ਼ ਪਾਈ ਸੀ

ਉਸ ਸੋਹਣੀ ਨੇ ਸੋਹਣੇ ਰੰਗ ਤੋਂ ਖੋਹ ਲਈ ਕਰੀ ਕਮਾਈ ਸੀ

ਬੇ-ਦਖਲ ਘਰ ਦਿਆਂ ਨੇ ਕਰਤਾ ਹੋਏ ਜਦ ਬਦਨਾਮ ਅਸੀਂ

ਛਲ ਹੁਸਨ ਦਾ ਪੈ ਗਿਆ ਮਹਿੰਗਾ ਪੱਟੇ ਗਏ ਸ਼ਰਿਆਮ ਅਸੀਂ

 

ਓਹ ਵੀ ਹਸਕੇ ਸੰਗ ਗੈਰਾਂ ਦੇ ਵਿੱਚ ਥਾਰ ਦੇ ਬਹਿ ਗਈ

ਥਾਰ ਬੇਗਾਨੀ ਯਾਰ ਬੇਗਾਨੇ ਕਮਲ਼ੀ ਕਮਲ਼ਾ ਕਹਿ ਗਈ

ਉਸਦੇ ਸ਼ਹਿਰ ਦੀ ਮਹਫ਼ਿਲ ਦੇ ਵਿੱਚ ਲਗਦੇ ਪੇਂਡੂ ਆਮ ਅਸੀਂ

ਛਲ ਹੁਸਨ ਦਾ ਪੈ ਗਿਆ ਮਹਿੰਗਾ ਲੁੱਟੇ ਗਏ ਸ਼ਰਿਆਮ ਅਸੀਂ

ਲੱਗੀਆਂ ਵਾਲ਼ੇ ਲਾਕੇ ਅੱਖਾਂ ਫੇਰ ਪਿੱਛੋਂ ਪਛਤਾਉਂਦੇ ਨੇ

ਧੰਨਿਆਂ ਤੇਰੇ ਵਰਗੇ ਟੁੱਟੀਆਂ ਦੇ ਕੁਝ ਗੀਤ ਬਣਾਉਂਦੇ ਨੇ

ਜੋ ਜੋ ਸਾਡੇ ਨਾਲ਼ ਸੀ ਬੀਤੀ ਲਿਖਤੇ  ਗਮ ਤਮਾਮ ਅਸੀਂ

(ਗਲਤੀ ਕਰਕੇ ਖੁਦ ਗੈਰਾਂ ਤੇ ਲਾ ਬੈਠੇ ਇਲਜ਼ਾਮ ਅਸੀਂ)

ਛਲ ਹੁਸਨ ਦਾ ਪੈ ਗਿਆ ਮਹਿੰਗਾ ਪੱਟੇ ਗਏ ਸ਼ਰਿਆਮ ਅਸੀਂ

 

ਧੰਨਾ ਧਾਲੀਵਾਲ਼:-9878235714