You are here

ਸਵਰਗਵਾਸੀ ਸ੍ਰੀ ਸੁਦਰਸ਼ਨ ਵਰਮਾ ਜੀ ਦੀ ਯਾਦ ਵਿੱਚ ਸਕੂਲ ਵਿਖੇ ਪੌਦਾ ਰੋਪਣ 

ਜਗਰਾਓਂ, 22 ਜੁਲਾਈ (ਅਮਿਤ ਖੰਨਾ, )  ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਸਕੂਲ ਦੇ ਪੂਰਵ ਮੈਂਬਰ ਮਾਣਨੀਯ ਸ਼੍ਰੀ ਸੁਦਰਸ਼ਨ ਵਰਮਾ ਜੀ ਦੀ ਬਰਸੀ ੋਤੇ ਪਰਿਵਾਰਿਕ ਅਤੇ ਮੈਨੇਜਮੈਂਟ ਕਮੇਟੀ ਦੇ  ਮੈਬਰਾਂ ਨੇ ਸਕੂਲ ਵਿਖੇ ਪੌਦਾ ਰੋਪਨ ਕਰਕੇ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ।ਪੌਦਾ ਰੋਪਨ ਕਰਦੇ ਹੋਏ ਅਮਰੂਦ, ਸ਼ਰੀਂਹ, ਬਹੇੜਾ, ਕਲੀ ਤੇ ਡੇਕ ਦੇ ਪੌਦੇ ਲਗਾਏ ਗਏ।ਅਮਰੂਦ ਇੱਕ ਫਲ ਹੈ ਜੋ ਸਿਹਤ ਲਈ ਲਾਭਦਾਇਕ ਹੈ। ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦੇ ਨਾਲ ਨਾਲ ਦਿਲ ਦੀਆਂ ਬਿਮਾਰੀਆਂ ੋਚ ਵੀ ਫਾਇਦੇਮੰਦ ਹੈ।ਡੇਕ ਇੱਕ ਛਾਂਦਾਰ ਰੁੱਖ ਹੈ। ਪਿੰਡਾਂ ਵਿੱਚ ਇਹ ਰੁੱਖ ਆਮ ਹੀ ਵੇਖਣ ਮਿਲਦਾ ਹੈ ਤੇ ਲੋਕ ਗਰਮੀਆਂ ਵਿੱਚ ਇਸ ਦੀ ਛਾਂ ਦਾ ਆਨੰਦ ਮਾਣਦੇ ਹਨ।ਕਨੇਰ ਦਾ ਰੁੱਖ ਖਾਂਸੀ ਤੇ ਵਾਇਰਸ ਤੋਂ ਰੱਖਿਆ ਕਰਦਾ ਹੈ। ਜੇਕਰ ਸਰੀਰ ਤੇ ਕੋਈ ਜਖ਼ਮ ਹੋ ਜਾਵੇ ਤਾਂ ਇਸ ਦਾ ਲੇਪ ਲਗਾਉਣ ਨਾਲ ਜਖ਼ਮ ਜਲਦੀ ਠੀਕ ਹੋ ਜਾਂਦਾ ਹੈ। ਇਸ ਦੀ ਜਿਆਦਾ ਵਰਤੋਂ ਨੁਕਸਾਨਦੇਹ ਹੈ।ਸ਼ਰੀਂਹ ਐਗਜ਼ੀਮਾ , ਅਸਥਮਾ ਵਿੱਚ ਫਾਇਦੇਮੰਦ ਹੈ। ਇਸਦੀ ਲੱਕੜ ਫਰਨੀਚਰ ਬਣਾਉਣ ਦੇ ਕੰਮ ਆਉਂਦੀ ਹੈ।ਬਹੇੜੇ ਦਾ ਰੁੱਖ ਹਾਈ ਬਲੱਡ ਪ੍ਰੈਸ਼ਰ, ਦਸਤ ਅਤੇ ਦਰਦ ਵਿੱਚ ਫਾਇਦੇਮੰਦ ਹੈ।ਕਲੀ ਇੱਕ ਖ਼ੁਸ਼ਬੂਦਾਰ ਪੌਦਾ ਹੈ, ਇਸਦੀ ਖੁਸ਼ਬੋ ਘਰ ਨੂੰ ਮਹਿਕਾ ਦਿੰਦੀ ਹੈ। ਇਸ ਨਾਲ ਘਰ ਦੀ ਸ਼ੋਭਾ ਵੀ ਬਣਦੀ ਹੈ।ਰੁੱਖਾਂ ਦੇ ਬਹੁਤ ਸਾਰੇ ਫਾਇਦੇ ਹਨ ਕਿਉੰਕਿ ਅੱਜ ਮਨੁੱਖ ਆਪਣੀ ਸੁੱਖ ਸੁਵਿਧਾ ਨੂੰ ਦੇਖਦੇ ਹੋਏ ਰੁੱਖਾਂ ਨੂੰ ਕੱਟ ਰਿਹਾ ਹੈ। ਇਸ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰੁੱਖਾਂ ਦਾ ਬਹੁਤ ਭਾਰੀ ਯੋਗਦਾਨ ਹੈ। ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ, ਰੁੱਖ ਵਰਖਾ ਲਿਆਉਣ ਦੇ ਨਾਲ ਨਾਲ ਭੂਮੀ ਨੂੰ ਖੁਰਨ ਤੋਂ ਰੋਕਦੇ ਹਨ। ਇਸ ਕਰਕੇ ਸਾਨੂੰ ਆਪਣੇ ਜਨਮ ਦਿਨ ਤੇ, ਤਿੱਥ ਤਿਉਹਾਰਾਂ ਤੇ, ਪੁੰਨ ਤਿਥੀ ਜਾਂ ਬਰਸੀ ਦੇ ਮੌਕੇ ਤੇ ਪੌਦਾਰੋਪਨ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀ ਪੀੜੀ ਸੁਰੱਖਿਅਤ ਰਹੇ।ਇਸ ਮੌਕੇ ਤੇ ਹਰਿਆਵਲ ਪੰਜਾਬ ਪ੍ਰਮੁੱਖ ਸ੍ਰੀ ਰਾਮ ਗੋਪਾਲ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਰੋਨਾ ਕਾਲ ਦੇ ਚਲਦਿਆਂ ਸਾਨੂੰ ਆਪਣੀ ਸੋਚ ਸਕਰਾਤਮਕ ਰੱਖਣੀ ਚਾਹੀਦੀ ਹੈ, ਆਪਣੀ ਸੋਚ ਨੂੰ ਸਾਕਾਰਾਤਮਕ ਰੱਖ ਕੇ ਅਸੀਂ ਇਸ ਬਿਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਜਿਨ•ਾਂ ਨੇ ਆਪਣੀ ਸੋਚ ਸਕਰਾਤਮਕ ਰੱਖੀ ਹੈ। ਉਹ ਅੱਜ ਆਪਣੇ ਪਰਿਵਾਰ ਹੱਸਦੇ ਖੇਡਦੇ ਨਜ਼ਰ ਆ ਰਹੇ ਹਨ ਜਿਨ•ਾਂ ਨੇ ਸੋਚ ਨੂੰ ਨਕਰਾਤਮਕ ਰੱਖਿਆ ਤਾਂ ਉਹ ਲੋਕ ਆਪਣੇ ਪਰਿਵਾਰ ਨੂੰ ਦੇ ਗਏ ਹਨ। ਇਸ ਲਈ ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਤਾਂ ਸਾਨੂੰ ਆਪਣੀ ਸੋਚ ਸਕਰਾਤਮਕ ਹੀ ਰੱਖਣੀ ਚਾਹੀਦੀ ਹੈ।ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਤਨ ਮਨ ਧਨ ਨਾਲ ਸੇਵਾ ਨਿਭਾਈ ਅਤੇ ਉਹਨਾਂ ਤੇ ਉਹਨਾਂ ਦੇ ਸਾਥੀਆਂ ਦੇ ਯਤਨਾਂ ਸਦਕਾ ਕਰਕੇ ਤਰੱਕੀ ਦੇ ਰਾਹ ਤੇ ਤੋਰਿਆ।ਇਸ ਮੌਕੇ ਤੇ ਸਕੂਲ ਦੇ ਸੰਰੱਖਿਅਕ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਬੰਧਕ ਸ਼੍ਰੀ ਰਵਿੰਦਰ ਗੁਪਤਾ ਜੀ, ਉਪ ਪ੍ਰਧਾਨ ਸ਼੍ਰੀ ਚੰਦਰ ਮੋਹਨ ਜੀ, ਸ਼੍ਰੀ ਧਰਮਪਾਲ ਕਪੂਰ ਜੀ, ਡਾ. ਬੀ. ਬੀ. ਸਿੰਗਲਾ ਜੀ, ਸ਼੍ਰੀ ਪ੍ਰਵੀਨ ਜੀ, ਸ਼੍ਰੀ ਰਾਕੇਸ਼ ਸਿੰਗਲਾ, ਸ਼੍ਰੀ ਵਾਸੁਦੇਵ ਜੀ, ਸ਼੍ਰੀ ਕੁਨਾਲ ਬੱਬਰ ਜੀ, ਹਰਿਆਵਲ ਪੰਜਾਬ ਦੇ ਪ੍ਰਮੁੱਖ ਸ਼੍ਰੀ ਰਾਮ ਗੋਪਾਲ ਜੀ, ਪਰਿਵਾਰਿਕ ਮੈਂਬਰ, ਸਟਾਫ ਮੈਂਬਰ ਅਤੇ ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਸ਼ਾਮਿਲ ਸਨ।